Home >>Punjab

Ajnala Accident: ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ

Ajnala Accident: ਅਜਨਾਲਾ ਸ਼ਹਿਰ ਤੋਂ ਥੋੜ੍ਹੀ ਦੂਰ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਇਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਝਾਂਵਾਲਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

Advertisement
Ajnala Accident: ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ
Ravinder Singh|Updated: Jul 02, 2025, 01:18 PM IST
Share

Ajnala Accident: ਅਜਨਾਲਾ ਸ਼ਹਿਰ ਤੋਂ ਥੋੜ੍ਹੀ ਦੂਰ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਇਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਝਾਂਵਾਲਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ,ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਰੂਪ ਜ਼ਖ਼ਮੀ ਹੋ ਗਏ ਜੋ ਇਸ ਸਮੇਂ ਜ਼ੇਰੇ ਇਲਾਜ ਹਨ।
ਇਸ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਆਕਾਸ਼ ਮਸੀਹ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਕੇ ਆ ਰਹੇ ਸਨ ਕਿ ਸਾਹਮਣੇ ਪਾਸਿਓਂ ਆਏ ਇੱਕ ਮੋਟਰਸਾਈਕਲ ਸਵਾਰ ਛੁੱਟੀ ਆਏ ਫੌਜੀ ਨੌਜਵਾਨ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋ ਦੀ ਮੌਤ ਹੋ ਗਈ ਅਤੇ ਦੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅਜਨਾਲਾ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੋਟਰਸਾਈਕਲ ਟੋਏ ਵਿੱਚ ਡਿੱਗਿਆ, ਇਕ ਦੀ ਮੌਤ

ਕਪੂਰਥਲਾ ਜ਼ਿਲ੍ਹੇ ਦੇ ਅਹਿਮਦਪੁਰ ਅਤੇ ਅਠੋਲਾ ਵਿਚਕਾਰ ਪੁਲ ਨਿਰਮਾਣ ਵਾਲੀ ਥਾਂ 'ਤੇ ਰਾਤ ਨੂੰ ਇੱਕ ਮੋਟਰਸਾਈਕਲ ਡੂੰਘੇ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਇਬਨ ਪਿੰਡ ਦਾ ਵਸਨੀਕ ਹਰਦੀਪ ਸਿੰਘ, ਜੋ ਕਿ ਤਰਖਾਣ ਦਾ ਕੰਮ ਕਰਦਾ ਹੈ, ਸੁਖਵਿੰਦਰ ਸਿੰਘ ਅਤੇ ਉਸਦੇ ਪੁੱਤਰ ਜੁਝਾਰ ਸਿੰਘ ਨਾਲ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ।

ਰਸਤੇ ਵਿੱਚ ਹਨੇਰਾ ਹੋਣ ਕਾਰਨ, ਉਸਨੂੰ ਉਸਾਰੀ ਵਾਲੀ ਥਾਂ 'ਤੇ ਡੂੰਘੇ ਟੋਏ ਦਿਖਾਈ ਨਹੀਂ ਦਿੱਤੇ ਅਤੇ ਉਸਦੀ ਸਾਈਕਲ ਸਿੱਧੀ ਉਸ ਵਿੱਚ ਡਿੱਗ ਗਈ। ਜ਼ਖਮੀ ਹਰਦੀਪ ਸਿੰਘ ਨੇ ਕਿਹਾ ਕਿ ਮੌਕੇ 'ਤੇ ਨਾ ਤਾਂ ਲਾਈਟ ਦਾ ਪ੍ਰਬੰਧ ਸੀ, ਨਾ ਹੀ ਕੋਈ ਚਿਤਾਵਨੀ ਬੋਰਡ ਜਾਂ ਬੈਰੀਕੇਡਿੰਗ ਕੀਤੀ ਗਈ ਸੀ। ਇਹ ਹਾਦਸਾ ਇਸ ਗੰਭੀਰ ਲਾਪਰਵਾਹੀ ਕਾਰਨ ਹੋਇਆ। ਇਸ ਘਟਨਾ ਤੋਂ ਬਾਅਦ, ਉਸਾਰੀ ਏਜੰਸੀ ਅਤੇ ਪ੍ਰਸ਼ਾਸਨ 'ਤੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਾਦਸੇ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਗੁੱਸਾ ਹੈ ਅਤੇ ਉਹ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

Read More
{}{}