Moga News (ਨਵਦੀਪ ਮਹੇਸ਼ਰੀ): ਬੀਤੀ ਰਾਤ ਪਏ ਮੀਂਹ ਅਤੇ ਤੇਜ਼ ਹਨ੍ਹੇਰੀ ਦਾ ਫਾਇਦਾ ਚੁੱਕ ਦੋ ਹਵਾਲਾਤੀ ਫ਼ਰਾਰ ਹੋ ਗਏ। ਮੋਗਾ ਜ਼ਿਲ੍ਹੇ ਥਾਣਾ ਕੋਟ-ਈਸੇ-ਖਾਂ ਵਿਚ ਇਕ ਐਨਡੀਪੀਐਸ ਮਾਮਲੇ ਵਿੱਚ ਨਾਮਜ਼ਦ 2 ਮੁਲਜ਼ਮ ਬੀਤੀ ਰਾਤ ਪਏ ਮੀਂਹ ਤੇ ਤੇਜ਼ ਹਨੇਰੀ ਦਾ ਫਾਇਦਾ ਚੁੱਕਦੇ ਥਾਣੇ ਦੀ ਹਵਾਲਾਤ ਵਿਚੋਂ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਇਨ੍ਹਾਂ ਦੋਸ਼ੀਆਂ ਨੂੰ 80 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਫਿਲਹਾਲ ਇਸ ਮਾਮਲੇ ਚ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਹੁਣ ਪੁਲਿਸ ਵੱਖ ਵੱਖ ਟੀਮਾਂ ਗਠਿਤ ਕਰਕੇ ਮੁਲਜ਼ਮਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ।
ਹਵਾਲਾਤ ਚੋਂ ਭੱਜੇ ਦੋ ਹਵਾਲਾਤੀ ਮੋਗਾ ਦੇ ਪਿੰਡ ਲੋਹਾਰਾ ਦੇ ਰਹਿਣ ਵਾਲੇ। ਪੁਲਿਸ ਨੇ ਦੋਨਾਂ ਭੱਜੇ ਹਵਾਲਾਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। 23 ਮਈ ਨੂੰ 80 ਨਸ਼ੀਲੀ ਗੋਲੀਆਂ ਸਮੇਤ ਇਨਾਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਸਨ। ਮੁਲਜ਼ਮ ਹਵਾਲਾਤ ਦੀ ਛੱਤ ਕੱਚੀ ਹੋਣ ਕਾਰਨ ਅਤੇ ਤੇਜ ਮੀਂਹ ਅਤੇ ਹਨੇਰੀ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਹੋਇਆਂ ਮੋਗਾ ਦੇ ਡੀਐਸਪੀ ਡੀ ਸੁਖ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ ਹਨੇਰੀ ਅਤੇ ਮੀਂਹ ਦਾ ਫਾਇਦਾ ਚੁੱਕਦੇ ਹੋਏ 84 ਨੰਬਰ ਐਫਆਈਆਰ ਥਾਣਾ ਕੋਟ ਇਸੇ ਖਾਂ ਵਿੱਚ ਨਾਮਜ਼ਦਗੀ ਹਵਾਲਾਤ ਦੀ ਕੰਧ ਪਾੜ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ : Punjab Kings: ਪੰਜਾਬ ਕਿੰਗਜ਼ ਨੂੰ ਪਲੇਆਫ ਤੋਂ ਪਹਿਲਾਂ ਲੱਗਾ ਵੱਡਾ ਝਟਕਾ; ਇਹ ਦਿੱਗਜ਼ ਹੋਇਆ ਜ਼ਖ਼ਮੀ
ਉਨ੍ਹਾਂ ਕਿਹਾ ਕਿ ਇਹ ਦੋ ਦੋਸ਼ੀ ਪਿੰਡ ਲੁਹਾਰਾ ਦੇ ਰਹਿਣ ਵਾਲੇ ਹਨ ਜਿਨਾਂ ਨੂੰ 23 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲੋਂ 80 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ ਅਤੇ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਹਵਾਲਾਤ ਵਿੱਚ ਬੰਦ ਸਨ। ਉਹਨਾਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਕਸਬੇ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ ਤਾਂ ਤਾਂ ਕਿ ਇਨ੍ਹਾਂ ਦੇ ਭੱਜਣ ਵਾਲੇ ਰਸਤਿਆਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : Mansa News: ਭਾਰੀ ਮੀਂਹ ਮਗਰੋਂ ਮਾਨਸਾ ਸ਼ਹਿਰ ਹੋਇਆ ਜਲਥਲ; ਸੜਕਾਂ ਉਤੇ ਪਾਣੀ ਭਰਨ ਕਰਨ ਲੋਕ ਪਰੇਸ਼ਾਨ