Home >>Punjab

Mansa News: ਮਾਨਸਾ 'ਚ ਅਣਖ਼ ਖ਼ਾਤਰ ਦੋਹਰੇ ਕਤਲ ਕਾਂਡ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ

Mansa News: ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਹੈ।

Advertisement
Mansa News: ਮਾਨਸਾ 'ਚ ਅਣਖ਼ ਖ਼ਾਤਰ ਦੋਹਰੇ ਕਤਲ ਕਾਂਡ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ
Ravinder Singh|Updated: Mar 20, 2024, 06:05 PM IST
Share

Mansa News (ਕੁਲਦੀਪ ਧਾਲੀਵਾਲ) :  ਕਸਬਾ ਬੋਹਾ ਵਿਖੇ 19 ਲੜਕੀ ਦੇ 45 ਸਾਲਾਂ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਦੋਨੋਂ ਪਰਿਵਾਰਾਂ ਵੱਲੋਂ ਮਿਲ ਕੇ ਕੀਤੇ ਗਏ ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਐਕਸ ਯੂ ਵੀ ਗੱਡੀ ਬਰਾਮਦ ਕਰ ਲਈ ਹੈ।

ਚਾਰ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਗੁਰਪ੍ਰੀਤ ਕੌਰ (19) ਦੇ ਗੁਰਪ੍ਰੀਤ ਸਿੰਘ (45) ਸਾਲਾ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਦੇ ਚਲਦਿਆਂ ਉਹ ਦੋਨੋਂ ਹੀ ਕੁਝ ਸਮਾਂ ਪਹਿਲਾਂ ਘਰੋਂ ਫਰਾਰ ਹੋ ਗਏ ਸਨ।

ਦੋਵੇਂ ਹੀ ਪਰਿਵਾਰਾਂ ਵੱਲੋਂ ਆਪਣੀ ਬੇਇਜਤੀ ਸਮਝਦੇ ਹੋਏ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਪੁੱਤਰ ਅਨਮੋਲਜੋਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਖੇਤਾਂ ਵਿਚੋਂ ਇੱਕ ਮੋਟਰ ਉਤੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।

ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਲਈ ਦੋਵਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚ ਸੁੱਟ ਦਿੱਤੀਆਂ ਗਈਆਂ ਹਨ। ਪੁਲਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਲੜਕੀ ਗੁਰਪ੍ਰੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਹੈ ਜਦੋਂਕਿ ਅਜੇ ਤੱਕ ਗੁਰਪ੍ਰੀਤ ਸਿੰਘ ਦੀ ਲਾਸ਼ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : Sidhu Moose Wala News: ਕੇਂਦਰ ਸਰਕਾਰ ਵੱਲੋਂ ਮੂਸੇਵਾਲਾ ਦੀ ਮਾਂ ਦੀ ਪ੍ਰੈਗਨੈਂਸੀ ਰਿਪੋਰਟ ਤਲਬ; 'ਆਪ' ਵੱਲੋਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸੁਖਪਾਲ ਸਿੰਘ, ਅਨਮੋਲਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸਹਿਜਪ੍ਰੀਤ ਸਿੰਘ ਸਮੇਤ ਚੰਨ ਦੀਪ ਸਿੰਘ ਵਾਸੀ ਚੱਕ ਅਲੀਸ਼ੇਰ, ਮਨਪ੍ਰੀਤ ਸਿੰਘ ਵਾਸੀ ਰੱਤਾ ਥੇਹ ਫਤਿਹਾਬਾਦ ਹਰਿਆਣਾ, ਗੁਰਵਿੰਦਰ ਸਿੰਘ ਵਾਸੀ ਰਾਮਾਨੰਦੀ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ।

ਇਹ ਵੀ ਪੜ੍ਹੋ : Amritsar News: ਕਿਸਾਨ ਬੀਬੀਆਂ ਦਾ ਦੂਜਾ ਜੱਥਾ ਸ਼ੰਭੂ ਬਾਰਡਰ ਲਈ ਰਵਾਨਾ; 23 ਮਾਰਚ ਨੂੰ ਨੌਜਵਾਨਾਂ ਨੂੰ ਪੁੱਜਣ ਦੀ ਅਪੀਲ

Read More
{}{}