Home >>Punjab

Ludhiana Women Murder: ਪਤੀ ਨਾਲ ਖਾਣਾ ਖਾ ਕੇ ਪਰਤ ਰਹੀ ਔਰਤ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ; ਪਤੀ ਜ਼ਖ਼ਮੀ

Ludhiana Women Murder: ਲੁਧਿਆਣਾ ਦੇ ਪੁਲਿਸ ਥਾਣਾ ਡੇਹਲੋਂ ਇਲਾਕੇ ਵਿੱਚ ਔਰਤ ਦਾ ਬੇਰਹਿਮੀ ਨਾਲ ਕਤਲ ਤੇ ਪਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। 

Advertisement
Ludhiana Women Murder: ਪਤੀ ਨਾਲ ਖਾਣਾ ਖਾ ਕੇ ਪਰਤ ਰਹੀ ਔਰਤ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ; ਪਤੀ ਜ਼ਖ਼ਮੀ
Ravinder Singh|Updated: Feb 16, 2025, 02:44 PM IST
Share

Ludhiana Women Murder: ਲੁਧਿਆਣਾ ਦੇ ਪੁਲਿਸ ਥਾਣਾ ਡੇਹਲੋਂ ਇਲਾਕੇ ਵਿੱਚ ਔਰਤ ਦਾ ਬੇਰਹਿਮੀ ਨਾਲ ਕਤਲ ਤੇ ਪਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਲੁਟੇਰੇ ਕਾਰੋਬਾਰੀ ਦੀ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ ਪੁਲਿਸ ਕਮਸ਼ਿਨਰ ਦੇ ਅਧੀਨ ਆਉਂਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪਿੰਡ ਰੁੜਕਾ ਸਾਈਡ ਵੱਲ ਡੇਹਲੋਂ ਬਾਈਪਾਸ 'ਤੇ ਖਾਣਾ ਖਾ ਕੇ ਘਰ ਵਾਪਸ ਰਹੇ ਕਾਰੋਬਾਰੀ ਪਤੀ-ਪਤਨੀ 'ਤੇ ਲੁਟੇਰਿਆਂ ਨੇ ਹਮਲੇ ਕਰ ਦਿੱਤਾ ਤੇ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ ਪਛਾਣ ਲਿਪਸੀ (32 ਸਾਲ ) ਪਤਨੀ ਅਨੋਖ ਮਿੱਤਲ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸ ਘਟਨਾ ਮਗਰੋਂ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਉਕਤ ਜੋੜਾ ਲੁਧਿਆਣਾ-ਮਾਲੇਰਕੋਟਲਾ ਸੜਕ 'ਤੇ ਪੋਹੀੜ ਸਥਿਤ ਇਕ ਰੈਸਟੋਰੈਂਟ ਤੋਂ ਖਾਣਾ ਖਾ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਬਾਈਪਾਸ ਡੇਹਲੋਂ 'ਤੇ ਪੁੱਜੇ ਤਾਂ ਕੁਝ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਅਨੋਖ ਮਿੱਤਲ ਬੇਹੋਸ਼ ਹੋ ਗਿਆ, ਜਦਕਿ ਉਸਦੀ ਪਤਨੀ ਲਿਪਸੀ ਦੀ ਮੌਕੇ 'ਤੇ ਮੌਤ ਹੋ ਗਈ। ਡੇਹਲੋਂ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅਨੋਖ ਮਿੱਤਲ ਨੂੰ ਇਲਾਜ ਲਈ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਖੂਨ ਨਾਲ ਲੱਥਪੱਥ ਔਰਤ ਕਾਫੀ ਦੇਰ ਪਈ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਘਟਨਾ ਵਾਲੀ ਥਾਂ ਤੋਂ ਕਰੀਬ 300 ਮੀਟਰ ਦੀ ਦੂਰੀ 'ਤੇ ਇਕ ਢਾਬਾ ਮਾਲਕ ਨੇ ਔਰਤ ਦੇ ਚੀਕਣ ਦੀ ਆਵਾਜ਼ ਸੁਣੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। 

ਇਹ ਵੀ ਪੜ੍ਹੋ : Delhi Stampede: CM ਭਗਵੰਤ ਮਾਨ ਵੱਲੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ਵਿੱਚ ਯਾਤਰੀਆਂ ਦੀ ਮੌਤ ਉਤੇ ਦੁੱਖ ਜ਼ਾਹਿਰ

ਔਰਤ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਸ। ਲਿਪਸੀ ਦੇ ਦੋ ਬੱਚੇ ਹਨ। ਜਾਣਕਾਰੀ ਮੁਤਾਬਕ ਲਿਪਸੀ ਆਪਣੇ ਪਤੀ ਅਨੋਖ ਮਿੱਤਲ ਨਾਲ ਡਿਨਰ ਕਰਨ ਗਈ ਸੀ। ਅਨੋਖ ਮਿੱਤਲ ਇੱਕ ਬੈਟਰੀ ਕਾਰੋਬਾਰੀ ਹੈ।

ਇਹ ਵੀ ਪੜ੍ਹੋ : Delhi Stampede: ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਮਚੀ ਭਗਦੜ; 18 ਲੋਕਾਂ ਦੀ ਮੌਤ

Read More
{}{}