Punjab Cabinet Meeting: ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ’ਚ ਉਦਯੋਗਿਕ ਖੇਤਰ ਵਿੱਚ ਪਲਾਂਟਾਂ ਸਮੇਤ ਕਈ ਵੱਡੇ ਫੈਸਲਿਆਂ ਉਤੇ ਮੋਹਰ ਲੱਗੀ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ, ਤਰੁਣਪ੍ਰੀਤ ਸਿੰਘ ਸੌਂਧ ਅਤੇ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਸੂਬੇ ਦੀ ਉਦਯੋਗ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਹਨ। ਪਹਿਲਾ ਫੈਸਲਾ ਇਹ ਹੈ ਕਿ ਉਦਯੋਗਿਕ ਖੇਤਰਾਂ ਵਿੱਚ ਆਉਂਦੇ ਪਲਾਟਾਂ ਲਈ CLU (ਚੇਂਜ ਆਫ ਲੈਂਡ ਯੂਜ਼) ਪ੍ਰਵਾਨਗੀ ਮਿਲ ਗਈ ਹੈ।
ਹੁਣ 1 ਹਜ਼ਾਰ ਤੋਂ 10 ਹਜ਼ਾਰ ਗਜ਼ ਤੱਕ ਦੇ ਪਲਾਟਾਂ ’ਤੇ ਹਸਪਤਾਲ, ਹੋਟਲ, ਵਰਕਰ ਹੋਸਟਲ, ਇੰਸਟੀਚਿਊਟ ਜਾਂ ਕੋਈ ਹੋਰ ਕਾਰੋਬਾਰੀ ਇਮਾਰਤ ਆਸਾਨੀ ਨਾਲ ਬਣ ਸਕੇਗੀ। ਅਮਨ ਅਰੋੜਾ ਨੇ ਦੱਸਿਆ ਕਿ ਇਹ ਮੰਗ ਕਈ ਸਾਲਾਂ ਤੋਂ ਲਟਕੀ ਹੋਈ ਸੀ।
ਇਸ ਤੋਂ ਇਲਾਵਾ, 40 ਹਜ਼ਾਰ ਗਜ਼ ਤੋਂ ਵੱਡੇ ਪਲਾਟਾਂ ਨੂੰ “ਉਦਯੋਗਿਕ ਪਾਰਕਾਂ” ਵਿੱਚ ਬਦਲਣ ਦੀ ਪ੍ਰਵਾਨਗੀ ਵੀ ਮਿਲ ਗਈ ਹੈ। ਪੰਜਾਬ ਸਰਕਾਰ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕਰੇਗੀ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹਰ ਨਿਵੇਸ਼ਕ ਅਤੇ ਹਰ ਡਿਵੈਲਪਰਾਂ ਨੂੰ ਵੱਡੀ ਰਾਹਤ ਮਿਲੇਗੀ।
ਅਮਨ ਅਰੋੜਾ ਨੇ ਦੱਸਿਆ ਕਿ ਇਸ ਨਾਲ ਨਵੀਂ ਰਫ਼ਤਾਰ ਨਾਲ ਵਿਕਾਸ ਹੋਵੇਗਾ। ਦੂਜੇ ਫ਼ੈਸਲੇ ਮੁਤਾਬਕ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਫਰੀ ਹੋਲਡ 'ਚ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਸਰਕਾਰ ਦੇ ਰੈਵੇਨਿਊ 'ਚ 1000 ਕਰੋੜ ਰੁਪਏ ਦਾ ਮੁਨਾਫ਼ਾ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Punjab Weather: ਪੰਜਾਬ ਵਿੱਚ ਭਾਰੀ ਮੀਂਹ ਤੇ ਬਿਜਲੀ ਡਿੱਗਣ ਦਾ ਅਲਰਟ; ਤਾਪਮਾਨ ਵਿੱਚ ਆਈ ਕਮੀ
ਹੁਣ ਤਕ ਜਿਹੜੀਆਂ ਜਾਇਦਾਦਾਂ ਉਦਯੋਗਿਕ ਲੀਜ਼ ਉਤੇ ਚੱਲ ਰਹੀਆਂ ਸਨ, ਉਨ੍ਹਾਂ ਨੂੰ ਪੱਕੀ ਮਲਕੀਅਤ ਮਿਲ ਸਕੇਗੀ। ਇਸ ਫੈਸਲੇ ਤੋਂ ਉਮੀਦ ਹੈ ਕਿ ਉਦਯੋਗਿਕ ਭਰੋਸੇ ਅਤੇ ਨਿਵੇਸ਼ ਦੋਵਾਂ ਨੂੰ ਵਧਾਏਗਾ।
ਇਹ ਵੀ ਪੜ੍ਹੋ : ਸਤਲੁਜ ਦਰਿਆ ਨਾਲ ਲੱਗਦੇ ਅੱਧਾ ਦਰਜਨ ਪਿੰਡਾਂ ਨੇ ਡੀਸਿਲਟਿੰਗ ਕਰਵਾਉਣ ਤੋਂ ਕੀਤਾ ਇਨਕਾਰ