Home >>Punjab

MP ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਕੋਰਟ ‘ਚ ਕੀਤਾ ਪੇਸ਼, 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ

Ajnala News: ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵੀ ਉਨ੍ਹਾਂ ਦੇ ਸਾਥੀਆਂ ਵਾਂਗ ਅੰਮ੍ਰਿਤਸਰ ਲਿਆਂਦਾ ਜਾ ਸਕਦਾ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਖਿਲਾਫ ਕੇਸ ਚਲਾਇਆ ਜਾਏਗਾ।

Advertisement
MP ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਕੋਰਟ ‘ਚ ਕੀਤਾ ਪੇਸ਼, 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
Manpreet Singh|Updated: Mar 27, 2025, 12:25 PM IST
Share

Ajnala News(ਭਰਤ ਸ਼ਰਮਾ): ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਪੰਜਾਬ ਲਿਆਂਦਾ ਗਿਆ ਹੈ। ਅਤੇ ਅਜਨਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਫੌਜੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਫੌਜੀ 'ਤੇ ਲਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਦੀ ਮਿਆਦ ਖਤਮ ਹੋ ਗਈ ਹੈ। ਇਸ ਤੋਂ ਬਾਅਦ ਅਜਨਾਲਾ ਪੁਲਿਸ ਦੀ ਇੱਕ ਟੀਮ ਉਸ ਨੂੰ ਲੈਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਸੀ। ਵਰਿੰਦਰ ਫੌਜੀ ਦੇ ਅੰਮ੍ਰਿਤਸਰ ਵਾਪਸ ਆਉਣ ਤੋਂ ਬਾਅਦ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਸਿਰਫ਼ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਹੀ ਰਹਿ ਗਏ ਹਨ।

ਅਜਨਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵਰਿੰਦਰ ਸਿੰਘ ਫੌਜੀ ਨੂੰ ਦਿਬੜੂਗਲ ਜੇਲ ਤੋਂ ਲੈ ਕੇ ਪੰਜਾਬ ਪਹੁੰਚੀ ਸੀ ਤੇ ਅੱਜ ਉਹਨਾਂ ਨੂੰ ਮਾਨਯੋਗ ਅਜਨਾਲਾ ਅਦਾਲਤ ਵਿੱਚ ਕੀਤਾ ਗਿਆ ਪੇਸ਼ , ਉਹਨਾਂ ਨੇ ਕਿਹਾ ਕਿ 39 ਨੰਬਰ ਐਫ ਆਈ ਆਰ ਦੇ ਤਹਿਤ ਕੀਤਾ ਗਿਆ ਸੀ ਪੇਸ਼, ਸਾਡੇ ਵੱਲੋਂ ਸੱਤ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਜਨਾਲਾ ਮਾਨਯੋਗ ਅਦਾਲਤ ਨੇ ਵਰਿੰਦਰ ਸਿੰਘ ਫੌਜੀ ਦਾ ਪੰਜ ਦਿਨ ਦਾ ਦਿੱਤਾ ਰਿਮਾਂਡ।

ਦੱਸਦਈਏ ਕਿ ਬੀਤੇ ਦਿਨੀਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿਚ ਪੇਸ਼ ਕੀਤੀ ਗਿਆ ਸੀ। ਇਨ੍ਹਾਂ ਵਿਚ ਅਮਨਪ੍ਰੀਤ ਨੂੰ ਵੀ ਅੱਜ ਪਹਿਲਾਂ ਤੋਂ ਹਿਰਾਸਤ ਵਿਚ ਲਏ ਗਏ 7 ਸਾਥੀਆਂ ਸਣੇ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਉਨ੍ਹਾਂ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਸੀ।

Read More
{}{}