Home >>Punjab

Nangal News: ਸਕੂਟੀ ਖੜ੍ਹੀ ਕਰਕੇ ਔਰਤ ਨੇ ਹਾਈਡਲ ਨਹਿਰ ਵਿੱਚ ਮਾਰੀ ਛਾਲ; ਲੋਕਾਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼

Nangal News: ਅੱਜ ਸਵੇਰੇ ਨੰਗਲ ਵਿਖੇ ਇੱਕ ਔਰਤ ਵੱਲੋਂ ਨੰਗਲ ਡੈਮ ਦੇ ਨਜ਼ਦੀਕ ਹਾਈਡਲ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। 

Advertisement
Nangal News: ਸਕੂਟੀ ਖੜ੍ਹੀ ਕਰਕੇ ਔਰਤ ਨੇ ਹਾਈਡਲ ਨਹਿਰ ਵਿੱਚ ਮਾਰੀ ਛਾਲ; ਲੋਕਾਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼
Ravinder Singh|Updated: Jan 23, 2025, 07:59 PM IST
Share

Nangal News: (ਬਿਮਲ ਸ਼ਰਮਾ): ਅੱਜ ਸਵੇਰੇ ਨੰਗਲ ਵਿਖੇ ਇੱਕ ਔਰਤ ਵੱਲੋਂ ਨੰਗਲ ਡੈਮ ਦੇ ਨਜ਼ਦੀਕ ਹਾਈਡਲ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਪ੍ਰਤੱਖਦਰਸ਼ੀਆਂ ਅਨੁਸਾਰ ਉਕਤ ਔਰਤ ਐਕਟਿਵਾ ਉਤੇ ਸਵਾਰ ਹੋ ਕੇ ਨਹਿਰ ਕਿਨਾਰੇ ਪਹੁੰਚੀ ਤੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਆਤਮ ਹੱਤਿਆ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।

ਜਾਣਕਾਰੀ ਮੁਤਾਬਕ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਿੱਛੇ 10 ਸਾਲ ਦੀ ਬੱਚੀ ਛੱਡ ਗਈ ਹੈ ਅਤੇ ਮ੍ਰਿਤਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਖੇ ਬਤੌਰ ਕਲਰਕ ਦੇ ਤੌਰ ਉਤੇ ਤਾਇਨਾਤ ਸੀ। ਗੋਤਾਖੋਰਾਂ ਦੀ ਮਦਦ ਨਾਲ ਡੈਡ ਬਾਡੀ ਨੂੰ ਬਾਹਰ ਕੱਢ ਲਿਆ ਗਿਆ। ਪ੍ਰਤੱਖ ਦਰਸ਼ੀਆਂ ਦੀ ਮੰਨੀਏ ਤਾਂ ਉਕਤ ਔਰਤ ਐਕਟਿਵਾ ਉਤੇ ਸਵਾਰ ਹੋ ਕੇ ਨਹਿਰ ਕਿਨਾਰੇ ਆਈ ਅਤੇ ਦੇਖਦੇ ਹੀ ਦੇਖਦੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ।

ਹਾਲਾਂਕਿ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਉਸ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ ਪਰ ਉਸ ਨੇ ਅਣਸੁਣਿਆ ਕਰਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਜਾਣਕਾਰੀ ਮੁਤਾਬਕ ਉਕਤ ਮ੍ਰਿਤਕ ਔਰਤ ਦੀ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਖੇ ਬਤੌਰ ਕਲਰਕ ਦੇ ਤੌਰ ਉਤੇ ਕੰਮ ਕਰ ਹੀ ਸੀ।

ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਹੁਣ 26 ਜਨਵਰੀ ਨੂੰ ਮੋਹਾਲੀ ਵਿੱਚ ਲਹਿਰਾਉਣਗੇ ਤਿਰੰਗਾ

ਉਸ ਦੇ ਸਿਰਫ 10 ਸਾਲ ਦੀ ਬੱਚੀ ਹੀ ਹੈ ਜਿਸ ਨੂੰ ਉਹ ਹੁਣ ਇਕੱਲਾ ਛੱਡ ਗਈ ਹੈ। ਉਧਰ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 112 ਉਤੇ ਕਾਲ ਆਈ ਸੀ ਅਤੇ ਮੌਕੇ ਉਤੇ ਉਨ੍ਹਾਂ ਨੇ ਐਕਟਿਵਾ ਦੇਖੀ ਅਤੇ ਜਦੋਂ ਨੰਬਰ ਦੀ ਜਾਂਚ ਕੀਤੀ ਤਾਂ ਇਹ ਹੇਮਲਤਾ ਦੇ ਨਾਮ ਉਤੇ ਰਜਿਸਟਰ ਹੈ। ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : Amritpal Singh ਦੀ ਹਾਈ ਕੋਰਟ 'ਚ ਪਟੀਸ਼ਨ, ਗਣਤੰਤਰ ਦਿਵਸ ਪਰੇਡ ਅਤੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗੀ ਇਜਾਜ਼ਤ

Read More
{}{}