Home >>Punjab

Mansa Accident: ਭਾਖੜਾ ਨਹਿਰ 'ਚ ਡਿੱਗੀ ਗੱਡੀ; 10 ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੇ

Mansa Accident: ਦੇਰ ਰਾਤ ਧੁੰਦ ਦੇ ਕਾਰਨ ਇੱਕ ਵਿਆਹ ਸਮਾਗਮ ਵਿਚੋਂ ਵਾਪਸ ਆ ਰਹੀ ਗੱਡੀ ਨਹਿਰ ਦੇ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਉਂਦ ਕਲਾ ਦੇ ਤਿੰਨ ਵਿਅਕਤੀਆਂ ਸਮੇਤ 5 ਦੀ ਮੌਤ ਹੋ ਗਈ ਹੈ।

Advertisement
Mansa Accident: ਭਾਖੜਾ ਨਹਿਰ 'ਚ ਡਿੱਗੀ ਗੱਡੀ; 10 ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੇ
Ravinder Singh|Updated: Feb 01, 2025, 06:54 PM IST
Share

Mansa Accident: ਦੇਰ ਰਾਤ ਧੁੰਦ ਦੇ ਕਾਰਨ ਇੱਕ ਵਿਆਹ ਸਮਾਗਮ ਵਿਚੋਂ ਵਾਪਸ ਆ ਰਹੀ ਗੱਡੀ ਨਹਿਰ ਦੇ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਉਂਦ ਕਲਾ ਦੇ ਤਿੰਨ ਵਿਅਕਤੀਆਂ ਸਮੇਤ 5 ਦੀ ਮੌਤ ਹੋ ਗਈ ਹੈ। ਇੱਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਸਸਪਾਲੀ ਦਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ 10 ਦੇ ਕਰੀਬ ਲੋਕਾਂ ਦੇ ਨਹਿਰ ਵਿੱਚ ਰੁੜ ਜਾਣ ਦੀ ਖਬਰ ਹੈ। ਮ੍ਰਿਤਕ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੰਜ ਦੇ ਕਰੀਬ ਲਾਸ਼ਾਂ ਮਿਲ ਚੁੱਕੀਆਂ ਹਨ।

ਮ੍ਰਿਤਕ ਜਸਵਿੰਦਰ ਸਿੰਘ, ਹਰਿੰਦਰ ਕੌਰ, ਸੱਜਣਾਂ ਕੌਰ ਦੀ ਮੌਕੇ ਉਤੇ ਮੌਤ ਹੋ ਗਈ ਹੈ ਜਦੋਂ ਕਿ 9 ਸਾਲ ਬੱਚੇ ਦੀ ਜਾਨ ਬਚ ਗਈ ਹੈ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਬੇਟੇ ਨੂੰ ਨਹਿਰ ਵਿਚੋਂ ਬਾਹਰ ਕੱਢਣ ਗਿਆ। ਦੂਸਰੇ ਵਿਆਕਤੀਆਂ ਨੂੰ ਬਚਾਉਣ ਲਈ ਦੁਬਾਰਾ ਨਹਿਰ ਵਿੱਚ ਚਲਾ ਗਿਆ ਪਰ ਉਸ ਦੀ ਵੀ ਮੌਤ ਹੋ ਗਈ ਹੈ।

ਵਿਆਹ ਸਮਾਗਮ ਤੋਂ ਆ ਰਹੀ ਗੱਡੀ ਧੁੰਦ ਕਾਰਨ ਅਚਾਨਕ ਭਾਖੜਾ ਵਿਚ ਡਿੱਗਣ ਕਾਰਨ ਕੁਝ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਗੱਡੀ ਵਿਚ ਕਰੀਬ 14 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿਚੋਂ ਕੁਝ ਦੀਆਂ ਲਾਸ਼ਾਂ ਥੋੜ੍ਹੀ ਦੂਰੀ ਤੋਂ ਬਾਅਦ ਬਰਾਮਦ ਕਰ ਲਈਆਂ ਗਈਆਂ ਹਨ।

ਬੁਢਲਾਡਾ ਹਲਕੇ ਦੇ ਪਿੰਡ ਰਿਊਂਦ ਕਲਾਂ, ਪਿੰਡ ਸਸਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਮੜਾ ਦੇ ਕੁਝ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਜਲਾਲਾਬਾਦ ਤੋਂ ਦੇਰ ਰਾਤ ਵਾਪਸ ਆ ਰਹੇ ਸਨ ਕਿ ਜ਼ਿਆਦਾ ਧੁੰਦ ਹੋਣ ਕਾਰਨ ਉਨ੍ਹਾਂ ਦੀ ਗੱਡੀ ਸਰਦਾਰੇਵਾਲਾ ਪਿੰਡ ਦੇ ਨਜ਼ਦੀਕ ਪੰਜਾਬ ਦੀ ਹੱਦ ਨਾਲ ਲੱਗਦੀ ਭਾਖੜਾ ਨਹਿਰ ਵਿਚ ਜਾ ਡਿੱਗੀ। 

ਬਚਾਅ ਟੀਮ ਨੇ ਰਾਤ 12 ਵਜੇ ਗੱਡੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਪਿੰਡ ਮਹਿਮੜਾ ਦੇ ਗੱਡੀ ਦੇ ਡਰਾਈਵਰ ਛਿੰਦਾ ਦੀ ਲਾਸ਼ ਵੀ ਮਿਲ ਗਈ ਹੈ ਪਰ ਬਾਕੀ 11 ਵਿਅਕਤੀਆਂ ਦਾ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ਵਿਚੋਂ ਜਸਵਿੰਦਰ ਸਿੰਘ (35 ਸਾਲ) ਰਿਊਂਦ ਕਲਾਂ, ਉਸਦੀ ਪਤਨੀ ਸੰਜਨਾ (34 ਸਾਲ), ਪੁੱਤਰੀ (8 ਸਾਲ) ਅਤੇ ਕਸ਼ਮੀਰ ਕੌਰ (60 ਸਾਲਾ) ਪਤਨੀ ਪ੍ਰੀਤਮ ਸਿੰਘ ਸਸਪਾਲੀ ਦੀ ਲਾਸ਼ ਬਰਾਮਦ ਹੋ ਗਈ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਮੌਕੇ ਹਰਿਆਣਾ ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਬਚਾਅ ਕਾਰਜ 'ਚ ਲੱਗੇ ਹੋਏ ਸਨ। ਜ਼ਖਮੀ ਅਰਮਾਨ (ਕਰੀਬ 11 ਸਾਲ) ਨੂੰ ਰਤੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੰਜਾਬ ਦੇ ਪਿੰਡ ਲਾਧੂਕੇ (ਜਲਾਲਾਬਾਦ) ਵਿਚ ਪ੍ਰੋਗਰਾਮ ਵਿਚ ਗਏ ਹੋਏ ਸਨ। ਫਿਲਹਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਨਹਿਰ ਦੇ ਹੈਡ ਤੇ ਲੋਕਾਂ ਵੱਲੋਂ ਮ੍ਰਿਤਕਾਂ ਦੀ ਭਾਲ ਕੀਤੀ ਜਾ ਰਹੀ ਹੈ।

 

Read More
{}{}