Moga News: ਵਿਜੀਲੈਂਸ ਬਿਊਰੋ ਯੂਨਿਟ ਮੋਗਾ ਦੇ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਥਾਣਾ ਸਮਾਲਸਰ ਵਿੱਖੇ ਤੈਨਾਇਤ ਏ.ਐਸ.ਆਈ. ਹਰਬਿੰਦਰ ਸਿੰਘ ਨੂੰ ₹10,000/- ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਲਿਆ।
ਸ਼ਿਕਾਇਤਕਰਤਾ ਅਮਰ ਸਿੰਘ ਨੇ ਦੱਸਿਆ ਕਿ ਉਹ ਟੂਰ ਐਂਡ ਟ੍ਰੈਵਲ ਦੇ ਕੰਮ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਚਚੇਰੇ ਭਰਾ ਰਮਨ ਕੁਮਾਰ ਨਾਲ ਪੈਸਿਆਂ ਦੀ ਲੈਣ-ਦੇਣ ਸਬੰਧੀ ਝਗੜੇ ਚ ਪਿਆ ਹੋਇਆ ਸੀ। 08.10.2024 ਨੂੰ ਉਸਨੂੰ ਉਸਦੇ ਸਾਲਾ ਤੇ ਹੋਰ ਵਿਅਕਤੀਆਂ ਸਮੇਤ ਅਗਵਾ ਕਰ ਲਿਆ ਗਿਆ। ਲੋਕਾਂ ਨੇ ਚੀਕਾਂ-ਚਿਲਾਲ਼ ਦੀ ਆਵਾਜ਼ ਸੁਣ ਕੇ ਸਮਾਲਸਰ (ਮੋਗਾ) 'ਚ ਉਸ ਦੀ ਜਾਨ ਬਚਾਈ। ਉਸਨੇ ਥਾਣਾ ਸਮਾਲਸਰ 'ਚ ਰਮਨ ਕੁਮਾਰ ਆਦਿ ਖਿਲਾਫ ਐਫ.ਆਈ.ਆਰ. ਦਰਜ ਕਰਵਾਈ ਜੋ I/O ਹਰਬਿੰਦਰ ਸਿੰਘ ਵਲੋਂ ਜਾਂਚ ਅਧੀਨ ਹੈ।
ਅਮਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਵਲੋਂ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਬਾਅਦ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਗਿਆ।
ਅਮਰ ਸਿੰਘ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਦੇ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਤਰਤੀਬ ਅਨੁਸਾਰ 05.05.2025 ਨੂੰ ਏ.ਐਸ.ਆਈ. ਹਰਬਿੰਦਰ ਸਿੰਘ ਨੂੰ ₹10,000/- ਰੁਪਏ ਦੀ ਰਿਸ਼ਵਤ ਲੈਂਦਿਆਂ ਸ਼ੈਡੋ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਫੜ ਲਿਆ।