Robin Sampla joined AAP: ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਹੈ। ਦਰਅਸਲ ਵਿੱਚ ਭਾਜਪਾ ਆਗੂ ਵਿਜੇ ਸਾਂਪਲਾ ਦਾ ਭਤੀਜਾ ਰੋਬਿਨ ਸਾਂਪਲਾ ਆਪ 'ਚ ਸ਼ਾਮਿਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਤੇ ਇਸ ਸਮੇਂ ਵਿਧਾਇਕ ਰਮਨ ਅਰੋੜਾ ਵੀ ਨਾਲ ਮੌਜੂਦ ਸਨ। ਕਾਬਿਲੇਗੌਰ ਹੈ ਕਿ ਰੋਬਿਨ ਸਾਂਪਲਾ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਸਨ।
ਜਲੰਧਰ ਸੂਬੇ ਦਾ ਸਭ ਤੋਂ ਹੌਟ ਸੀਟ ਬਣਦਾ ਜਾ ਰਿਹਾ ਹੈ, ਕਿਉਂਕਿ ਕਈ ਦਹਾਕਿਆਂ ਤੋਂ ਇੱਕੋ ਪਾਰਟੀ ਵਿੱਚ ਰਹੇ ਕਈ ਆਗੂ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਸਾਬਕਾ ਐਸਸੀ ਕਮਿਸ਼ਨਰ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਰਿਸ਼ਤੇਦਾਰ ਭਾਜਪਾ ਦੇ ਨੌਜਵਾਨ ਆਗੂ ਰੌਬਿਨ ਸਾਂਪਲਾ ਚੰਡੀਗੜ੍ਹ ਪੁੱਜੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਜਾਣਕਾਰੀ ਅਨੁਸਾਰ ਰੋਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ਵਿਚ ਆਪਣੀ ਪਕੜ ਕਾਫੀ ਮਜ਼ਬੂਤ ਬਣਾਈ ਹੋਈ ਹੈ। ਦੱਸ ਦੇਈਏ ਕਿ ਵਿਜੇ ਸਾਂਪਲਾ ਦੇ ਜੁਆਇਨ ਕਰਨ ਸਮੇਂ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ।
ਜਾਣਕਾਰੀ ਮੁਤਾਬਕ ਰੌਬਿਨ ਸਾਂਪਲਾ ਦਾ ਨੌਜਵਾਨਾਂ 'ਚ ਕਾਫੀ ਦਬਦਬਾ ਹੈ। ਰੋਬਿਨ ਸਾਂਪਲਾ ਭਾਜਪਾ ਦੀਆਂ ਮੀਟਿੰਗਾਂ ਅਤੇ ਰੈਲੀਆਂ ਵਿੱਚ ਅਹਿਮ ਯੋਗਦਾਨ ਪਾਉਂਦੇ ਰਹੇ ਹਨ। ਪਰ ਸਾਂਪਲਾ ਦੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਤਕਰਾਰ ਚੱਲ ਰਹੀ ਹੈ, ਜੋ ਕੱਲ੍ਹ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਜਿਸ ਕਾਰਨ ਉਹ ਭਾਜਪਾ ਤੋਂ ਕਾਫੀ ਨਾਰਾਜ਼ ਹਨ। ਇਸੇ ਕਾਰਨ ਸਾਂਪਲਾ ਅੱਜ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਵਿਜੇ ਸਾਂਪਲਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ 'ਤੇ ਸੀ ਪਰ ਇਨ੍ਹਾਂ ਚਰਚਾਵਾਂ ਵਿਚਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਸਨ। ਜਿਸ ਤੋਂ ਬਾਅਦ ਵਿਜੇ ਸਾਂਪਲਾ ਨੇ ਕਿਹਾ ਸੀ ਕਿ ਉਹ ਕਿਸੇ ਪਾਰਟੀ 'ਚ ਸ਼ਾਮਲ ਨਹੀਂ ਹੋ ਰਹੇ ਹਨ। ਉਹ ਭਾਜਪਾ ਨਾਲ ਹੀ ਰਹੇਗਾ। ਦੱਸ ਦੇਈਏ ਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਸਨ।
ਇਹ ਵੀ ਪੜ੍ਹੋ : Angad Saini Accident: ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਗੱਡੀ ਹਾਦਸੇ ਦਾ ਸ਼ਿਕਾਰ; ਹਸਪਤਾਲ 'ਚ ਦਾਖ਼ਲ