Jalandhar News: ਸੋਮਵਾਰ ਨੂੰ ਵਿਜੀਲੈਂਸ ਨੇ ਜਲੰਧਰ ਦੇ ਡੀਸੀ ਦਫਤਰ ਸਥਿਤ ਆਰਟੀਓ ਦਫਤਰ ਅਤੇ ਬੱਸ ਸਟੈਂਡ ਨੇੜੇ ਡਰਾਈਵਿੰਗ ਟੈਸਟ ਟ੍ਰੈਕ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਡਰਾਈਵਿੰਗ ਟੈਸਟ ਟਰੈਕ ਦੇ ਗੇਟ ਬੰਦ ਕੀਤੇ ਉੱਥੇ ਹੀ ਆਰ.ਟੀ.ਓ ਦਫ਼ਤਰ ਦੇ ਸਾਰੇ ਦਰਵਾਜ਼ੇ ਵੀ ਬੰਦ ਕਰ ਦਿੱਤੇ।
ਇਸ ਤੋਂ ਬਾਅਦ ਉਥੇ ਮੌਜੂਦ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਐਸਐਸਪੀ ਵਿਜੀਲੈਂਸ ਹਰਪ੍ਰੀਤ ਸਿੰਘ ਮੰਡੇਰ, ਡੀਐਸਪੀ ਨਿਰੰਜਨ ਸਿੰਘ ਅਤੇ ਡੀਐਸਪੀ ਸੁਖਦੇਵ ਸਿੰਘ ਆਪਣੀ ਟੀਮ ਸਮੇਤ ਪਹਿਲਾਂ ਆਰਟੀਓ ਦਫ਼ਤਰ ਅਤੇ ਫਿਰ ਡਰਾਈਵਿੰਗ ਟੈਸਟ ਟਰੈਕ ਉਤੇ ਪੁੱਜੇ। ਜਿੱਥੇ ਉਹ ਪਹੁੰਚ ਕੇ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : Fazilka Encounter: ਫਾਜ਼ਿਲਕਾ ਵਿੱਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁਕਾਬਲਾ; ਮੁਲਜ਼ਮ ਦੇ ਪੈਰ ਵਿੱਚ ਲੱਗੀ ਗੋਲ਼ੀ
ਉਕਤ ਟਰੈਕ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਥੇ ਡਰਾਈਵਿੰਗ ਟੈਸਟ ਕਰਵਾਉਣ ਲਈ ਪੈਸੇ ਵਸੂਲੇ ਜਾਂਦੇ ਹਨ ਪਰ ਉਸ ਤੋਂ ਬਾਅਦ ਵੀ ਡਰਾਈਵਿੰਗ ਟੈਸਟ ਵਿੱਚ ਫੇਲ੍ਹ ਹੋ ਜਾਂਦਾ ਹੈ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਸ਼ਿਕਾਇਤ ਮਿਲਣ 'ਤੇ ਅੱਜ ਦੋਵਾਂ ਥਾਵਾਂ 'ਤੇ ਛਾਪੇਮਾਰੀ ਕੀਤੀ।
ਕਪੂਰਥਲਾ ਦੇ ਆਰ.ਟੀ.ਏ. ਕਮ ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਦਫ਼ਤਰਾਂ ਵਿਚ ਵਿਜੀਲੈਂਸ ਟੀਮ ਵੱਲੋਂ ਕਰਮਚਾਰੀਆਂ, ਏਜੰਟਾਂ ਅਤੇ ਹੋਰ ਸਟਾਫ਼ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਂਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਅੱਜ ਸਵੇਰੇ ਬਠਿੰਡਾ ਦੇ ਆਰਟੀਓ ਆਫਿਸ ਵਿੱਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ। ਵਿਜੀਲੈਂਸ ਟੀਮ ਨੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ। ਵਿਜੀਲੈਂਸ ਕੋਲ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਆਰਟੀਓ ਦਫਤਰ ਵਿੱਚ ਕਿਸੇ ਦੇ ਕੰਮ ਨਹੀਂ ਹੋ ਰਹੇ ਹਨ। ਵਿਭਾਗ ਦੇ ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Batala News: ਥਾਣਾ ਕਿਲਾ ਲਾਲ ਸਿੰਘ ਨੇੜੇ ਧਮਾਕੇ ਦੀ ਆਵਾਜ਼ ਮਗਰੋਂ ਪੁਲਿਸ ਨੇ ਸਰਚ ਮੁਹਿੰਮ ਵਿੱਢੀ