Home >>Punjab

Bathinda News: ਵਿਜੀਲੈਂਸ ਨੇ ਐਸਟੀਐਫ ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਫੜਿਆ

Bathinda News: ਵਿਜੀਲੈਂਸ ਨੇ ਐਸਟੀਐਫ ਦਾ ਸਹਾਇਕ ਥਾਣੇਦਾਰ ਤੇ ਉਸ ਦਾ ਪ੍ਰਾਈਵੇਟ ਦਲਾਲ ਸਾਥੀ ਨੂੰ ਚਿੱਟੇ ਵਿੱਚ ਫੜੇ ਗਏ ਆਦਮੀ ਦੀ ਜਾਮਾ ਤਲਾਸ਼ੀ ਦਾ ਸਮਾਨ ਵਾਪਸ ਕਰਨ ਬਦਲੇ 1 ਲੱਖ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। 

Advertisement
Bathinda News: ਵਿਜੀਲੈਂਸ ਨੇ ਐਸਟੀਐਫ ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਫੜਿਆ
Ravinder Singh|Updated: May 22, 2025, 01:34 PM IST
Share

Bathinda News: ਵਿਜੀਲੈਂਸ ਨੇ ਐਸਟੀਐਫ ਦਾ ਸਹਾਇਕ ਥਾਣੇਦਾਰ ਤੇ ਉਸ ਦਾ ਪ੍ਰਾਈਵੇਟ ਦਲਾਲ ਸਾਥੀ ਨੂੰ ਚਿੱਟੇ ਵਿੱਚ ਫੜੇ ਗਏ ਆਦਮੀ ਦੀ ਜਾਮਾ ਤਲਾਸ਼ੀ ਦਾ ਸਮਾਨ ਵਾਪਸ ਕਰਨ ਬਦਲੇ 1 ਲੱਖ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਦੇਰ ਰਾਤ ਸਮੇਂ ਨੱਤ ਰੋੜ ਤਲਵੰਡੀ ਸਾਬੋ ਐਸਟੀਐਫ ਦੇ ਏਐਸਆਈ ਮੇਜਰ ਸਿੰਘ ਅਤੇ ਉਸ ਦਾ ਪ੍ਰਾਈਵੇਟ ਦਲਾਲ ਸਾਥੀ ਵਿਜੀਲੈਂਸ ਨੇ 1 ਲੱਖ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ।

ਚਿੱਟੇ ਦੇ ਮਾਮਲੇ ਵਿੱਚ ਵਿੱਚ ਫੜੇ ਆਦਮੀ ਦੀ ਜਾਮਾ ਤਲਾਸ਼ੀ ਮੌਕੇ ਬਰਾਮਦ ਹੋਏ ਪੈਸੇ ਅਤੇ ਸੋਨਾ ਵਾਪਸ ਕਰਨ ਬਦਲੇ 1 ਲੱਖ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਫੜ ਲਿਆ। ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿੱਚ ਕੰਮ ਕਰਦੇ ਮੋਟਰ ਵਹੀਕਲ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਕਥਿਤ ਤੌਰ ਉਤੇ ਇੱਕ ਵਿਅਕਤੀ ਤੋਂ 3600 ਰੁਪਏ ਰਿਸ਼ਵਤ ਵਜੋਂ ਲੈਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਵਿਜੀਲੈਂਸ ਬਿਊਰੋ ਇਸ ਤੋਂ ਪਹਿਲਾਂ ਇਸ ਦਫਤਰ ਦੇ ਚਾਰ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨਾਂ ਉੱਪਰ ਸਰਕਾਰੀ ਰਿਕਾਰਡ ਖੁਰਦ ਬੁਰਦ ਕਰਨ ਅਤੇ ਭ੍ਰਿਸ਼ਟਾਚਾਰ ਕਰਨਾ ਸ਼ਾਮਿਲ ਹੈ।

ਸੂਚਨਾ ਅਨੁਸਾਰ ਜਤਿੰਦਰ ਕੁਮਾਰ ਨਾਮ ਦੇ ਵਿਅਕਤੀ ਨੇ ਆਪਦੇ ਟਰੱਕ ਦੀ ਮੋਟਰ ਵਹੀਕਲ ਇੰਸਪੈਕਟਰ ਤੋਂ ਪਾਸਿੰਗ ਕਰਾਉਣੀ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋ ਰਹੀ ਸੀ ਅਤੇ ਇਸ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਜਤਿੰਦਰ ਕੁਮਾਰ ਨੇ ਮੋਟਰ ਵਹੀਕਲ ਇੰਸਪੈਕਟਰ ਨੂੰ 3600 ਨਗਦ ਦਿੱਤੇ ਤਾਂ ਵਿਜੀਲੈਂਸ ਨੇ ਉਸਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸੀ। ਵਿਜੀਲੈਂਸ ਵਿਭਾਗ ਨੇ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਿਕਾਇਤ ਅਨੁਸਾਰ ਮੋਟਰ ਵੀ ਇੰਸਪੈਕਟਰ ਇੱਕ ਵਾਹਨ ਨੂੰ ਪਾਸ ਕਰਨ ਬਦਲੇ ਪ੍ਰਾਰਥੀ ਤੋਂ 1800 ਰੁਪਏ ਰਿਸ਼ਵਤ ਦੀ ਮੰਗ ਕਰਦਾ ਸੀ।

ਇਹ ਵੀ ਪੜ੍ਹੋ : Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੂ ਲਈ ਯੈਲੋ ਅਲਰਟ ਜਾਰੀ; ਦੋ ਦਿਨ ਮਗਰੋਂ ਮਿਲੇਗੀ ਰਾਹਤ

 

Read More
{}{}