Home >>Punjab

Ludhiana News: ਮਿਲਟਰੀ ਡਿਸਪੈਂਸਰੀ 'ਚ ਤਾਇਨਾਤ ਔਰਤ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ, ਹੈਰੋਇਨ ਦੀ ਦੇਣ ਆਏ ਸਨ ਸਪਲਾਈ

Ludhiana News: ਲੁਧਿਆਣਾ ਰੇਂਜ ਐਸਟੀਐਫ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਦੀ ਰੋਕ ਕੇ ਤਲਾਸ਼ੀ ਲਈ, ਜਿਸ ਵਿਚੋਂ ਮਿਲਟਰੀ ਡਿਸਪੈਂਸਟਰੀ ਵਿੱਚ ਤਾਇਨਾਤ ਔਰਤ ਨੂੰ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।

Advertisement
Ludhiana News: ਮਿਲਟਰੀ ਡਿਸਪੈਂਸਰੀ 'ਚ ਤਾਇਨਾਤ ਔਰਤ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ, ਹੈਰੋਇਨ ਦੀ ਦੇਣ ਆਏ ਸਨ ਸਪਲਾਈ
Bharat Sharma |Updated: Dec 20, 2023, 03:09 PM IST
Share

Ludhiana News: ਲੁਧਿਆਣਾ ਰੇਂਜ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸਟੀਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ਼ ਸਬੰਧੀ ਨੇੜੇ ਦਫ਼ਤਰ ਏਸੀਪੀ ਵੈਸਟ, ਬੀਆਰਐੱਸ ਨਗਰ ਲੁਧਿਆਣਾ ਤਾਇਨਾਤ ਸਨ ਤਾਂ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਤਿੰਨ ਮੁਲਜ਼ਮ ਰਲ ਕੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ।

ਜਿਨ੍ਹਾਂ ਨੇ ਹੈਰੋਇਨ ਦੀ ਸਪਲਾਈ ਲਈ ਇੱਕ ਕਾਰ ਨੰਬਰ PB-65Y-0107 ਰੱਖੀ ਹੋਈ ਹੈ। ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਤੇ ਵੰਦਨਾ ਉੱਕਤ ਨੇ ਅੱਜ ਉੱਕਤ ਕਾਰ ਵਿੱਚ ਸਵਾਰ ਹੋ ਕੇ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਨਿਰਮਲ ਨਗਰ ਇਲਾਕੇ ਵਿੱਚ ਇਹ ਸਪਲਾਈ ਦੇਣ ਲਈ ਆਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾਰ ਸਮੇਤ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾ ਤੋਂ ਡੇਢ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਸ਼ਨਾਖ਼ਤ ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਵੰਦਨਾ ਵਜੋਂ ਹੋਈ ਹੈ।  ਫੜ੍ਹੀ ਗਈ ਔਰਤ ਦੀ ਪਛਾਣ ਵੰਧਨਾ ਵਜੋਂ ਹੋਈ ਜੋ ਮਿਲਟਰੀ ਡਿਸਪੈਂਸਰੀ ਵਿੱਚ ਤਾਇਨਾਤ ਹੈ।

ਇਨ੍ਹਾਂ ਖਿਲਾਫ਼ ਸੈਕਟਰ 79 ਜ਼ਿਲ੍ਹਾ ਐੱਸਏਐੱਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖ਼ਬਰ ਦੀ ਇਤਲਾਹ ਮੁਤਾਬਕ ਗਲੀ ਨੰਬਰ 12 ਮੁਹੱਲਾ ਨਿਰਮਲ ਨਗਰ ਦੁੱਗਰੀ ਲੁਧਿਆਣਾ (ਨੇੜੇ ਧੂਰੀ ਰੇਲਵੇ ਲਾਇਨਾਂ) ਤੋਂ ਦੋਸ਼ੀਆਨ ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਤੇ ਵੰਦਨਾ ਕਾਰ ਸਮੇਤ ਕਾਬੂ ਕਰ ਲਿਆ।  ਇਨ੍ਹਾਂ ਕੋਲੋਂ ਮਿਲੀ ਕਾਰ ਵਿੱਚ ਇੱਕ ਬੈਗ ਵਿੱਚ ਲੁਕੋਈ 1 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ।

ਪੁੱਛਗਿਛ ਦੌਰਾਨ ਦੋਸ਼ੀ ਅਸੀਸ ਉਰਫ ਆਸੂ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਵਿੱਚ ਸੁਨਿਆਰੇ ਦੀ ਦੁਕਾਨ ਉਤੇ ਕੰਮ ਕਰਦਾ ਹੈ। ਜਿਸ ਨੇ ਦੱਸਿਆ ਕਿ ਉਸ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਜਿਸ ਵਿੱਚੋਂ ਉਹ ਕਰੀਬ 3 ਸਾਲ ਪਹਿਲਾਂ ਜ਼ਮਾਨਤ ਕਰਵਾ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਬਾਹਰ ਆਇਆ ਸੀ। ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਲਾਡੀ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਕਾਰ ਚਲਾਉਂਦਾ ਹੈ ਤੇ ਦੋਸ਼ੀ ਵੰਦਨਾ ਨੇ ਦੱਸਿਆ ਕਿ ਉਹ ਮਿਲਟਰੀ ਹਸਪਤਾਲ ਫਿਰੋਜ਼ਪੁਰ ਕੈਂਟ ਵਿੱਚ ਟ੍ਰੇਂਡ ਦਾਈ (ਨਰਸ) ਦੀ ਪ੍ਰਾਈਵੇਟ ਨੌਕਰੀ ਕਰਦੀ ਹੈ। ਪੁਲਿਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Punjab News: ਫਾਇਰਮੈਨ, ਡਰਾਈਵਰ ਤੇ ਆਪ੍ਰੇਰਟਰਾਂ ਦੀ ਆਸਾਮੀ ਦੇ ਉਮੀਦਵਾਰਾਂ ਨੂੰ ਹਾਈ ਕੋਰਟ ਦਾ ਝਟਕਾ

Read More
{}{}