Home >>Punjab

Amritsar News: ਹਸਪਤਾਲ ’ਚ ਦਵਾਈ ਲੈਣ ਆ ਰਹੇ ਟੀਬੀ ਦੇ ਮਰੀਜ ਦਵਾਈ ਨਾ ਮਿਲਣ ਕਰਕੇ ਹੋ ਰਹੇ ਖੱਜਲ-ਖੁਆਰ

Amritsar News: ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਤੁਹਾਨੂੰ ਹਸਪਤਾਲ ਅੰਦਰੋਂ ਫਰੀ ਦਵਾਈਆਂ ਮਿਲਣਗੀਆਂ ਪਰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਸਾਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਜਿਸਦੇ ਚਲਦੇ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। 

Advertisement
Amritsar News: ਹਸਪਤਾਲ ’ਚ ਦਵਾਈ ਲੈਣ ਆ ਰਹੇ ਟੀਬੀ ਦੇ ਮਰੀਜ ਦਵਾਈ ਨਾ ਮਿਲਣ ਕਰਕੇ ਹੋ ਰਹੇ ਖੱਜਲ-ਖੁਆਰ
Manpreet Singh|Updated: May 16, 2024, 03:43 PM IST
Share

Amritsar News(ਭਰਤ ਸ਼ਰਮਾ): ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਪਹੁੰਚ ਰਹੇ ਟੀਬੀ ਦੇ ਮਰੀਜ਼ਾਂ ਨੂੰ ਭਾਰੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੇਸ਼ਾਨ ਮਰੀਜ਼ਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਉੱਪਰ ਸਵਾਲ ਚੁੱਕੇ ਗਏ ਹਨ। ਦੂਜੇ ਪਾਸੇ ਪੰਜਾਬ  ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਸਹੂਲਤ ਦੇਣ ਦੇ ਦਾਅਵੇ ਕਰ ਰਹੀ ਹੈ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਫਰੀ ਦਵਾਈਆ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪਰ ਹਕੀਕਤ ਵਿਚ ਕੁੱਝ ਹੋਰ ਵੇਖਣ ਨੂੰ ਮਿਲ ਰਿਹਾ ਹੈ। 

ਜ਼ੀ ਮੀਡੀਆ ਦੀ ਟੀਮ ਜਦੋਂ ਟੀਬੀ ਹਸਪਤਾਲ ਵਿੱਚ ਪੁੱਜੀ ਤਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅਸੀਂ ਟੀਬੀ ਦੇ ਮਰੀਜ਼ ਹਾਂ ਇੱਥੇ ਦਵਾਈ ਲੈਣ ਦੇ ਲਈ ਪੁੱਜੇ ਹਾਂ ਪਰ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਦਵਾਈ ਖ਼ਤਮ ਹੋ ਚੁੱਕੀ ਹੈ। ਤੁਸੀਂ ਬਾਹਰੋਂ ਜਾ ਕੇ ਦਵਾਈ ਲੈ ਸਕਦੇ ਹੋ। ਮਰੀਜ਼ਾਂ ਦਾ ਕਹਿਣਾ ਹੈ ਕਿ ਕਿਹਾ ਅਸੀਂ ਗਰੀਬ ਲੋਕ ਹਾਂ ਐਨੀਆਂ ਮਹਿੰਗੀਆਂ ਦਵਾਈਆਂ ਅਸੀਂ ਬਾਹਰੋਂ ਨਹੀਂ ਲੈ ਸਕਦੇ।

ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਤੁਹਾਨੂੰ ਹਸਪਤਾਲ ਅੰਦਰੋਂ ਫਰੀ ਦਵਾਈਆਂ ਮਿਲਣਗੀਆਂ ਪਰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਸਾਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਜਿਸਦੇ ਚਲਦੇ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਐਨੇ ਪੈਸੇ ਵੀ ਨਹੀਂ। ਅਸੀਂ ਐਨੀਂ ਦੂਰੋਂ ਕਰਾਇਆ ਖਰਚ ਕੇ ਆਈਏ ਜਾਂ ਦਵਾਈ ਖਰੀਦੀਏ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਹਸਪਤਾਲ ਵਿੱਚੋਂ ਜੋ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਉਹ ਮਰੀਜ਼ਾਂ ਨੂੰ ਦਿੱਤੀ ਜਾਵੇ। 

ਹਸਪਤਾਲ ਦੇ ਮੈਡੀਕਲ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਦਵਾਈ ਦੀ ਕਮੀ ਦੇ ਚਲਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਸੀਂ ਹੁਣ ਦਵਾਈ ਮੰਗਵਾ ਲਈ ਹੈ, ਜੋ ਕਿ ਜਲਦ ਹੀ ਸਾਡੇ ਕੋਲ ਦਵਾਈ ਪਹੁੰਚ ਜਾਵੇਗੀ। ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਜਦੋਂ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨੂੰ ਬਾਹਰੋਂ ਦਵਾਈ ਲੈਣ ਅਤੇ ਜਿਹੜੇ ਖ਼ਾਸ ਮਰੀਜ਼ ਹਨ ਉਹਨਾਂ ਨੂੰ ਅੰਦਰੋਂ ਦਵਾਈ ਦਿੱਤੀ ਜਾ ਰਹੀ ਹੈ। ਉਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਜੇਕਰ ਕੋਈ ਮਰੀਜ਼ ਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਬਾਹਰੋਂ ਦਵਾਈ ਲੈਣ ਲਈ ਮਜ਼ਬੂਰ ਕਰਦਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ।

Read More
{}{}