Home >>Punjab

Ropar Accident: ਹੋਲੇ ਮਹੱਲੇ ਤੋਂ ਪਰਤ ਰਿਹਾ ਟਰੈਕਟਰ-ਟਰਾਲੀ ਹਾਦਸਾਗ੍ਰਸਤ; 2 ਸ਼ਰਧਾਲੂਆਂ ਦੀ ਮੌਤ, 10 ਜ਼ਖ਼ਮੀ

Ropar Accident: ਮਾਛੀਵਾੜਾ ਦੇ ਨੇੜਲੇ ਪਿੰਡ ਮਾਣੇਵਾਲ ਦੇ ਸ਼ਰਧਾਲੂ ਜੋ ਕਿ ਹੋਲੇ ਮਹੱਲੇ ’ਤੇ ਦਰਸ਼ਨਾਂ ਲਈ ਗਏ ਸਨ, ਉਨ੍ਹਾਂ ਦਾ ਵਾਪਸੀ ਮੌਕੇ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਿਆ।

Advertisement
Ropar Accident: ਹੋਲੇ ਮਹੱਲੇ ਤੋਂ ਪਰਤ ਰਿਹਾ ਟਰੈਕਟਰ-ਟਰਾਲੀ ਹਾਦਸਾਗ੍ਰਸਤ; 2 ਸ਼ਰਧਾਲੂਆਂ ਦੀ ਮੌਤ, 10 ਜ਼ਖ਼ਮੀ
Ravinder Singh|Updated: Mar 17, 2025, 11:58 AM IST
Share

Ropar Accident: ਮਾਛੀਵਾੜਾ ਦੇ ਨੇੜਲੇ ਪਿੰਡ ਮਾਣੇਵਾਲ ਦੇ ਸ਼ਰਧਾਲੂ ਜੋ ਕਿ ਹੋਲੇ ਮਹੱਲੇ ’ਤੇ ਦਰਸ਼ਨਾਂ ਲਈ ਗਏ ਸਨ, ਉਨ੍ਹਾਂ ਦਾ ਵਾਪਸੀ ਮੌਕੇ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਵਾਹਨ ਚਾਲਕ ਨੰਬਰਦਾਰ ਗੋਬਿੰਦ ਸਿੰਘ (55) ਅਤੇ ਧਾਰਾ ਸਿੰਘ (60) ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ 14 ਮਾਰਚ ਨੂੰ ਪਿੰਡ ਮਾਣੇਵਾਲ ਤੋਂ ਨੰਬਰਦਾਰ ਗੋਬਿੰਦ ਸਿੰਘ ਆਪਣੇ ਟਰੈਕਟਰ ਟਰਾਲੀ ਰਾਹੀਂ ਪਿੰਡ ਦੇ 30 ਤੋਂ ਵੱਧ ਸ਼ਰਧਾਲੂਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਉਤੇ ਮੱਥਾ ਟੇਕਣ ਲਈ ਲੈ ਕੇ ਗਿਆ ਸੀ। ਸਾਰੇ ਸ਼ਰਧਾਲੂ ਬੜੇ ਸ਼ਰਧਾ ਪੂਰਵਕ ਢੰਗ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਹੋਲਾ-ਮਹੱਲਾ ਮਨਾ ਕੇ ਵਾਪਸ ਪਰਤ ਰਹੇ ਸਨ ਕਿ ਦੇਰ ਰਾਤ ਰੋਪੜ ਨੇੜੇ ਇਹ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਲਕੀ ਬਾਰਿਸ਼ ਹੋਣ ਕਾਰਨ ਟਰੈਕਟਰ ਸੰਤੁਲਨ ਗਵਾ ਬੈਠਾ ਅਤੇ ਫੁੱਟਪਾਥ ਉਤੇ ਜਾ ਚੜਿਆ ਜਿਸ ਕਾਰਨ ਟਰੈਕਟਰ ਉਤੇ ਬੈਠੇ ਗੋਬਿੰਦ ਸਿੰਘ ਤੇ ਧਾਰਾ ਸਿੰਘ ਦੀ ਮੌਤ ਹੋ ਗਈ ਜਦਕਿ ਟਰਾਲੀ ਵਿਚ ਬੈਠੇ 10 ਤੋਂ ਵੱਧ ਸ਼ਰਧਾਲੂਆਂ ਦੇ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਦੇਰ ਰਾਤ ਹੀ ਪਿੰਡ ਵਾਸੀ ਮੌਕੇ ਉਤੇ ਪਹੁੰਚ ਗਏ।

ਜਿਨ੍ਹਾਂ ਦੋ ਸ਼ਰਧਾਲੂਆਂ ਦੀ ਮੌਤ ਹੋਈ ਉਨ੍ਹਾਂ ਵਿਚੋਂ ਧਾਰਾ ਸਿੰਘ ਦਾ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਦਕਿ ਗੋਬਿੰਦ ਸਿੰਘ ਦਾ ਅੰਤਿਮ ਸਸਕਾਰ ਭਲਕੇ ਕੀਤਾ ਜਾਵੇਗਾ। ਇਹ ਦੋਵੇਂ ਹੀ ਮ੍ਰਿਤਕ ਸ਼ਰਧਾਲੂ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਬਹੁਤ ਹੀ ਨੇਕ ਸੁਭਾਅ ਤੇ ਧਾਰਮਿਕ ਬਿਰਤੀ ਵਾਲੇ ਸਨ। ਜਖ਼ਮੀਆਂ 10 ਸ਼ਰਧਾਲੂਆਂ ’ਚੋਂ 3 ਦੇ ਜ਼ਿਆਦਾ ਸੱਟਾਂ ਲੱਗੀਆਂ ਜਦਕਿ ਬਾਕੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਚਚੇਰੇ ਭਰਾ 20 ਸਾਲਾਂ ਤੋਂ ਹੋਲੇ ਮਹੱਲੇ ’ਤੇ ਜਾ ਰਹੇ
ਹੋਲੇ ਮਹੱਲੇ ਤੋਂ ਪਰਤ ਰਹੇ ਹਾਦਸੇ ਵਿਚ ਮ੍ਰਿਤਕ ਗੋਬਿੰਦ ਸਿੰਘ ਅਤੇ ਧਾਰਾ ਸਿੰਘ ਰਿਸ਼ਤੇ ਵਿਚ ਚਚੇਰੇ ਭਰਾ ਦੱਸੇ ਜਾ ਰਹੇ ਹਨ। ਇਹ ਦੋਵੇਂ ਪਿਛਲੇ 20 ਸਾਲ ਤੋਂ ਲਗਾਤਾਰ ਪਿੰਡ ’ਚੋਂ ਸੰਗਤ ਲੈ ਕੇ ਹੋਲੇ ਮਹੱਲੇ ’ਤੇ ਦਰਸ਼ਨਾਂ ਲਈ ਜਾਂਦੇ ਸਨ ਪਰ ਇਸ ਵਾਰ ਹੋਣੀ ਦਾ ਸ਼ਿਕਾਰ ਹੋ ਗਏ। ਹਾਦਸੇ ਕਾਰਨ ਪਿੰਡ ਵਿਚ ਮਾਹੌਲ ਕਾਫ਼ੀ ਗ਼ਮਗੀਨ ਸੀ।

Read More
{}{}