Home >>Punjab

Amritsar: ਅੰਮ੍ਰਿਤਸਰ ਵਿੱਚ ਅੱਤਵਾਦੀ ਨੈਟਵਰਕ ਨਾਲ ਜੁੜੇ ਤਿੰਨ ਗੈਂਗਸਟਰ ਗ੍ਰਿਫ਼ਤਾਰ; ਯੂਕੇ ਗਿਰੋਹ ਨਾਲ ਜੁੜੇ ਤਾਰ

Amritsar: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਤਵਾਦੀ ਨੈਟਵਰਕਾਂ ਵਿਰੁੱਧ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Advertisement
Amritsar: ਅੰਮ੍ਰਿਤਸਰ ਵਿੱਚ ਅੱਤਵਾਦੀ ਨੈਟਵਰਕ ਨਾਲ ਜੁੜੇ ਤਿੰਨ ਗੈਂਗਸਟਰ ਗ੍ਰਿਫ਼ਤਾਰ; ਯੂਕੇ ਗਿਰੋਹ ਨਾਲ ਜੁੜੇ ਤਾਰ
Ravinder Singh|Updated: May 05, 2025, 02:01 PM IST
Share

Amritsar: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਤਵਾਦੀ ਨੈਟਵਰਕਾਂ ਵਿਰੁੱਧ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਯੂਕੇ-ਅਧਾਰਤ ਗੈਂਗਸਟਰ ਧਰਮਪ੍ਰੀਤ ਸਿੰਘ ਉਰਫ ਧਰਮਾ ਸੰਧੂ ਅਤੇ ਜੱਸਾ ਪੱਟੀ ਵਾਸੀ ਤਰਨਤਾਰਨ ਨਾਲ ਸਬੰਧਤ ਤਿੰਨ ਸਾਥੀਆਂ (ਵਿਜੇ ਮਸੀਹ, ਅਗਰੇਜ ਸਿੰਘ ਅਤੇ ਇਕਬਾਲ ਸਿੰਘ ਵਾਸੀ ਤਰਨਤਾਰਨ) ਨੂੰ ਗ੍ਰਿਫਤਾਰ ਕੀਤਾ ਹੈ।

ਇਨ੍ਹਾਂ 3 ਗਲੌਕ ਪਿਸਤੌਲ, 3 ਬੇਰੇਟਾ 30 ਬੋਰ ਪਿਸਤੌਲ, 20 ਕਾਰਤੂਸ (9mm), 20 ਕਾਰਤੂਸ (30 ਬੋਰ), 4 ਮੋਬਾਈਲ ਫੋਨ ਤੇ 1 ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਤਿੰਨੋਂ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਨਾਲ ਸਰਗਰਮ ਸੰਪਰਕ ਵਿੱਚ ਹਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਗਤੀਵਿਧੀ ਵਿੱਚ ਸ਼ਾਮਲ ਹਨ। ਪੁਲਿਸ ਥਾਣਾ ਲੋਪੋਕੇ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਦੋਸ਼ੀ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਜੁੜੇ ਹੋਏ ਸਨ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ।

ਇਹ ਵੀ ਪੜ੍ਹੋ : Farmers Protest: 6 ਮਈ ਦੇ ਸ਼ੰਭੂ ਥਾਣੇ ਦੇ ਘਿਰਾਓ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਕੀਤਾ ਨਜ਼ਰਬੰਦ

ਮੁਲਜ਼ਮਾਂ ਤੋਂ ਚਾਰ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਜਿਸਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਇਸ ਨਾਲ ਇਸ ਪੂਰੇ ਗਿਰੋਹ ਦੇ ਪਿਛਲੇ ਅਤੇ ਅਗਲੇ ਲਿੰਕ ਸਾਹਮਣੇ ਆਉਣਗੇ। ਇਸ ਸਬੰਧ ਵਿੱਚ ਲੋਪੋਕੇ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਵਿੱਚ ਇਸ ਅੰਤਰਰਾਸ਼ਟਰੀ ਨੈੱਟਵਰਕ ਦੇ ਹੋਰ ਲਿੰਕ ਸਾਹਮਣੇ ਆਉਣਗੇ। ਪੁਲਿਸ ਨੇ ਇਸਨੂੰ ਅੱਤਵਾਦ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਰਣਨੀਤਕ ਸਫਲਤਾ ਦੱਸਿਆ ਹੈ।

ਇਹ ਵੀ ਪੜ੍ਹੋ : Bathinda Encounter: ਪੁਲਿਸ ਤੇ ਦੋ ਲੁਟੇਰਿਆਂ ਵਿੱਚ ਮੁਕਾਬਲਾ; ਥਾਣੇਦਾਰ ਦੇ ਲੱਗੀ ਗੋਲ਼ੀ, ਦੋਵੇਂ ਮੁਲਜ਼ਮ ਵੀ ਜ਼ਖ਼ਮੀ

Read More
{}{}