Home >>Punjab

Muktsar News: ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ; ਲੋਕਾਂ ਦੀ ਰਸੋਈ ਦਾ ਵਿਗੜਿਆ ਬਜਟ

Muktsar News: ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹਨ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।

Advertisement
Muktsar News: ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ; ਲੋਕਾਂ ਦੀ ਰਸੋਈ ਦਾ ਵਿਗੜਿਆ ਬਜਟ
Ravinder Singh|Updated: Jul 10, 2024, 04:34 PM IST
Share

Muktsar News (ਅਨਮੋਲ ਸਿੰਘ ਵੜਿੰਗ): ਬਰਸਾਤਾਂ ਅਤੇ ਅੱਤ ਦੀ ਗਰਮੀ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਗਈ। ਜਿਥੇ ਇੱਕ ਪਾਸੇ ਗਰਮੀ ਦਾ ਪਾਰਾ ਵੱਧ ਰਿਹਾ ਹੈ। ਉਥੇ ਦੂਜੇ ਪਾਸੇ ਇਸ ਦੀ ਮਾਰ ਹੁਣ ਸਬਜ਼ੀਆਂ ਉਤੇ ਵੀ ਦਿਖਾਈ ਦੇਣ ਲੱਗੀ। ਇਸ ਨਾਲ ਨਾ ਸਿਰਫ਼ ਸਬਜ਼ੀ ਵਿਕਰੇਤਾ ਦਾ ਨੁਕਸਾਨ ਹੋ ਰਿਹਾ ਹੈ। ਉਥੇ ਗਿੱਦੜਬਾਹਾ ਵਿੱਚ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ। ਗਰੀਬ ਤੇ ਦਿਹਾੜੀਦਾਰ ਚੱਟਨੀ ਅਤੇ ਆਚਾਰ ਨਾਲ ਰੋਟੀ ਖਾਣ ਲਈ ਮਜਬੂਰ ਹਨ।

ਸਬਜ਼ੀਆਂ ਦੇ ਰੇਟ
ਮਟਰ-200 ਰੁਪਏ ਪ੍ਰਤੀ ਕਿਲੋ
ਨਿੰਬੂ-200 ਰੁਪਏ ਪ੍ਰਤੀ ਕਿਲੋ
ਗੋਭੀ-100 ਰੁਪਏ ਪ੍ਰਤੀ ਕਿਲੋ
ਭਿੰਡੀ-80 ਰੁਪਏ ਪ੍ਰਤੀ ਕਿਲੋ
ਟਮਾਟਰ-60 ਰੁਪਏ ਪ੍ਰਤੀ ਕਿਲੋ
ਕੱਦੂ-80 ਰੁਪਏ ਪ੍ਰਤੀ ਕਿਲੋ
ਭਿੰਡੀ-60 ਰੁਪਏ ਪ੍ਰਤੀ ਕਿਲੋ
ਬੈਂਗਣ-60 ਰੁਪਏ ਪ੍ਰਤੀ ਕਿਲੋ
ਪਿਆਜ਼-50 ਰੁਪਏ ਪ੍ਰਤੀ ਕਿਲੋ
ਖੀਰਾ-70 ਰੁਪਏ ਪ੍ਰਤੀ ਕਿਲੋ
ਆਲੂ-40 ਰੁਪਏ ਪ੍ਰਤੀ ਕਿਲੋ

ਇਹ ਵੀ ਪੜ੍ਹੋ : HC to Haryana Government: ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦਿੱਤੇ

ਅੱਤ ਦੀ ਮਹਿੰਗਾਈ ਕਾਰਨ ਲੋਕ ਦਾ ਬਜਟ ਵਿਗੜ ਗਿਆ ਹੈ। ਲੋਕ ਹੁਣ ਕਿਲੋ-ਕਿਲੋ ਦੀ ਜਗ੍ਹਾ ਪਾਈਆ-ਪਾਈਆ, ਅੱਧਾ-ਅੱਧਾ ਕਿੱਲੋ ਸਬਜ਼ੀਆਂ ਲੈ ਕੇ ਗੁਜ਼ਾਰਾ ਕਰ ਰਹੇ ਹਨ।  ਕਿਰਤੀ ਪਰਿਵਾਰਾਂ ਅਤੇ ਗਰੀਬ ਲੋਕਾਂ ਦਾ ਸਬਜ਼ੀ ਨਾਲ ਰੋਟੀ ਖਾਣਾ ਮੁਸ਼ਕਿਲ ਹੋ ਗਿਆ ਹੈ।  ਸਬਜ਼ੀਆਂ ਦੇ ਭਾਅ ਵਧਣ ਦਾ ਕਾਰਨ ਮੀਂਹ ਕਾਰਨ ਪ੍ਰਭਾਵਿਤ ਹੋਈ ਫ਼ਸਲ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਮੀਂਹ ਕਾਰਨ ਸਬਜ਼ੀਆਂ ਘੱਟ ਮਾਤਰਾ ਵਿੱਚ ਮੰਡੀ ਵਿੱਚ ਪੁੱਜ ਰਹੀਆਂ ਹਨ। ਇਸ ਕਾਰਨ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਗਿੱਦੜਬਾਹਾ ਵਿੱਚ ਸਬਜ਼ੀਆਂ ਦੇ ਭਾਅ ਵਧਣ ਨਾਲ ਘਰੇਲੂ ਔਰਤਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਹੁਣ ਸਬਜ਼ੀਆਂ ਵੀ ਮਹਿੰਗੀਆਂ ਹੋਣ ਕਾਰਨ ਇਹ ਸਮੱਸਿਆ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ : Jalandhar By Election LIVE Update: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ, ਦੁਪਹਿਰੇ 1 ਵਜੇ ਤੱਕ 34.40 ਫੀਸਦੀ ਵੋਟਿੰਗ

Read More
{}{}