Samrala News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨਾਂ ਨੂੰ ਹੁਣ ਆਰਗੈਨਿਕ ਖੇਤੀ ਵੱਲ ਆਪਣਾ ਧਿਆਨ ਵਧਾਉਣਾਂ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਮਿੱਟੀ, ਹਵਾ, ਪਾਣੀ ਸਭ ਕੁਝ ਜ਼ਹਿਰੀਲਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਕਦਮ ਪੁੱਟਦੇ ਹੋਏ ਪੰਜਾਬ ਦੀ ਕਿਸਾਨੀ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ 1 ਹਜ਼ਾਰ ਕਰੋੜ ਰੁਪਏ ਖਰਚਣ ਦੇ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਨ੍ਹਾਂ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਰੇਸ਼ਨ ਆਫ਼ ਫਾਰਮਿੰਗ ਨਾਂ ਦੀ ਐਨਜੀਓ ਵੱਲੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ‘ਖੇਤ ਤੋਂ ਰਸੋਈ ਤੱਕ’ ਬੈਨਰ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆਰਗੈਨਿਕ ਖੇਤੀ ਰਾਹੀਂ ਗਾਹਕਾਂ ਨੂੰ ਆਪਣੇ ਵੱਲ ਜੋੜਨ ਵਾਲਾ ਇਹ ਮਾਡਲ ਲਾਜਵਾਬ ਹੈ ਅਤੇ ਇਹੋ ਮਾਡਲ ਕਾਰਪੋਰੇਟਿਵ ਘਰਾਣੇ ਇਥੇ ਲਾਗੂ ਕਰਨਾ ਚਾਹੁੰਦੇ ਹਨ ਪ੍ਰੰਤੂ ਜੇਕਰ ਇਹ ਵਿਧੀ ਕਿਸਾਨ ਖੁਦ ਹੀ ਅਪਣਾ ਲੈਣਗੇ ਤਾਂ ਕਿਸਾਨ ਉਨ੍ਹਾਂ ਕਾਰਪੋਰੇਟਿਵ ਘਰਾਣਿਆਂ ਦਾ ਮੁਕਾਬਲਾ ਵੀ ਕਰ ਪਾਉਣਗੇ ਨਹੀਂ ਤਾਂ ਉਹ ਸਾਨੂੰ ਮੰਗਤੇ ਬਣਾ ਦੇਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : PBKS vs MI Qualifier 2: ਕੀ ਮੁੰਬਈ ਇੰਡੀਅਨਜ਼ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਪੰਜਾਬ ਕਿੰਗਜ਼? ਮੁਹਾਮੁਕਾਬਲਾ ਅੱਜ
ਉਨ੍ਹਾਂ ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਮਦਦ ਨਹੀਂ ਬਲਕਿ ਉਲਟਾ ਧੱਕਾ ਕੀਤਾ ਜਾ ਰਿਹਾ। ਜੇਕਰ ਕੇਂਦਰ ਮਦਦ ਕਰੇ ਤਾਂ ਪੰਜਾਬ ਦਾ ਕਿਸਾਨ ਦੁਨੀਆਂ ਦਾ ਪਹਿਲੇ ਨੰਬਰ ਦਾ ਕਿਸਾਨ ਹੋਵੇ। ਸਮਾਗਮ ਦੌਰਾਨ ਸੰਸਥਾ ਦੇ ਮੁਖੀ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਕਿਸਾਨੀ ਨੂੰ ਕਾਮਯਾਬ ਕਰਨਾ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਇਕ ਨਰੋਈ ਸਿਹਤ ਦੇਣਾ ਵੀ ਹੈ। ਇਸ ਮੌਕੇ ਪੰਜਾਬ ਭਰ ਵਿਚੋਂ ਆਏ ਹਜ਼ਾਰਾਂ ਕਿਸਾਨ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇਦਿਆਂ ਤੋਂ ਇਲਾਵਾ ਬਲਵੀਰ ਸਿੰਘ ਗਹਿਲੇਵਾਲ, ਹਰਪਾਲ ਸਿੰਘ ਮਹਿਤੋਂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Guruharsahai News: ਪਿੰਡ ਤਰਿੰਡੇ ਕੇ ਸਰਪੰਚ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ; ਵਿਧਾਇਕ ਫੌਜਾ ਸਿੰਘ ਸਰਾਰੀ ਪੁੱਜੇ