Home >>Punjab

Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ

Truck Bus Drivers Protest Update: ਡਰਾਈਵਰਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਪੈਟਰੋਲ ਪੰਪਾਂ 'ਤੇ ਸਵੇਰੇ ਤੜਕੇ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।  

Advertisement
Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ
Riya Bawa|Updated: Jan 03, 2024, 10:22 AM IST
Share

Truck Bus Drivers Protest Update:  ਟਰੱਕ ਯੂਨੀਅਨ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੈਟਰੋਲ ਪੰਪ ਆਮ ਵਾਂਗ ਦਿਖਾਈ ਦੇ ਰਹੇ ਹਨ, ਯਾਨੀ ਕਿ ਲੋਕਾਂ ਦੀ ਭੀੜ ਘੱਟ ਹੁੰਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿੱਚ ਵੀ ਪੈਟਰੋਲ ਪੰਪ ਚੱਲ ਰਹੇ ਹਨ ਅਤੇ ਲੋਕ ਆਮ ਵਾਂਗ ਆ ਕੇ ਪੈਟਰੋਲ ਭਰਵਾ ਰਹੇ ਹਨ। ਪੈਟਰੋਲ ਪੰਪ ਦੇ ਮੈਨੇਜਰ ਨੇ ਕਿਹਾ ਕਿ ਲੋਕ ਜਿੰਨਾ ਚਾਹੁਣ ਪੈਟਰੋਲ ਅਤੇ ਡੀਜ਼ਲ ਭਰ ਸਕਦੇ ਹਨ, ਇਸ ਦੀ ਕੋਈ ਸੀਮਾ ਨਹੀਂ ਹੈ ਅਤੇ ਹੜਤਾਲ ਖ਼ਤਮ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤੋਂ ਵੀ ਜ਼ਿਆਦਾ ਪੈਸੇ ਨਹੀਂ ਲਏ ਜਾ ਰਹੇ, ਪੈਟਰੋਲ ਦੇ ਰੇਟ ਦੇ ਹਿਸਾਬ ਨਾਲ ਹੀ ਪੈਸੇ ਲਏ ਜਾ ਰਹੇ ਹਨ, ਅੱਜ ਵੀ ਕਈ ਲੋਕ ਆਪਣੇ ਡਰੰਮ ਭਰਵਾਉਣ ਲਈ ਪੈਟਰੋਲ ਪੰਪ 'ਤੇ ਪਹੁੰਚਦੇ ਦੇਖੇ ਗਏ।

ਮੋਹਾਲੀ 
ਦੂਜੇ ਪਾਸੇ ਬੇਸ਼ੱਕ ਡਰਾਈਵਰਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਮੋਹਾਲੀ ਦੇ ਪੈਟਰੋਲ ਪੰਪਾਂ 'ਤੇ ਸਵੇਰੇ ਤੜਕੇ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕਾਂ ਨੂੰ ਅਜੇ ਵੀ ਡਰ ਹੈ ਕਿ ਇਸ ਹੜਤਾਲ ਕਾਰਨ ਪੈਟਰੋਲ ਅਤੇ ਡੀਜ਼ਲ 'ਚ ਰਲੇਵਾਂ ਹੋ ਸਕਦਾ ਹੈ ਪਰ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਲੋਕ ਅਜੇ ਵੀ ਲਾਈਨ ਵਿੱਚ ਖੜ੍ਹੇ ਹੋਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ: Faridkot News: ਹੜਤਾਲ ਦੌਰਾਨ ਪੈਟਰੋਲ ਲੈਣ ਆਇਆ ਸੀ ਨੌਜਵਾਨ ਤਾਂ ਮਾਲਕ ਨੇ ਚਲਾ ਦਿੱਤੀ ਗੋਲੀ, ਜਾਣੋ ਪੂਰਾ ਮਾਮਲਾ 

ਪਟਿਆਲਾ
ਪਟਿਆਲਾ ਦੇ ਲੋਕਾਂ ਲਈ ਰਾਹਤ ਦੀ ਖਬਰ, ਅੱਜ ਪੈਟਰੋਲ ਪੰਪਾਂ 'ਤੇ ਤੇਲ ਅਤੇ ਡੀਜ਼ਲ ਦੀ ਸਪਲਾਈ ਸ਼ੁਰੂ ਹੋ ਗਈ ਹੈ। ਹੁਣ ਲੋਕਾਂ ਨੂੰ ਪੈਟਰੋਲ ਭਰਨ ਲਈ 10 ਮਿੰਟ ਤੱਕ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪਵੇਗਾ ਲੋਕਾਂ ਨੂੰ 10 ਮਿੰਟਾਂ ਵਿੱਚ ਹੀ ਤੇਲ ਅਤੇ ਡੀਜ਼ਲ ਮਿਲ ਰਿਹਾ ਹੈ।

ਟ੍ਰਾਈਸਿਟੀ
ਟ੍ਰਾਈਸਿਟੀ ਵਿੱਚ ਅਜੇ ਵੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਟਰੱਕ ਡਰਾਈਵਰਾਂ ਦੀ ਹੜਤਾਲ ਖਤਮ ਹੋਣ ਦੇ ਬਾਵਜੂਦ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਵੀ ਪੈਟਰੋਲ ਪੰਪ ਚੱਲ ਰਹੇ ਹਨ ਅਤੇ ਲੋਕ ਆਮ ਵਾਂਗ ਆ ਕੇ ਪੈਟਰੋਲ ਭਰਵਾ ਰਹੇ ਹਨ। ਪੈਟਰੋਲ ਪੰਪ ਦੇ ਮੈਨੇਜਰ ਨੇ ਕਿਹਾ ਕਿ ਲੋਕ ਜਿੰਨਾ ਚਾਹੁਣ ਪੈਟਰੋਲ ਅਤੇ ਡੀਜ਼ਲ ਭਰ ਸਕਦੇ ਹਨ, ਇਸ ਦੀ ਕੋਈ ਸੀਮਾ ਨਹੀਂ ਹੈ ਅਤੇ ਹੜਤਾਲ ਖ਼ਤਮ ਹੋ ਗਈ ਹੈ।

Read More
{}{}