Muktsar News: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਤਖਤ ਮਲਾਣਾ ਵਿੱਚ ਪਾਣੀ ਨਿਕਾਸੀ ਵਾਲੀ ਪਾਈਪ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਇਕ ਪਾਸੇ ਮੌਜੂਦਾ ਸਰਪੰਚ ਨਾਲ ਸਬੰਧਤ ਧਿਰ ਹੈ ਜਦਕਿ ਦੂਜੇ ਪਾਸੇ ਸਾਬਕਾ ਸਰਪੰਚ ਨਾਲ ਸਬੰਧਤ ਧਿਰ ਹੈ। ਪਾਣੀ ਨਿਕਾਸੀ ਲਈ ਪਹਿਲਾ ਹੀ ਪਾਈ ਪਾਈਪ ਵਿੱਚ ਕੁਝ ਹੋਰ ਘਰਾਂ ਦੀ ਪਾਣੀ ਨਿਕਾਸੀ ਵਾਲੀ ਪਾਇਪ ਜੋੜਨ ਦਾ ਸਾਬਕਾ ਸਰਪੰਚ ਦੀ ਧਿਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ।
ਮੌਕੇ ਉਤੇ ਪਹੁੰਚੇ ਬੀਡੀਪੀਓ ਨੇ ਕਿਹਾ ਕਿ ਨਿਯਮਾਂ ਮੁਤਾਬਕ ਇਹ ਪਾਇਪ ਪਾਈ ਜਾ ਸਕਦੀ ਹੈ। ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਤਖਤ ਮਲਾਣਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਪਾਈਪ ਨੂੰ ਲੈ ਕੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਉੱਥੇ ਹੀ ਕਾਂਗਰਸੀ ਸਾਬਕਾ ਸਰਪੰਚ ਨੇ ਕਿਹਾ ਕਿ ਉਹ ਜਦੋਂ ਸਰਪੰਚ ਸੀ ਤਾਂ ਉਨ੍ਹਾਂ ਨੇ ਆਪਣੇ ਖੇਤ ਵਿੱਚੋਂ ਆਪਣੇ ਚਾਰ ਪੰਜ ਘਰਾਂ ਲਈ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਈਆਂ ਸਨ, ਜੋ ਕਿ ਮੇਰੇ ਆਪਣੇ ਖੇਤ ਵਿੱਚੋਂ ਤੇ ਘਰ ਵਿੱਚੋਂ ਨਿਕਲਦੀਆਂ ਹਨ।
ਹੁਣ ਪ੍ਰਸ਼ਾਸਨ ਅਤੇ ਕੁਝ ਸਿਆਸੀ ਲੀਡਰਾਂ ਵੱਲੋਂ ਹੁਣ ਨਵੀਂਆਂ ਪਾਈਪਾਂ ਮੇਰੇ ਖੇਤ ਵਿੱਚੋਂ ਪਹਿਲਾਂ ਪਈਆਂ ਪਾਇਪਾਂ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਧੱਕੇਸ਼ਾਹੀ ਹੈ। ਉੱਥੇ ਹੀ ਇਨ੍ਹਾਂ ਦਾ ਕਹਿਣਾ ਕਿ ਇਹ ਪ੍ਰਸ਼ਾਸਨ ਹੁਣ ਚੰਦਰਭਾਨ ਵਰਗਾ ਮਾਹੌਲ ਬਣਾਉਣਾ ਚਾਹੁੰਦਾ।
ਇਹ ਵੀ ਪੜ੍ਹੋ : Punjab Cabinet Meeting: ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ; ਕਾਰੋਬਾਰੀਆਂ ਨਾਲ ਜੁੜੇ ਫ਼ੈਸਲਿਆਂ ਉਤੇ ਲੱਗ ਸਕਦੀ ਮੋਹਰ
ਜਦ ਮੌਕੇ ਉਤੇ ਪਹੁੰਚੇ ਬੀਡੀਪੀਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਅਸੀਂ ਅੱਜ ਪਾਈਪਾਂ ਪਾਉਣ ਆਏ ਹਾਂ ਤੇ ਨਿਯਮਾਂ ਮੁਤਾਬਿਕ ਇਹ ਹੋ ਸਕਦਾ ਹੈ। ਨਿਕਾਸੀ ਲਈ ਇਸ ਦੀਆਂ ਪੁਰਾਣੀਆਂ ਪਾਈਪਾਂ ਨਾਲ ਨਵੀਆਂ ਪਾਈਪਾਂ ਜੋੜੀਆਂ ਜਾ ਰਹੀਆ ਹਨ। ਉਧਰ ਪਿੰਡ ਵਿੱਚ ਵਿਰੋਧ ਨੂੰ ਵੇਖਦੇ ਇਕ ਵਾਰ ਪਾਇਪਾਂ ਪਾਉਣ ਦਾ ਕੰਮ ਟਾਲ ਦਿੱਤਾ ਗਿਆ।
ਇਹ ਵੀ ਪੜ੍ਹੋ : Jahan Khelan: ਪੰਜਾਬ ਦੀ ਪਵਿੱਤਰ ਧਰਤੀ 'ਤੇ ਗੈਂਗਸਟਰਾਂ, ਸਮੱਗਲਰਾਂ ਤੇ ਹੋਰ ਅਪਰਾਧੀਆਂ ਲਈ ਕੋਈ ਥਾਂ ਨਹੀਂ: ਮੁੱਖ ਮੰਤਰੀ