Moga News: ਮੋਗਾ ਸੀਆਈਏ ਸਟਾਫ ਨੂੰ ਨਾਜਾਇਜ਼ ਅਸਲਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ। ਪੁਲਿਸ ਨੇ ਚਾਰ ਨਜਾਇਜ਼ ਹਥਿਆਰਾਂ ਤੇ 6 ਕਰਤੂਸ ਸਮੇਤ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਜਾਇਜ਼ ਅਸਲੇ ਸਮੇਤ ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਵਾਸੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤੇ ਦੂਸਰੇ ਦੀ ਪਛਾਣ ਖੁਸ਼ਪ੍ਰੀਤ ਸਿੰਘ ਵਾਸੀ ਭੰਗਾਲੀ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। 100 ਗ੍ਰਾਮ ਹੈਰੋਇਨ ਅਤੇ 34000 ਦੀ ਡਰੱਗ ਮਨੀ ਨਾਲ ਫੜੀ ਗਈ ਮਹਿਲਾ ਨਸ਼ਾ ਤਸਕਰ ਦੀ ਪਛਾਣ ਮਨਜੀਤ ਕੌਰ ਵਾਸੀ ਮਧੇਕੇ ਰੋਡ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਨਾਲ ਹੀ ਇੱਕ ਹੋਰ ਮਾਮਲੇ ਵਿੱਚ ਸੀਆਈਏ ਸਟਾਫ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਤੇ 34000 ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡੀਐਸਪੀ ਡੀ ਲਵਦੀਪ ਸਿੰਘ ਨੇ ਦੱਸਿਆ ਕਿ ਮੋਗਾ CIA ਨੂੰ ਖੂਫੀਆ ਇਤਲਾਹ ਮਿਲੀ ਕਿ ਕੁਲਵੰਤ ਸਿੰਘ ਅਤੇ ਖੁਸਪ੍ਰੀਤ ਸਿੰਘ ਉਰਫ ਲਾਡੀ ਜਿਨ੍ਹਾਂ ਕੋਲ ਨਾਜਾਇਜ਼ ਅਸਲੇ ਹਨ,ਜੋ ਅੱਜ ਦੋਨੇ ਜਾਣੇ ਇਸ ਸਮੇਂ ਨਾਜਾਇਜ਼ ਅਸਲੇ ਲੈ ਕੇ ਬੱਸ ਅੱਡਾ ਪਿੰਡ ਮਟਵਾਣੀ ਮੇਨ ਜੀਟੀ ਰੋਡ ਮੋਗਾ-ਲੁਧਿਆਣਾ ਪਾਸ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਕਰਕੇ ਦੋਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਇਨ੍ਹਾਂ ਕੋਲੋਂ ਬਰਾਮਦ ਅਸਲੇ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀਐਸਪੀਡੀ ਲਵਦੀਪ ਸਿੰਘ ਨੇ ਦੱਸਿਆ ਕਿ ਮੋਗਾ ਇੰਚਾਰਜ ਚੌਕੀ ਬਿਲਾਸਪੁਰ ਸਮੇਤ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਦੇ ਗਸ਼ਤ ਬਾ ਤਲਾਸ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਿਲਾਸਪੁਰ ਤੋਂ ਮਾਛੀਕੇ ਆਦਿ ਨੂੰ ਜਾ ਰਹੀ ਸੀ ਜਦ ਪੁਲਿਸ ਪਾਰਟੀ ਬਿਲਾਸਪੁਰ ਉਤੇ ਫੋਰ ਲਾਇਨ ਰੋਡ ਬਿਲਾਸਪੁਰ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇੱਕ ਔਰਤ ਆ ਰਹੀ ਸੀ ਜਿਸ ਦੇ ਸੱਜੇ ਹੱਥ ਵਿੱਚ ਦੋ ਲਿਫਾਫੇ ਫੜ੍ਹੇ ਹੋਏ ਸਨ।
ਪੁਲਿਸ ਨੂੰ ਦੇਖ ਕੇ ਘਬਰਾ ਕੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਫੜ੍ਹੇ ਦੋਵੇਂ ਲਿਫਾਫੇ ਸੁੱਟ ਦਿੱਤੇ ਤਾਂ ਪੁਲਿਸ ਪਾਰਟੀ ਨੇ ਸ਼ੱਕੀ ਔਰਤ ਮਨਜੀਤ ਕੌਰ ਵਾਸੀ ਮਧੇਕੇ ਰੋਡ ਬਸਤੀ ਗੁਮਟੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਕਾਬੂ ਕਰ ਲਿਆ। ਜਦ ਪੁਲਿਸ ਪਾਰਟੀ ਵੱਲੋਂ ਮਨਜੀਤ ਕੌਰ ਉਕਤ ਵੱਲੋਂ ਸੁੱਟੇ ਲਿਫਾਫਿਆਂ ਨੂੰ ਚੈੱਕ ਕੀਤਾ ਤਾਂ ਇੱਕ ਲਿਫਾਫੇ ਵਿੱਚੋਂ 100 ਗ੍ਰਾਮ ਹੈਰੋਇਨ ਅਤੇ ਦੂਜੇ ਲਿਫਾਫੇ ਵਿੱਚੋ 34000 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ।