Home >>Punjab

Khanna Accident: ਪੇਪਰ ਦੇ ਕੇ ਪਰਤ ਰਹੇ ਤਿੰਨ ਵਿਦਿਆਰਥੀ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

Khanna Accident: ਖੰਨਾ ਦੇ ਪਾਇਲ ਇਲਾਕੇ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਦੇ ਕੇ ਵਾਪਸ ਆ ਰਹੇ ਤਿੰਨ ਵਿਦਿਆਰਥੀ ਦਾ ਸ਼ਿਕਾਰ ਹੋ ਗਏ। 

Advertisement
Khanna Accident: ਪੇਪਰ ਦੇ ਕੇ ਪਰਤ ਰਹੇ ਤਿੰਨ ਵਿਦਿਆਰਥੀ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ
Ravinder Singh|Updated: Mar 13, 2025, 07:45 AM IST
Share

Khanna Accident: ਖੰਨਾ ਦੇ ਪਾਇਲ ਇਲਾਕੇ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਦੇ ਕੇ ਵਾਪਸ ਆ ਰਹੇ ਤਿੰਨ ਵਿਦਿਆਰਥੀ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਹਰਕੀਰਤ ਸਿੰਘ ਵਾਸੀ ਜੱਲਾ ਵਜੋਂ ਹੋਈ ਹੈ। ਹਰਕੀਰਤ ਦਾ ਦੋਸਤ ਰਾਜਦੀਪ ਸਿੰਘ ਵਾਸੀ ਮਾਜਰੀ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਕਿ ਤੀਜੇ ਵਿਦਿਆਰਥੀ ਗੁਰਸੇਵਕ ਸਿੰਘ ਵਾਸੀ ਘੁੰਗਰਾਲੀ ਰਾਜਪੂਤਾਂ, ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। 

ਹਾਦਸੇ ਮਗਰੋਂ ਟਰੱਕ ਡਰਾਈਵਰ ਫ਼ਰਾਰ
ਪਾਇਲ ਥਾਣਾ ਦੇ ਐਸਐਚਓ ਸੰਦੀਪ ਕੁਮਾਰ ਨੇ ਦੱਸਿਆ ਕਿ ਤਿੰਨੋਂ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿਖੇ ਪੜ੍ਹਦੇ ਹਨ। ਉਨ੍ਹਾਂ ਦਾ ਪ੍ਰੀਖਿਆ ਕੇਂਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਧਮੋਟ ਬਣਿਆ ਹੈ। ਤਿੰਨੋਂ ਹੀ ਕੰਪਿਊਟਰ ਸਾਇੰਸ ਦਾ ਪੇਪਰ ਦੇਣ ਲਈ ਧਮੋਟ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਮੋਟਰਸਾਈਕਲ 'ਤੇ ਗਏ ਸਨ।

ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 05 ਮੈਬਰਾਂ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ

ਪੇਪਰ ਤੋਂ ਬਾਅਦ ਤਿੰਨੋਂ ਮੋਟਰਸਾਈਕਲ 'ਤੇ ਵਾਪਸ ਆ ਰਹੇ ਸੀ। ਰਸਤੇ ਵਿੱਚ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਰਕੀਰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਦੀਪ ਸਿੰਘ ਨੂੰ ਪਾਇਲ ਤੋਂ ਖੰਨਾ ਰੈਫਰ ਕੀਤਾ ਗਿਆ ਅਤੇ ਉੱਥੋਂ ਉਸਨੂੰ ਸੈਕਟਰ-32 ਚੰਡੀਗੜ੍ਹ ਹਸਪਤਾਲ ਭੇਜਿਆ ਗਿਆ। ਗੁਰਸੇਵਕ ਸਿੰਘ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਹੈ। ਐਸਐਚਓ ਨੇ ਕਿਹਾ ਕਿ ਪੁਲਿਸ ਨੇ ਟਰੱਕ ਦਾ ਪਤਾ ਲਗਾ ਲਿਆ ਹੈ। ਮੁਲਜ਼ਮ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਰੂਪਨਗਰ ਪੁਲਿਸ ਨੇ ਜਬਰ ਜਿਨਾਹ ਦੇ ਦੋਸ਼ੀ ਸਰਪੰਚ ਹਰਵਿੰਦਰ ਸਿੰਘ ਨੂੰ ਕੀਤਾ ਕਾਬੂ

Read More
{}{}