Home >>Punjab

Mohali Accident: ਮੋਹਾਲੀ ਵਿੱਚ ਦਰਦਨਾਕ ਸੜਕ ਹਾਦਸੇ ਵਿੱਚ ਲੜਕੀ ਸਮੇਤ ਤਿੰਨ ਵਿਦਿਆਰਥੀਆਂ ਦੀ ਮੌਤ

Mohali Accident: ਦੇਰ ਰਾਤ ਮੋਹਾਲੀ ਦੇ ਸਿਸਵਾਂ ਸਥਿਤ ਬੂਥਗੜ੍ਹ ਲਾਈਟ ਪੁਆਇੰਟ ਉਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ। 

Advertisement
Mohali Accident: ਮੋਹਾਲੀ ਵਿੱਚ ਦਰਦਨਾਕ ਸੜਕ ਹਾਦਸੇ ਵਿੱਚ ਲੜਕੀ ਸਮੇਤ ਤਿੰਨ ਵਿਦਿਆਰਥੀਆਂ ਦੀ ਮੌਤ
Ravinder Singh|Updated: Mar 31, 2025, 06:23 PM IST
Share

Mohali Accident: ਦੇਰ ਰਾਤ ਮੋਹਾਲੀ ਦੇ ਸਿਸਵਾਂ ਸਥਿਤ ਬੂਥਗੜ੍ਹ ਲਾਈਟ ਪੁਆਇੰਟ ਉਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ। ਤੇਜ਼ ਰਫਤਾਰ ਹੋਣ ਕਾਰਨ ਕਾਰ ਸਪੀਡ ਬਰੇਕਰ ਉੱਪਰ ਜਾ ਚੜ੍ਹੀ ਜਿੱਥੋਂ ਕਾਰ ਨੇ ਬੇਕਾਬੂ ਹੋ ਕੇ ਸੜਕ ਉਤੇ ਕਈ ਪਲਟੀਆਂ ਖਾਦੀਆਂ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਸੌਰਵ, ਸ਼ੁਭਮ ਅਤੇ ਰੂਬੀਨਾ ਵਜੋਂ ਹੋਈ ਹੈ ਜਦ ਕਿ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਦੀ ਪਹਿਚਾਣ ਮਾਣਵਿੰਦਰ ਵਜੋਂ ਹੋਈ ਹੈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ ਉਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਤਿੰਨ ਵਿਦਿਆਰਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : Eid Ul Fitr 2025: ਦੇਸ਼ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਈਦ ਦਾ ਤਿਉਹਾਰ; ਪੀਐਮ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

ਸ਼ੁਭਮ ਜਟਵਾਲ, ਜੋ ਕਿ ਪੰਜਾਬ ਯੂਨੀਵਰਸਿਟੀ (Panjab University) ਵਿੱਚ ਫੋਰੈਂਸਿਕ ਸਾਇੰਸ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ ਅਤੇ ਮੁੰਡਿਆਂ ਦੇ ਹੋਸਟਲ-3 ਵਿੱਚ ਰਹਿੰਦਾ ਸੀ; ਸੌਰਭ ਪਾਂਡੇ, ਜੋ ਕਿ ਮਨੁੱਖੀ ਜੀਨੋਮ ਵਿਭਾਗ ਦਾ ਸਾਬਕਾ ਪੀਯੂ ਵਿਦਿਆਰਥੀ ਹੈ ਅਤੇ ਰੁਬੀਨਾ ਵਜੋਂ ਹੋਈ ਹੈ। ਜ਼ਖਮੀ ਵਿਦਿਆਰਥੀ ਮਾਣਵਿੰਦਰ ਗੰਭੀਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਥਾਣਾ ਮਾਜਰੀ ਦੇ ਐਸਐਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਕਾਰ ਚੰਡੀਗੜ੍ਹ ਤੋਂ ਆ ਰਹੀ ਸੀ ਅਤੇ ਇਸ ਦੀ ਸਪੀਡ ਬਹੁਤ ਜ਼ਿਆਦਾ ਸੀ ਅਤੇ ਜਿਵੇਂ ਹੀ ਕਾਰ ਸਪੀਡ ਬਰੇਕਰ ਦੇ ਉਪਰੋਂ ਲੰਘੀ ਤਾਂ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਕਾਰ ਪਲਟ ਗਈ ਅਤੇ ਪੂਰੀ ਕਾਰ ਨੁਕਸਾਨੀ ਗਈ। ਕਾਰ ਅੰਦਰ ਮੌਜੂਦ ਨੌਜਵਾਨਾਂ ਨੂੰ ਵੀ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਮ੍ਰਿਤਕ ਖੁੱਡਾ ਲਾਹੌਰਾ ਅਤੇ ਨਯਾਗਾਂਵ ਵਿਚ ਰਹਿੰਦੇ ਸਨ। ਜ਼ਖਮੀ ਮਾਣਵਿੰਦਰ ਕਾਰ ਚਲਾ ਰਿਹਾ ਸੀ, ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ। ਹੋਸ਼ 'ਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸਾ ਕਿਵੇਂ ਵਾਪਰਿਆ।

ਇਹ ਵੀ ਪੜ੍ਹੋ : ਪੰਜਾਬ ਵਿੱਚ ਗਰਮੀ ਅਤੇ ਪਾਣੀ ਦਾ ਭਾਰੀ ਸੰਕਟ, ਅਗਲੇ 3 ਦਿਨਾਂ ਵਿੱਚ 7 ਡਿਗਰੀ ਵਧੇਗਾ ਤਾਪਮਾਨ

Read More
{}{}