Home >>Punjab

Lawrence Bishnoi News: ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ, ਨੇਪਾਲ ਭੱਜਣ ਦੀ ਕਰ ਰਹੇ ਸੀ ਕੋਸ਼ਿਸ਼

Gangster Arrest: ਫੜੇ ਗਏ ਸ਼ੂਟਰਾਂ ਦੀ ਪਛਾਣ ਰਾਜਸਥਾਨ ਦੇ ਸੁਨੀਲ ਬਰੋਲੀਆ ਅਤੇ ਸੀਤਾਮੜੀ ਦੇ ਸ਼ਾਹਨਵਾਜ਼ ਸਾਹਿਦ ਵਜੋਂ ਹੋਈ ਹੈ। ਫਿਲਹਾਲ ਮੁਜ਼ੱਫਰਪੁਰ ਅਤੇ ਸੀਤਾਮੜੀ ਪੁਲਿਸ ਦੋਵਾਂ ਤੋਂ ਪੁੱਛਗਿੱਛ 'ਚ ਕਰ ਰਹੀ ਹੈ।

Advertisement
Lawrence Bishnoi News: ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ, ਨੇਪਾਲ ਭੱਜਣ ਦੀ ਕਰ ਰਹੇ ਸੀ ਕੋਸ਼ਿਸ਼
Manpreet Singh|Updated: Mar 07, 2024, 05:40 PM IST
Share

Lawrence Bishnoi News: ਬਿਹਾਰ ਦੀ ਮੁਜ਼ੱਫਰਪੁਰ ਅਤੇ ਸੀਤਾਮੜੀ ਪੁਲਿਸ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਸੀਤਾਮੜੀ-ਮੁਜ਼ੱਫਰਪੁਰ ਸਰਹੱਦੀ ਇਲਾਕੇ ਤੋਂ ਕਾਬੂ ਕੀਤਾ ਗਿਆ ਹੈ। ਦੋਵੇਂ ਸ਼ੂਟਰ ਯੂਪੀ, ਹਰਿਆਣਾ ਅਤੇ ਰਾਜਸਥਾਨ ਵਿੱਚ ਲੋੜੀਂਦੇ ਹਨ। ਪੁਲਿਸ ਕਾਫੀ ਸਮੇਂ ਤੋਂ ਦੋਵਾਂ ਦੀ ਭਾਲ ਕਰ ਰਹੀ ਸੀ। ਫੜੇ ਗਏ ਸ਼ੂਟਰਾਂ ਦੀ ਪਛਾਣ ਰਾਜਸਥਾਨ ਦੇ ਸੁਨੀਲ ਬਰੋਲੀਆ ਅਤੇ ਸੀਤਾਮੜੀ ਦੇ ਸ਼ਾਹਨਵਾਜ਼ ਸਾਹਿਦ ਵਜੋਂ ਹੋਈ ਹੈ। ਫਿਲਹਾਲ ਮੁਜ਼ੱਫਰਪੁਰ ਅਤੇ ਸੀਤਾਮੜੀ ਪੁਲਿਸ ਦੋਵਾਂ ਤੋਂ ਪੁੱਛਗਿੱਛ 'ਚ ਕਰ ਰਹੀ ਹੈ।

ਇਹ ਦੋਵੇਂ ਸੁਪਾਰੀ ਲੈ ਕੇ ਕਤਲ ਕਰਨ ਦੇ ਕੰਮ ਨੂੰ ਅੰਜਾਮ ਦਿੰਦੇ ਸਨ, ਫਿਲਹਾਲ ਇਨ੍ਹਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵੇਂ ਸ਼ੂਟਰਾਂ ਦੀ ਯੂਪੀ, ਬਿਹਾਰ, ਰਾਜਸਥਾਨ ਅਤੇ ਦਿੱਲੀ ਸਮੇਤ ਕਈ ਸੂਬਿਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦੋਵੇਂ ਸ਼ੂਟਰਾਂ ਦੇ ਖਿਲਾਫ ਕਈ ਮਾਮਲੇ ਦਰਜ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਯੂਪੀ ਅਤੇ ਹਰਿਆਣਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਲਿਆ ਜਾਵੇਗਾ। ਇੱਕ ਦੋਸ਼ੀ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦਾ ਰਹਿਣ ਵਾਲਾ ਸ਼ਾਹਨਵਾਜ਼ ਸ਼ਾਹਿਦ ਹੈ, ਜਦਕਿ ਦੂਜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ ਅਤੇ ਦੋਵੇਂ ਮੈਂ ਹਰਿਆਣੇ ਦੇ ਰੋਹਤਕ ਵਿੱਚ ਰਹਿ ਕੇ ਕਈ ਜੁਰਮ ਕੀਤੇ।

ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐਸਐਸਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ, ਕਰਾਈਮ ਬ੍ਰਾਂਚ ਨੇ ਇਹ ਸਾਰੀ ਕਾਰਵਾਈ ਕੀਤੀ ਹੈ। ਇਨ੍ਹਾਂ ਦੋਵਾਂ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ  ਮੁਜ਼ੱਫਰਪੁਰ ਅਤੇ ਸੀਤਾਮੜੀ ਵਿੱਚ ਮੌਜੂਦ ਹਨ ਅਤੇ ਨੇਪਾਲ ਭੱਜਣ ਦੀ ਫਾਰਕ 'ਚ ਸਨ। ਪੁੁਲਿਸ ਨੇ ਇਨ੍ਹਾਂ ਨੂੰ ਦੇਰ ਰਾਤ ਬਾਰਡਰ ਨੇੜਿਓਂ ਕਾਬੂ ਕਰ ਲਿਆ। ਇਸ ਦੀ ਸੂਚਨਾ ਵਿਸ਼ੇਸ਼ ਪੁਲਿਸ ਟੀਮ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਨ੍ਹਾਂ ਨੇ 29 ਫਰਵਰੀ ਨੂੰ ਦੋਵਾਂ ਨੇ ਗੋਲਡੀ ਬਰਾੜ ਤੋਂ ਸੁਪਾਰੀ ਲੈ ਕੇ ਰੋਹਤਕ 'ਚ ਮਾਂ-ਪੁੱਤ 'ਤੇ 15 ਗੋਲੀਆਂ ਮਾਰੀਆਂ ਸਨ। ਇਸ ਵਿੱਚ ਇੱਕ 15 ਸਾਲ ਦੇ ਲੜਕੇ ਦੀ ਮੌਤ ਹੋ ਗਈ ਸੀ। ਕਤਲ, ਫਿਰੌਤੀ ਅਤੇ ਫਿਰੌਤੀ ਵਸੂਲੀ ਦੇ ਮਾਮਲਿਆਂ ਵਿੱਚ ਵੀ ਲੋੜੀਂਦਾ ਸ਼ਾਹਨਵਾਜ਼ ਸ਼ਾਹਿਦ ਇੱਕ ਖ਼ਤਰਨਾਕ ਸ਼ੂਟਰ ਹੈ ਅਤੇ ਲਾਰੇਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਸੀ। ਹਰਿਆਣਾ ਕ੍ਰਾਈਮ ਬ੍ਰਾਂਚ ਅਤੇ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਇਸ ਨੂੰ ਰਿਮਾਂਡ 'ਤੇ ਲੈ ਕੇ ਅਗਲੇਰੀ ਕਾਰਵਾਈ ਕਰੇਗੀ।  

 

Read More
{}{}