Home >>Punjab

Dera Bassi News: ਸਿਵਲ ਹਸਪਤਾਲ ਦੇ ਲੇਬਰ ਰੂਮ ਵਿੱਚ ਵੜ੍ਹ ਕੇ ਬਣਾਈ ਵੀਡੀਓ, ਯੂਟਿਊਬਰ ਖ਼ਿਲਾਫ਼ ਪਰਚਾ ਦਰਜ

Dera Bassi News: ਡੇਰਾਬੱਸੀ ਦੇ ਸਿਵਲ ਹਸਪਤਾਲ ਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।

Advertisement
Dera Bassi News: ਸਿਵਲ ਹਸਪਤਾਲ ਦੇ ਲੇਬਰ ਰੂਮ ਵਿੱਚ ਵੜ੍ਹ ਕੇ ਬਣਾਈ ਵੀਡੀਓ, ਯੂਟਿਊਬਰ ਖ਼ਿਲਾਫ਼ ਪਰਚਾ ਦਰਜ
Ravinder Singh|Updated: Jun 21, 2025, 11:53 AM IST
Share

Dera Bassi News: ਡੇਰਾਬੱਸੀ ਦੇ ਸਿਵਲ ਹਸਪਤਾਲ ਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਲੇਬਰ ਰੂਮ ਮਹਿਲਾਵਾਂ ਦੀ ਨਿੱਜਤਾ ਲੀਕ ਹੋਣ ਅਤੇ ਡਾਕਟਰਾਂ ਦੀ ਸੁਰੱਖਿਆ ਉਤੇ ਵੱਡੇ ਪ੍ਰਸ਼ਨ ਚਿੰਨ੍ਹ ਲੱਗੇ ਹਨ। ਦਰਅਸਲ ਵਿੱਚ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਯੂਟਿਊਬਰ ਨੇ ਲੇਬਰ ਰੂਮ ਦੇ ਵਿੱਚ ਵੜ੍ਹ ਕੇ ਲਾਈਵ ਵੀਡੀਓ ਬਣਾ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਡੇਰਾਬੱਸੀ ਦਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਯੂਟਿਊਬਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਯੂਟਿਊਬਰ ਜਸਵੀਰ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਯੂਟਿਊਬਰ ਪੁਲਿਸ ਗ੍ਰਿਫਤ ਤੋਂ ਬਾਹਰ ਹੈ।

ਗੌਰਤਲਬ ਹੈ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਏ ਗਏ ਹਨ। ਯੂਟਿਊਬਰ ਵੱਲੋਂ ਲੇਬਰ ਰੂਮ ਕੰਪਲੈਕਸ ਦੇ ਬਾਹਰ ਲੱਗੇ ਚਿਤਾਵਨੀ ਬੋਰਡ ਦੀ ਪਰਵਾਹ ਨਾ ਕਰਦਿਆਂ ਲੇਬਰ ਰੂਮ ਜਿੱਥੇ ਕਿ ਗਰਭਵਤੀ ਮਹਿਲਾਵਾਂ ਦਾ ਜਣੇਪਾ ਹੁੰਦਾ ਹੈ ਦੀ ਵੀਡੀਓਗ੍ਰਾਫੀ ਕਰਦਿਆਂ ਨਿੱਜਤਾ ਨੂੰ ਲੀਕ ਕੀਤਾ ਗਿਆ। ਇੰਨਾ ਹੀ ਨਹੀਂ ਹਸਪਤਾਲ ਵਿੱਚ ਡਿਊਟੀ ਉਤੇ ਤਾਇਨਾਤ ਮਹਿਲਾ ਡਾਕਟਰ ਵੱਲੋਂ ਦੱਸਿਆ ਗਿਆ ਕਿ ਯੂਟਿਊਬਰ ਜ਼ਬਰਦਸਤੀ ਲੇਬਰ ਰੂਮ ਵਿੱਚ ਵੀਡੀਓਗ੍ਰਾਫੀ ਕਰਨ ਲਈ ਵੜਿਆ ਅਤੇ ਅਪਸ਼ਬਦ ਬੋਲ ਕੇ ਧਮਕੀ ਦਿੰਦਿਆਂ ਧੱਕਾ ਵੀ ਮਾਰਿਆ। ਜਿੱਥੇ ਲੇਬਰ ਰੂਮ ਵਿੱਚ ਵੀਡੀਓਗ੍ਰਾਫੀ ਕਰਕੇ ਮਹਿਲਾਵਾਂ ਦੀ ਪ੍ਰਾਈਵੇਸੀ ਲੀਕ ਕਰਨ ਦਾ ਮਾਮਲਾ ਹੈ ਉੱਥੇ ਹੀ ਡਿਊਟੀ ਉਤੇ ਤਾਇਨਾਤ ਮਹਿਲਾ ਡਾਕਟਰ ਦੇ ਨਾਲ ਬਦਸਲੂਕੀ ਕਰਨਾ ਤੇ ਸਰਕਾਰੀ ਕੰਮਕਾਰ ਵਿੱਚ ਰੁਕਾਵਟ ਪਾਉਣ ਨੂੰ ਲੈ ਕੇ ਇਹ ਇੱਕ ਵੱਡਾ ਜੁਰਮ ਹੈ।

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਯੂਟਿਊਬਰ ਜਸਬੀਰ ਸਿੰਘ ਲੇਬਰ ਰੂਮ ਦੇ ਵਿੱਚ ਜਿੱਥੇ ਉਸਦੀ ਬੇਟੀ ਦਾਖਲ ਸੀ ਅਤੇ ਪੱਖਾ ਨਹੀਂ ਚੱਲ ਰਿਹਾ ਸੀ ਉਸ ਦੀ ਹੀ ਵੀਡੀਓ ਬਣਾਈ ਸੀ ਜਿਸ ਵਿੱਚ ਉਹਦੇ ਪਰਿਵਾਰ ਮੈਂਬਰ ਨਜ਼ਰ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਯੂਟਿਊਬਰ ਖਿਲਾਫ਼ ਦਰਜ ਮਾਮਲੇ ਦੇ ਵਿੱਚ ਧਰਾਵਾਂ ਦੇ ਵਿੱਚ ਵਾਧਾ ਹੋ ਸਕਦਾ ਹੈ।

Read More
{}{}