Home >>Punjab

Jalandhar News: ਜਲੰਧਰ ਵਿੱਚ ਪ੍ਰੇਮਿਕਾ ਨਾਲ ਭੱਜਿਆ 3 ਬੱਚਿਆਂ ਦਾ ਪਿਓ ਫੜ੍ਹਿਆ

Jalandhar News:  ਜਲੰਧਰ ਦੀ ਬਸਤੀ ਨੌਂ ਦਾ ਰਹਿਣ ਵਾਲਾ ਵਿਆਹੁਤਾ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਫ਼ਰਾਰ ਹੋ ਗਿਆ ਸੀ।

Advertisement
Jalandhar News: ਜਲੰਧਰ ਵਿੱਚ ਪ੍ਰੇਮਿਕਾ ਨਾਲ ਭੱਜਿਆ 3 ਬੱਚਿਆਂ ਦਾ ਪਿਓ ਫੜ੍ਹਿਆ
Ravinder Singh|Updated: Sep 23, 2024, 07:09 PM IST
Share

Jalandhar News: ਜਲੰਧਰ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਬਸਤੀ ਨੌਂ ਦਾ ਰਹਿਣ ਵਾਲਾ ਵਿਆਹੁਤਾ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਫ਼ਰਾਰ ਹੋ ਗਿਆ ਸੀ। ਦੇਰ ਰਾਤ ਉਕਤ ਵਿਅਕਤੀ ਦੀ ਪਤੀ ਨੇ ਉਸ ਨੂੰ ਬਸਤੀ ਗੁੱਜਾਂ ਵਿੱਚ ਰੰਗੇ ਹੱਥੀ ਫੜ੍ਹ ਲਿਆ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਦੇ ਨਾਲ ਬਸਤੀ ਗੁੱਜਾਂ ਪਹੁੰਚ ਕੇ ਹੰਗਾਮਾ ਕਰ ਦਿੱਤਾ ਅਤੇ ਉਸ ਉਤੇ ਗੰਭੀਰ ਦੋਸ਼ ਲਗਾਏ। ਦੇਰ ਰਾਤ ਭਾਰ ਹੰਗਾਮੇ ਤੋਂ ਬਾਅਦ ਮੌਕੇ ਉਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਪਹੁੰਚ ਗਈ ਸੀ। ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ। ਮਹਿਲਾ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਸਨ।

ਔਰਤ ਨਾਲ 8 ਵਿਆਹ ਹੋਇਆ ਸੀ ਪ੍ਰੇਮ ਵਿਆਹ
ਪੀੜਤ ਮਹਿਲਾ ਨੇ ਕਿਹਾ ਕਿ ਉਹ ਬਸਤੀ ਗੁੱਜਾਂ ਵਿੱਚ ਸਥਿਤ ਬਰਫ ਵਾਲੇ ਕਾਰਖਾਨੇ ਦੇ ਬਾਹਰ ਰਹਿੰਦੀ ਹੈ। ਕਰੀਬ 8 ਸਾਲ ਪਹਿਲਾਂ ਉਸ ਦਾ ਪ੍ਰੇਮ ਵਿਆਹ ਉਕਤ ਵਿ ਨਾਲ ਹੋਇਆ ਸੀ। ਕੁਝ ਸਮੇਂ ਤਾਂ ਸਭ ਕੁਝ ਸਹੀ ਚੱਲਿਆ ਪਰ ਫਿਰ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਬਣ ਗਏ ਅਤੇ ਉਹ ਅਸਰ ਉਸ ਨਾਲ ਘੁੰਮਦਾ ਸੀ। ਇਸ ਬਾਰੇ ਲੋਕਾਂ ਨੂੰ ਕਈ ਵਾਰ ਪਤਾ ਲੱਗਾ। ਉਸ ਨੇ ਦੱਸਿਆ ਕਿ ਬੀਤੇ ਸੋਮਵਾਰ ਉਸ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਕਿਤੇ ਚਲਾ ਗਿਆ ਸੀ। ਇੱਕ ਹਫ਼ਤੇ ਤੱਕ ਉਸ ਦੀ ਭਾਲ ਜਾਰੀ ਰੱਖੀ ਪਰ ਉਹ ਕਿਤੇ ਨਹੀਂ ਲੱਭਿਆ।

ਐਤਵਾਰ ਰਾਤ ਨੂੰ ਪਤੀ ਦੀ ਲੋਕੇਸ਼ਨ ਦਾ ਖੁਲਾਸਾ ਹੋਇਆ
ਐਤਵਾਰ ਰਾਤ ਜਦੋਂ ਪੀੜਤਾ ਦੇ ਭਰਾ ਦੇ ਦੋਸਤ ਨੇ ਉਸ ਨੂੰ ਦੇਖਿਆ ਤਾਂ ਸਾਰੀ ਘਟਨਾ ਦੀ ਜਾਣਕਾਰੀ ਪੀੜਤਾ ਨੂੰ ਦਿੱਤੀ। ਉਕਤ ਔਰਤ ਬਸਤੀ ਗੁੱਜਾਂ ਪਹੁੰਚੀ ਅਤੇ ਉਕਤ ਸਥਾਨ 'ਤੇ ਹੰਗਾਮਾ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਘਰੋਂ ਭੱਜ ਗਿਆ ਤਾਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਕੀਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਪੁਲਿਸ ਵਿਅਕਤੀ ਨੂੰ ਲੱਭ ਪਾਉਂਦੀ, ਔਰਤ ਨੇ ਖੁਦ ਹੀ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ : Ropar Accident: ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ! ਸਕੂਲ ਲਈ ਜਾ ਰਹੇ ਬੱਚਿਆਂ ਦਾ ਪਲਟਿਆ ਆਟੋ, ਲੱਗੀਆਂ ਸੱਟਾਂ

Read More
{}{}