Bhadaur Sucide News: ਭਦੌੜ ਥਾਣਾ ਅਧੀਨ ਪੈਂਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਪਿੰਡ ਦੇ ਦੋ ਨੋਜਵਾਨਾਂ ਨੇ ਆਪਣੇ ਖ਼ੇਤ ਜਾ ਕੇ ਗੱਡੀ ਵਿੱਚ ਬੈਠ ਇੱਕਠਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਖੁਦਕੁਸ਼ੀ ਕਰ ਲਈ ਤੇ ਖੁਦਕੁਸ਼ੀ ਤੋਂ ਪਹਿਲਾਂ ਕਈ ਵਿਆਕਤੀਆਂ ਨੂੰ ਜਿੰਮੇਵਾਰ ਦੱਸਿਆ ਤੇ ਵੀਡੀਓ ਵਿਚ ਓਹਨਾਂ ਦਾ ਨਾਮ ਵੀ ਲਿਆ ਗਿਆ। ਲਾਸ਼ਾਂ ਨੂੰ ਬਰਨਾਲਾ ਮੋਰਚਰੀ ਭੇਜਿਆ ਜਾ ਚੁੱਕਾ ਹੈ ਤੇ ਪੁਲਿਸ ਪਰਿਵਾਰਕਾਂ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖ਼ ਰਹੀ ਹੈ।
ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ਕਹਿ ਰਿਹਾ ਹੈ ਕਿ ਉਹ ਆਪਣੇ ਅਤੇ ਜਗਤਾਰ ਸਿੰਘ ਦੇ ਲ਼ਈ ਅਫ਼ੀਮ ਲੈਣ ਲਈ ਗਿਆ ਸੀ ਅਤੇ ਉਹਨਾਂ ਨਾਲ ਠੱਗੀ ਵੱਜ ਗਈ। ਵੀਡੀਓ ਵਿੱਚ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਜਗਤਾਰ ਸਿੰਘ ਆੜ੍ਹਤੀਏ ਅਤੇ ਉਸਦੇ ਛੋਟੇ ਮੁੰਡੇ ਉਸਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਅੱਜ ਅੱਕ ਅਸੀਂ ਜ਼ਹਿਰ ਨਿਗਲ ਖੁਦਕੁਸ਼ੀ ਕਰ ਰਹੇ ਹਾਂ। ਨਾਲ ਬੈਠਾ ਬਲਵੀਰ ਸਿੰਘ ਵੀ ਆਪਣੇ ਹੱਥ ਚ ਜ਼ਹਿਰ ਵਾਲੀ ਸ਼ੀਸ਼ੀ ਦਿਖਾ ਰਿਹਾ ਹੈ। ਇਸ ਤੋਂ ਬਾਅਦ ਦੋਹਾਂ ਨੇ ਜ਼ਹਿਰ ਨਿਗਲ ਲਿਆ, ਜਿਸ ਕਾਰਨ ਬਾਅਦ ਵਿੱਚ ਦੋਨਾਂ ਦੀ ਮੌਕੇ ਉੱਤੇ ਮੌਤ ਹੋ ਗਈ।