BSF News: ਸ੍ਰੀਨਗਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ ਉਤੇ ਪਿੰਡ ਰੋੜਾਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕੀਤੀ ਗਈ ਹੈ। ਅਨਾਊਂਸਮੈਂਟ ਵਿੱਚ ਗੁਰਦੁਆਰਾ ਸਾਹਿਬ ਦੇ ਬਾਬੇ ਵੱਲੋਂ ਕਿਹਾ ਗਿਆ ਕਿ ਦੋ ਦਿਨ ਦੇ ਵਿੱਚ ਸਰਹੱਦ ਦੇ ਤਾਰੋਂ ਪਾਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੈ ਉਹ ਆਪਣੀ ਫਸਲ ਦੀ ਕਟਾਈ ਦੋ ਦਿਨ ਦੇ ਅੰਦਰ ਅੰਦਰ ਕਰ ਲੈਣ ਬਾਅਦ ਵਿੱਚ ਸਰਹੱਦ ਨੂੰ ਬੰਦ ਕਰ ਦਿੱਤਾ ਜਾਵੇਗਾ।
ਕੋਈ ਵੀ ਕਿਸਾਨ ਜ਼ਮੀਨ ਵਿੱਚ ਵਢਾਈ ਲਈ ਫਿਰ ਨਹੀਂ ਕਰ ਸਕੇਗਾ। ਇਸ ਮੌਕੇ ਪਿੰਡ ਰੋੜਾਵਾਲਾ ਦੇ ਸਰਪੰਚ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਆਦੇਸ਼ ਆਇਆ ਸੀ ਕਿ ਤਾਰੋਂ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਉਹ ਆਪਣੀ ਫਸਲ ਦੀ ਕਟਾਈ ਦੋ ਦਿਨ ਦੇ ਅੰਦਰ ਅੰਦਰ ਕਰ ਲੈਣ ਉਸ ਤੋਂ ਬਾਅਦ ਅਸੀਂ ਗੇਟ ਬੰਦ ਕਰ ਦਵਾਂਗੇ।
ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਕਿਸੇ ਨੂੰ ਵੀ ਫ਼ਸਲ ਦੀ ਕਟਾਈ ਨਹੀਂ ਕਰਨ ਦਿੱਤੀ ਜਾਵੇਗੀ। ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਇਹ ਮੁਸ਼ਕਿਲ ਦੀ ਘੜੀ ਹੈ ਪਰ ਅਸੀਂ ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਦੇਸ਼ ਤੇ ਉਸਦੀ ਸੁਰੱਖਿਆ ਹੈ।
ਇਹ ਵੀ ਪੜ੍ਹੋ : Farmers Protest: ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਥਾਣਾ ਸ਼ੰਭੂ ਦੇ ਘਿਰਾਓ ਦਾ ਐਲਾਨ
ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਫ਼ਸਲ ਦੀ ਕਟਾਈ ਦੋ ਦਿਨ ਦੇ ਅੰਦਰ-ਅੰਦਰ ਕਰ ਲੈਣ। ਉੱਥੇ ਹੀ ਪਿੰਡ ਦੇ ਹੋਰ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਤਾਰੋਂ ਪਾਰ ਜ਼ਮੀਨ ਹੈ ਅਸੀਂ ਬੀਐਸ ਦੇ ਆਦੇਸ਼ਾਂ ਤੋਂ ਬਾਅਦ ਆਪਣੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਪਹਿਲਗਾਮ ਵਿੱਚ ਘਟਨਾ ਹੋਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਇਸ ਵੇਲੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਜੋ ਬੀਐਸਐਫ ਨੇ ਸਾਨੂੰ ਆਦੇਸ਼ ਜਾਰੀ ਕੀਤੇ ਹਨ ਅਸੀਂ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਤੇ ਜਲਦੀ ਤੋਂ ਜਲਦੀ ਆਪਣੀ ਫਸਲ ਦੀ ਕਟਾਈ ਕਰਾਂਗੇ।
ਇਹ ਵੀ ਪੜ੍ਹੋ : ਅਖਾੜਾ ਪਿੰਡ 'ਚ ਪੁਲਿਸ ਅਤੇ ਪਿੰਡ ਵਾਸੀਆਂ 'ਚ ਟਕਰਾਅ, ਤਣਾਅ ਪੂਰਨ ਹਾਲਾਤ