Home >>Punjab

Mamata Banerjee News: 'ਭਾਜਪਾ ਨੂੰ ਅੱਜ ਹਰ ਪੱਗੜੀਦਾਰੀ ਲੱਗਦੈ ਖ਼ਾਲਿਸਤਾਨੀ'; ਮਮਤਾ ਬੈਨਰਜੀ ਨੇ ਸ਼ੇਅਰ ਕੀਤੀ ਵੀਡੀਓ

Mamata Banerjee News: ਮਮਤਾ ਬੈਨਰਜੀ ਨੇ ਆਪਣੇ ਐਕਸ ਹੈਂਡਲ ਉਤੇ ਇੱਕ ਵੀਡੀਓ ਸ਼ੇਅਰ ਕਰਕੇ ਭਾਜਪਾ ਉਪਰ ਵੰਡ ਦੀ ਰਾਜਨੀਤੀ ਦਾ ਦੋਸ਼ ਲਗਾਇਆ ਹੈ।

Advertisement
Mamata Banerjee News: 'ਭਾਜਪਾ ਨੂੰ ਅੱਜ ਹਰ ਪੱਗੜੀਦਾਰੀ ਲੱਗਦੈ ਖ਼ਾਲਿਸਤਾਨੀ'; ਮਮਤਾ ਬੈਨਰਜੀ ਨੇ ਸ਼ੇਅਰ ਕੀਤੀ ਵੀਡੀਓ
Ravinder Singh|Updated: Feb 20, 2024, 03:56 PM IST
Share

Mamata Banerjee News: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਐਕਸ ਹੈਂਡਲ ਉਤੇ ਇੱਕ ਵੀਡੀਓ ਸ਼ੇਅਰ ਕਰਕੇ ਭਾਜਪਾ ਉਪਰ ਵੰਡ ਦੀ ਰਾਜਨੀਤੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਨਾਲ ਲਿਖਿਆ ਕਿ ਭਾਜਪਾ ਨੂੰ ਅੱਜ ਹਰ ਪੱਗ ਬੰਨ੍ਹਣ ਵਾਲਾ ਬੰਦਾ ਖ਼ਾਲਿਸਤਾਨੀ ਲੱਗਦਾ ਹੈ।

ਇਹ ਵੀ ਪੜ੍ਹੋ : Kisan Andolan Today Updates Live: ਕਿਸਾਨ ਕਰਨਗੇ ਦਿੱਲੀ ਵੱਲ ਕੂਚ? 50-50 ਕਿਲੋਮੀਟਰ ਤੱਕ ਹਰਿਆਣਾ ਸਰਕਾਰ ਨੇ ਇਲਾਕਾ ਸੀਲ

ਉਨ੍ਹਾਂ ਨੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਠੇਸ ਪਹੁੰਚ ਪਹੁੰਚਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਸਿੱਖ ਕੌਮ ਕੁਰਬਾਨੀਆਂ ਅਤੇ ਅਟੁੱਟ ਦ੍ਰਿੜਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਬੰਗਾਲ ਵਿੱਚ ਸਮਾਜਿਕ ਸਦਭਾਵਨਾ ਦੀ ਰੱਖਿਆ ਲੀ ਦ੍ਰਿੜ ਹਨ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਕਦਮ ਚੁੱਕਣਗੇ।

ਇਹ ਵੀ ਪੜ੍ਹੋ : Kisan Andolan Photos: ਵਰ੍ਹਦੇ ਗੋਲਿਆਂ ਦਰਮਿਆਨ ਕਿਸਾਨ ਉਗਾ ਰਹੇ ਫ਼ਸਲਾਂ, ਦੇਖੋ ਕਿਸਾਨਾਂ ਦੀਆਂ ਅਣਦੇਖੀਆਂ ਤਸਵੀਰਾਂ

 

Read More
{}{}