Home >>Punjab

ਬਠਿੰਡਾ ਸਿਵਲ ਹਸਪਤਾਲ ਦੇ ਐਸਐਮਓ ਸਮੇਤ 2 ਅਧਿਕਾਰੀ ਸਸਪੈਂਡ; ਕਬਾੜ ਗੱਡੀਆਂ ਨੇ ਲੱਖਾਂ ਰੁਪਏ ਦਾ ਡਕਾਰਿਆ ਤੇਲ

Bathinda: ਬਠਿੰਡਾ ਵਿੱਚ ਸਿਹਤ ਵਿਭਾਗ ਦੀਆਂ ਕਬਾੜ ਗੱਡੀਆਂ ਵੱਲੋਂ ਲੱਖਾਂ ਰੁਪਏ ਛਕਣ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਵਿੱਢ ਦਿੱਤੀ ਹੈ। 

Advertisement
ਬਠਿੰਡਾ  ਸਿਵਲ ਹਸਪਤਾਲ ਦੇ ਐਸਐਮਓ ਸਮੇਤ 2 ਅਧਿਕਾਰੀ ਸਸਪੈਂਡ; ਕਬਾੜ ਗੱਡੀਆਂ ਨੇ ਲੱਖਾਂ ਰੁਪਏ ਦਾ ਡਕਾਰਿਆ ਤੇਲ
Ravinder Singh|Updated: Jun 30, 2025, 03:11 PM IST
Share

Bathinda: ਬਠਿੰਡਾ ਵਿੱਚ ਸਿਹਤ ਵਿਭਾਗ ਦੀਆਂ ਕਬਾੜ ਗੱਡੀਆਂ ਵੱਲੋਂ ਲੱਖਾਂ ਰੁਪਏ ਛਕਣ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਵਿੱਢ ਦਿੱਤੀ ਹੈ। ਲੱਖਾਂ ਦੇ ਤੇਲ ਦੇ ਬਿੱਲ ਪਾਉਣ ਵਾਲੇ ਐਸਐਮਓ ਤੇ ਕਰਮਚਾਰੀਆਂ ਖਿਲਾਫ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਐਸਐਮਓ ਸਣੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਵਿਜੀਲੈਂਸ ਜਾਂਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸ਼ਿਕਾਇਤਕਰਤਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਘਪਲੇ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਜਾਂਚ ਕਰਨ ਆਏ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਤੋਂ ਇਲਾਵਾ ਵਿਭਾਗ ਵੱਲੋਂ ਵੀ ਘਪਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੇਲ ਘਟਾਲੇ ਦਾ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਸੀ, ਜਿਸ ਤੋਂ ਬਾਅਦ ਜ਼ਿਲ੍ਹੇ ਪਿੰਡ ਘੁੱਦਾ ਦੇ ਵਸਨੀਕ ਹਰਤੇਜ ਸਿੰਘ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਦੇ ਕੇ ਲੱਖਾਂ ਰੁਪਏ ਦੇ ਹੋਏ ਇਸ ਤੇਲ ਘਪਲੇ ਦੀ ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਵੇਲੇ ਦੇ ਐਸਐਮਓ ਨੇ ਹੋਰਨਾਂ ਮੁਲਾਜ਼ਮਾਂ ਨਾਲ ਮਿਲ ਕੇ ਕਰੀਬ 30 ਲੱਖ ਰੁਪਏ ਦਾ ਤੇਲ ਘੁਟਾਲਾ ਕੀਤਾ ਹੈ।

ਉਸ ਨੇ ਦੱਸਿਆ ਸੀ ਕਿ ਕਿ ਐਸਐਮਓ ਨੇ ਹੋਰਨਾਂ ਮੁਲਾਜ਼ਮਾਂ ਨਾਲ ਮਿਲ ਕੇ ਡੀਜ਼ਲ ਅਤੇ ਪੈਟਰੋਲ ਦੇ ਵਾਧੂ ਬਿੱਲ ਪਾਸ ਕਰਵਾਏ ਹਨ। ਉਸਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕਈ ਅਜਿਹੀਆਂ ਗੱਡੀਆਂ ਵਿੱਚ ਤੇਲ ਪਵਾਇਆ ਗਿਆ ਜਿਸ ਦਾ ਕੋਈ ਅਤਾ ਪਤਾ ਨਹੀਂ ਹੈ। ਕਈ ਅਜਿਹੀਆਂ ਗੱਡੀਆਂ ਵਿੱਚ ਵੀ ਡੀਜਲ ਤੇ ਪੈਟਰੋਲ ਪਵਾਇਆ ਗਿਆ, ਜਿਨ੍ਹਾਂ ਦੇ ਨੰਬਰਾਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ।

ਉਸਨੇ ਦੱਸਿਆ ਕਿ 2 ਅਪ੍ਰੈਲ 2025 ਨੂੰ ਉਸਨੇ ਇਸ ਘਪਲੇ ਦੀ ਸ਼ਿਕਾਇਤ ਸਿਹਤ ਮੰਤਰੀ ਨੂੰ ਕੀਤੀ ਸੀ, ਪਰ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਸ਼ਿਕਾਇਤ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਕੀਤੀ, ਜਿੰਨ੍ਹਾਂ ਬਠਿੰਡਾ ਵਿਜੀਲੈਂਸ ਬਿਊਰੋ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : Bikram Majithia: ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਨੂੰ ਹਿਮਾਚਲ ਲਈ ਲੈ ਕੇ ਹੋਈ ਰਵਾਨਾ

 

Read More
{}{}