Muktsar Sahib: ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ਉਤੇ ਪਿੰਡ ਵੜਿੰਗ ਕੋਲ ਬਣੇ ਟੋਲ ਪਲਾਜ਼ਾ ਉਪਰ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਪਹੁੰਚੇ। ਉਨ੍ਹਾਂ ਨੇ ਫਿਰ ਤੋਂ ਟੋਲ ਪਲਾਜ਼ਾ ਬੰਦ ਕਰਨ ਦੀ ਮੰਗ ਕੀਤੀ। ਦਸ ਦੇਈਏ ਕਿ ਕਰੀਬ ਦੋ ਹਫਤੇ ਪਹਿਲਾ ਹੀ ਇਸ ਜਗ੍ਹਾ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਨੇ ਧਰਨਾ ਚੁੱਕਿਆ ਅਤੇ ਪ੍ਰਸ਼ਾਸਨ ਅਤੇ ਕੰਪਨੀ ਵਿਚਕਾਰ ਹੋਈ ਸਹਿਮਤੀ ਉਪਰੰਤ ਦੋ ਸਾਲ ਬਾਅਦ ਇਹ ਟੋਲ ਚਾਲੂ ਹੋਇਆ ਸੀ।
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ਉਤੇ ਪਿੰਡ ਵੜਿੰਗ ਕੋਲ ਬਣੇ ਟੋਲ ਪਲਾਜ਼ਾ ਉਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਪਹੁੰਚੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਜਿੰਨਾ ਸਮਾਂ ਟੋਲ ਪਲਾਜ਼ਾ ਕੰਪਨੀ ਨਹਿਰ ਉਤੇ ਪੁਲ ਨਹੀਂ ਬਣਾਉਦੀ ਟੋਲ ਪਲਾਜ਼ਾ ਬੰਦ ਕੀਤਾ ਜਾਵੇ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ਉਤੇ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜ਼ਾ ਉਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਲਗਾਤਾਰ ਦੋ ਸਾਲ ਧਰਨਾ ਲਗਾ ਕੇ ਟੋਲ ਪਰਚੀ ਮੁਕਤ ਰੱਖਿਆ ਗਿਆ।
ਸਤੰਬਰ 2023 ਵਿੱਚ ਜੋੜੀਆਂ ਨਹਿਰਾਂ ਉਤੇ ਹੋਈ ਬੱਸ ਦੁਰਘਟਨਾ ਤੋਂ ਬਾਅਦ ਇਹ ਧਰਨਾ ਲਗਾਤਾਰ ਜਾਰੀ ਸੀ। ਕਰੀਬ 15 ਦਿਨ ਪਹਿਲਾ ਕਿਸਾਨ ਯੂਨੀਅਨ-ਪ੍ਰਸ਼ਾਸਨ ਅਤੇ ਟੋਲ ਕੰਪਨੀ ਵਿਚਕਾਰ ਹੋਏ ਆਪਸੀ ਸਮਝੌਤੇ ਉਪਰੰਤ ਟੋਲ ਦੁਬਾਰਾ ਚਾਲੂ ਕੀਤਾ ਗਿਆ। ਸਮਝੌਤੇ ਤਹਿਤ ਕੰਪਨੀ ਨੇ ਮਿੱਥੇ ਸਮੇਂ ਵਿੱਚ ਇਹ ਨਹਿਰਾਂ ਉਤੇ ਪੁਲ ਬਣਾਉਣ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : SBI Fraud Cases: ਐਸਬੀਆਈ ਦੇ ਕਲਰਕ ਵੱਲੋਂ ਕਰੋੜਾਂ ਦੀ ਠੱਗੀ; ਬੈਂਕ ਧਾਰਕਾਂ ਦੇ ਹੱਕ ਵਿੱਚ ਨਿੱਤਰੀਆ ਕਿਸਾਨ ਜਥੇਬੰਦੀਆਂ; ਉੱਚ ਅਧਿਕਾਰੀ ਆਏ ਸਾਹਮਣੇ
ਹੁਣ ਬੀਤੇ 15 ਦਿਨ ਤੋਂ ਟੋਲ ਨਿਰਵਿਘਨ ਚਾਲੂ ਸੀ ਪਰ ਹੁਣ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਪਹੁੰਚੇ ਅਤੇ ਉਨ੍ਹਾਂ ਦੋ ਦਿਨ ਦਾ ਅਲਟੀਮੇਟਮ ਦਿੰਦਿਆ ਟੋਲ ਪਲਾਜ਼ ਬੰਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਉਦੋਂ ਹੀ ਚੱਲਣ ਦਿੱਤਾ ਜਾਵੇਗਾ ਜਦ ਨਹਿਰ ਉਤੇ ਪੁੱਲ ਬਣੇਗਾ।
ਕਾਬਿਲੇਗੌਰ ਕਿ ਪ੍ਰਸ਼ਾਸਨ ਅਤੇ ਕੰਪਨੀ ਅਧਿਕਾਰੀਆਂ ਵਿਚਕਾਰ ਹੋਈ ਮੀਟੰਗ ਵਿਚ ਇਹ ਲਿਖਤੀ ਤੌਰ ਉਤੇ ਭਰੋਸਾ ਦਿੱਤਾ ਗਿਆ ਸੀ ਕਿ 45 ਦਿਨਾਂ ਵਿਚ ਪੁਲ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਅਤੇ ਕਰੀਬ ਸਵਾ ਸਾਲ ਵਿਚ ਇਹ ਪੁਲ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਤੋਂ ਪਹਿਲਾ ਵੀ ਕਈ ਮੀਟਿੰਗਾਂ ਹੋਈਆਂ ਪਰ ਉਨ੍ਹਾਂ ਵਿਚ ਸਹਿਮਤੀ ਨਹੀਂ ਬਣੀ ਸੀ, ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਸ ਗੱਲ ਉਤੇ ਸਹਿਮਤੀ ਹੋਣ ਉਪਰੰਤ ਧਰਨਾ ਚੁੱਕਿਆ ਗਿਆ ਸੀ।
ਇਹ ਵੀ ਪੜ੍ਹੋ : Jalandhar News: ਏਐਸਆਈ ਰਿਸ਼ਵਤ ਲੈਂਦਾ ਸੀਸੀਟੀਵੀ ਵਿੱਚ ਹੋਇਆ ਕੈਦ; ਵਿਭਾਗ ਨੇ ਕੀਤੀ ਵੱਡੀ ਕਾਰਵਾਈ