Home >>Punjab

ਬਿਜਲੀ ਦੇ ਕੱਟਾਂ ਤੇ ਢਿੱਲੀਆਂ ਤਾਰਾਂ ਦੇ ਖਿਲਾਫ ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ

Zirakpur News: ਔਰਤਾਂ ਨੇ ਬਿਜਲੀ ਪ੍ਰਣਾਲੀ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਾ ਕਰਨ 'ਤੇ ਪਾਵਰਕਾਮ ਪ੍ਰਤੀ ਆਪਣੀ ਨਿਰਾਸ਼ਾ ਅਤੇ ਗੁੱਸਾ ਪ੍ਰਗਟ ਕੀਤਾ। 

Advertisement
ਬਿਜਲੀ ਦੇ ਕੱਟਾਂ ਤੇ ਢਿੱਲੀਆਂ ਤਾਰਾਂ ਦੇ ਖਿਲਾਫ ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ
Manpreet Singh|Updated: Jun 14, 2025, 08:40 AM IST
Share

Zirakpur News: ਭਬਾਤ ਇਲਾਕੇ ਦੀ ਸ਼ਿਵਾ ਐਨਕਲੇਵ ਵਿੱਚ ਢਿੱਲੀਆਂ ਤਾਰਾਂ, ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਸ਼ਾਮ ਨੂੰ ਔਰਤਾਂ, ਜੋ ਅਕਸਰ ਘਰੇਲੂ ਕੰਮ ਸੰਭਾਲਦੀਆਂ ਹਨ ਨੇ ਢਿੱਲੀਆਂ ਤਾਰਾਂ ਅਤੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਆ ਕੇ ਵਿਰੋਧ ਵਿੱਚ ਸੜਕਾਂ 'ਤੇ ਬੈਠ ਰੋਸ਼ ਪ੍ਰਦਰਸ਼ਨ ਕੀਤਾ, ਜਿਸ ਕਰਕੇ ਸੜਕ ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਔਰਤਾਂ ਦੀ ਅਗਵਾਈ ਵਿੱਚ ਕੀਤੇ ਗਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਉਹ ਸੜਕ 'ਤੇ ਬੈਠ ਗਈਆਂ। ਜਿਸ ਕਰਕੇ ਆਪਣੇ ਦਫਤਰਾਂ ਤੋਂ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਵਾਹਨ ਚਾਲਕਾਂ ਦੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਔਰਤਾਂ ਨੇ ਬਿਜਲੀ ਪ੍ਰਣਾਲੀ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਾ ਕਰਨ 'ਤੇ ਪਾਵਰਕਾਮ ਪ੍ਰਤੀ ਆਪਣੀ ਨਿਰਾਸ਼ਾ ਅਤੇ ਗੁੱਸਾ ਪ੍ਰਗਟ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ, ਤਾਂ ਉਹ ਮੁੱਖ ਸੜਕ 'ਤੇ ਬੈਠਣਗੀਆਂ, ਜਿਸ ਨਾਲ ਵਸਨੀਕਾਂ ਅਤੇ ਲੋਕਾਂ ਨੂੰ ਹੋਰ ਵੀ ਪਰੇਸ਼ਾਨੀ ਹੋਵੇਗੀ ਜਿਸਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

ਨਾਕਸ਼ ਬਿਜਲੀ ਪ੍ਰਣਾਲੀ ਨਾ ਸਿਰਫ਼ ਅਸੁਵਿਧਾ ਦਾ ਕਾਰਨ ਬਣ ਰਹੀ ਹੈ ਸਗੋਂ ਵਸਨੀਕਾਂ ਲਈ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਕਰ ਰਹੀ ਹੈ। ਢਿੱਲੀਆਂ ਤਾਰਾਂ ਅਤੇ ਅਣਐਲਾਨੀ ਬਿਜਲੀ ਕੱਟਾਂ ਕਾਰਨ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਨਿਵਾਸੀਆਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਰਹੀਆਂ ਹਨ। ਸ਼ਿਵਾ ਐਨਕਲੇਵ ਦੇ ਵਸਨੀਕ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਬਿਜਲੀ ਪ੍ਰਣਾਲੀ ਨੂੰ ਠੀਕ ਕਰਨ ਦੀ ਅਪੀਲ ਕਰ ਰਹੇ ਹਨ।

Read More
{}{}