Home >>Punjab

ਜ਼ੀਰਕਪੁਰ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਡੀਸੀ ਮੋਹਾਲੀ ਦੇ ਆਦੇਸ਼ਾਂ ਦੀਆਂ ਉੱਡ ਰਹੀਆਂ ਸ਼ਰੇਆਮ ਧੱਜੀਆਂ

Zirakpur News: ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਧੜੱਲੇ ਨਾਲ ਬਿਲਡਰਾਂ ਵੱਲੋਂ ਗੈਰ ਕਾਨੂੰਨੀ ਫਲੈਟ ਬਣਾਏ ਜਾ ਰਹੇ ਹਨ। ਜਿਸ ਉੱਤੇ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਅਫਸਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ।

Advertisement
ਜ਼ੀਰਕਪੁਰ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਡੀਸੀ ਮੋਹਾਲੀ ਦੇ ਆਦੇਸ਼ਾਂ ਦੀਆਂ ਉੱਡ ਰਹੀਆਂ ਸ਼ਰੇਆਮ ਧੱਜੀਆਂ
Manpreet Singh|Updated: Jun 27, 2025, 06:49 PM IST
Share

Zirakpur News: ਪੰਜਾਬ ਸਥਾਨਕ ਸਰਕਾਰਾਂ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਬੀਤੇ ਦਿਨੀਂ ਜ਼ੀਰਕਪੁਰ ਸ਼ਹਿਰ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਮੰਤਰੀ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਜ਼ੀਰਕਪੁਰ ਸ਼ਹਿਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੀ ਰੋਕਥਾਮ ਵਾਸਤੇ ਸਖ਼ਤ ਨਿਰਦੇਸ਼ ਆਦੇਸ਼ ਜਾਰੀ ਕੀਤੇ ਸੀ। ਮੰਤਰੀ ਦੇ ਦੌਰੇ ਦੌਰਾਨ ਪੀਰ ਮੁਛੱਲਾ ਵਿਖੇ ਨਜਾਇਜ਼ ਤੌਰ ਬਣਾਏ ਜਾ ਰਹੇ ਫਲੈਟਾਂ ਦੀ ਸਮੱਸਿਆ ਵੀ ਧਿਆਨ ਵਿਚ ਲਿਆਂਦੀ ਗਈ ਸੀ। ਜਿਸ ਤੋਂ ਬਾਅਦ ਮੰਤਰੀ ਅਤੇ ਡੀਸੀ ਮੋਹਾਲੀ ਵੱਲੋਂ ਜ਼ੀਰਕਪੁਰ ਦੇ ਅਧਿਕਾਰੀਆਂ ਨੂੰ ਕੜੇ ਆਦੇਸ਼ ਦਿੰਦੇ ਹੋਏ ਕਿਹਾ ਗਿਆ ਸੀ ਕਿ ਇਸ ਪਿੰਕ ਸਿਟੀ ਸੋਸਾਇਟੀ ਵਿਚ ਬਣ ਰਹੇ ਨਾਜਾਇਜ਼ ਫਲੈਟਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਜਾਂਚ ਕਰ ਕਾਰਵਾਈ ਕੀਤੀ ਜਾਵੇ ।

ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੇ ਪੀਰ ਮੁਛੱਲਾ ਵਿਖੇ ਪਿੰਕ ਸਿਟੀ ਸੁਸਾਇਟੀ ਵਿਚ ਪਿਛਲੇ ਕੁਝ ਸਾਲਾਂ ਵਿੱਚ ਨਜਾਇਜ਼ ਤੌਰ ਉੱਤੇ G+2 ਅਤੇ S+3 ਫਲੈਟ ਬਣਾਏ ਜਾ ਰਹੇ ਹਨ। ਜਿਸ ਦੀਆਂ ਬਾਰ-ਬਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਬੀਤੇ ਦਿਨੀ ਦਿਖਾਵੇ ਦੀ ਕਾਰਵਾਈ ਕਰਦੇ ਹੋਏ ਕੁੱਝ ਫਲੈਟਾਂ ਨੂੰ ਸੀਲ ਕੀਤਾ ਗਿਆ ਸੀ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਕ ਸਿਟੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਜਾ ਰਹੇ ਫਲੈਟਾਂ ਦੇ ਬਿਲਡਰਾਂ ਤੇ ਸਰਕਾਰੀ ਸੀਲ ਅਤੇ ਸਰਕਾਰੀ ਨੋਟਿਸਾਂ ਦਾ ਕੋਈ ਫਰਕ ਨਹੀਂ ਪੈਂਦਾ ਜੋ ਨਗਰ ਕੌਂਸਲ ਵੱਲੋਂ ਲਗਾਈ ਗਈ ਸੀਲ ਨੂੰ ਤੋੜ ਕੇ ਧੜੱਲੇ ਨਾਲ ਫਲੈਟਾਂ ਦਾ ਕੰਮ ਜਾਰੀ ਹੈ।

ਜ਼ੀ ਮੀਡੀਆ ਨੇ ਮੌਕੇ ਉੱਤੇ ਪਹੁੰਚ ਟੁੱਟੀਆਂ ਸੀਲਾਂ ਅਤੇ ਚੱਲ ਰਹੇ ਕੰਮ ਨੂੰ ਕੈਮਰਿਆਂ ਵਿੱਚ ਕੈਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ G+2 ਅਤੇ S+3 ਦੀ ਉਸਾਰੀ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਫਲੈਟਾਂ ਦੀ ਰਜਿਸਟਰੀਆਂ ਉੱਤੇ ਵੀ ਰੋਕ ਜਾਰੀ ਹੈ। ਜਿਸ ਦੇ ਬਾਵਜੂਦ ਧੜੱਲੇ ਨਾਲ ਜ਼ੀਰਕਪੁਰ ਸ਼ਹਿਰ ਵਿੱਚ ਗੈਰ ਕਾਨੂੰਨੀ ਫਲੈਟਾਂ ਦੀ ਉਸਾਰੀ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰਦੀ ਹਨ।

ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਧੜੱਲੇ ਨਾਲ ਬਿਲਡਰਾਂ ਵੱਲੋਂ ਗੈਰ ਕਾਨੂੰਨੀ ਫਲੈਟ ਬਣਾਏ ਜਾ ਰਹੇ ਹਨ। ਜਿਸ ਉੱਤੇ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਅਫਸਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। ਘਰਾਂ ਦੇ ਨਕਸ਼ੇ ਪਾਸ ਕਰਵਾ ਤਿੰਨ ਤੋਂ ਚਾਰ ਮੰਜ਼ਲਾ ਫਲੈਟ ਬਣਾ ਦਿੱਤੇ ਜਾਂਦੇ ਹਨ ਜੋ ਬਾਅਦ ਵਿੱਚ ਭੋਲੇ ਬਾਲੇ ਲੋਕਾਂ ਨੂੰ ਠੱਗ ਵੇਚ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਖਰੀਦਦਾਰ ਨੂੰ ਬੁਣਿਆਦੀ ਸਹੂਲਤਾਂ ਨਾ ਮਿਲਣ ਤੋਂ ਬਾਅਦ ਪਤਾ ਲੱਗਦਾ ਹੈ ਕੀ ਇਹ ਫਲੈਟ ਨਜਾਇਜ਼ ਤੌਰ ਤੇ ਬਣੇ ਹਨ।

ਜ਼ੀਰਕਪੁਰ ਦੇ ਪੀਰ ਮੁਛੱਲਾ ਦੀ ਪਿੰਕ ਸਿਟੀ ਸੋਸਾਇਟੀ ਵਿੱਚ ਨਜਾਇਜ਼ ਤੌਰ ਉੱਤੇ ਬਿਨਾਂ ਕਿਸੀ ਮਨਜ਼ੂਰੀ ਤੋਂ ਬੋਰ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਜਿਸ ਉੱਪਰ ਨਗਰ ਕੌਂਸਲ ਜ਼ੀਰਕਪੁਰ ਅੱਖਾਂ ਮੀਚੀ ਬੈਠਾ ਹੈ। ਜ਼ੀਰਕਪੁਰ ਨਗਰ ਕੌਂਸਲ ਦੀ ਨੱਕ ਥੱਲੇ ਬਣਾਏ ਜਾਏ ਜਾ ਰਹੇ ਗੈਰ ਕਾਨੂੰਨੀ ਫਲੈਟਾਂ ਕਾਰਨ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਜੋ ਘਰਾਂ ਦੇ ਨਕਸ਼ੇ ਪਾਸ ਕਰਵਾ ਮੌਕੇ ਤੇ ਫਲੈਟਾਂ ਦੀ ਉਸਾਰੀ ਕਰ ਦਿੱਤੀ ਜਾਂਦੀ ਹੈ।

ਇਸ ਗੰਭੀਰ ਸਮੱਸਿਆ ਤੇ ਜ਼ੀ ਮੀਡੀਆ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਪੱਖ ਲੈਣ ਦੀ ਗੱਲ ਕੀਤੀ ਗਈ ਤਾਂ ਜਿੰਮੇਵਾਰ ਅਧਿਕਾਰੀ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਜੋ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦੇ ਹਨ ਕਿ ਆਖਿਰਕਾਰ ਕਿਸ ਦੀ ਸ਼ਹਿ ਉੱਤੇ ਸੈਂਕੜਿਆਂ ਦੀ ਗਿਣਤੀ ਵਿਚ ਨਜਾਇਜ਼ ਫਲੈਟ ਬਣਾ ਦਿੱਤੇ ਜਾਂਦੇ ਹਨ ਤੇ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ।

Read More
{}{}