Home >>Punjab

World Hypertension Day: ਚੰਡੀਗੜ੍ਹ 'ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ

World Hypertension Day: ਅੱਜ ਦੁਨੀਆਂ ਭਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਡੇ ਮਨਾਇਆ ਜਾ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੇ ਸਮੇਂ ਤੋਂ ਪਹਿਲਾਂ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਹਾਈਪਰਟੈਨਸ਼ਨ ਇੱਕ ਹੈ।

Advertisement
World Hypertension Day: ਚੰਡੀਗੜ੍ਹ 'ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ
Ravinder Singh|Updated: May 17, 2024, 02:51 PM IST
Share

World Hypertension Day (ਪਵਿੱਤ ਕੌਰ) :  ਅੱਜ ਦੁਨੀਆਂ ਭਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਡੇ ਮਨਾਇਆ ਜਾ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੇ ਸਮੇਂ ਤੋਂ ਪਹਿਲਾਂ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਹਾਈਪਰਟੈਨਸ਼ਨ ਇੱਕ ਹੈ। ਹਾਈਪਰਟੈਨਸ਼ਨ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਆਧੁਨਿਕ ਯੁੱਗ ਵਿੱਚ ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ।

ਇਹ ਖਤਰਨਾਕ ਸਿਹਤ ਸਮੱਸਿਆ ਦੁਨੀਆ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾਂ ਦੀ ਵੱਡੀ ਗਿਣਤੀ ਆਪਣੀ ਹਾਲਤ ਤੋਂ ਅਣਜਾਣ ਰਹਿੰਦੇ ਹਨ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਈਪਰਟੈਨਸ਼ਨ ਦੀ ਲਪੇਟ ਵਿੱਚ ਆ ਰਹੇ ਹਨ। ਪੀਜੀਆਈ ਦੇ ਡਾ.ਜੇਐਸ ਠਾਕੁਰ ਨੇ ਇਸ ਨੂੰ ਲੈ ਕੇ ਗੰਭੀਰ ਅੰਕੜਿਆਂ ਦਾ ਖੁਲਾਸਾ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ 100 ਵਿਚੋਂ 45 ਲੋਕ ਹਾਈ ਬਲੱਡ ਪਰੈਸ਼ਰ ਦੇ ਪੀੜਤ ਹਨ ਤੇ ਚੰਡੀਗੜ੍ਹ ਦੇ ਹਰ ਦੂਜੇ ਸਖ਼ਸ਼ ਨੂੰ ਹਾਈ ਬਲੱਡ ਪਰੈਸ਼ਰ ਹੈ। ਪੰਜਾਬ ਵਿੱਚ ਵੀ 30-35 ਫ਼ੀਸਦੀ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਹਰਿਆਣਾ ਵਿੱਚ 33 ਫ਼ੀਸਦੀ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੈ। 26 ਫੀਸਦੀ ਇਲਾਜ ਲੋਕ ਇਲਾਜ ਕਰਵਾ ਰਹੇ ਹਨ। ਇੱਕ ਆਮ ਆਦਮੀ ਦਾ ਬਲੱਡ ਪਰੈਸ਼ਰ 140/90 ਤੋਂ ਜ਼ਿਆਦਾ ਹੋਵੇ ਤਾਂ ਹਾਈ ਬਲੱਡ ਪਰੈਸ਼ਰ ਹੁੰਦਾ ਹੈ। ਡਾ. ਠਾਕੁਰ ਨੇ ਦੱਸਿਆ ਕਿ ਨਿਯਮਿਤ ਰੂਪ ਨਾਲ ਆਪਣੇ ਬੀਪੀ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਬਿਨਾਂ ਦਵਾਈ ਬੰਦ ਨਾ ਕਰੋ।

ਹਾਈ ਬਲੱਡ ਪਰੈਸ਼ਰ ਦੇ ਕਾਰਨ

  • ਸਿਗਰਟ ਤੇ ਸ਼ਰਾਬ ਦਾ ਸੇਵਨ
  • ਖਾਣੇ ਵਿੱਚ ਲੂਣ ਦਾ ਜ਼ਿਆਦਾ ਇਸਤੇਮਾਲ ਕਰਨਾ
  • ਮੋਟਾਪਾ ਤੇ ਸਰੀਰ ਵਿੱਚ ਚਰਬੀ ਦਾ ਜ਼ਿਆਦਾ ਜਮ੍ਹਾ ਹੋਣਾ
  • ਜ਼ਿਆਦਾ ਤਣਾਅ ਅਤੇ ਆਰਾਮ ਦੀ ਕਮੀ
  • ਅਨਿਯਮਿਤ ਰੁਟੀਨ ਤੇ ਖਰਾਬ ਜੀਵਨ ਸ਼ੈਲੀ

ਬੀਪੀ ਨੂੰ ਕੰਟਰੋਲ ਕਰਨ ਦੀਆਂ ਗਾਈਡਲਾਈਨ

 

  • ਰੋਜ਼ਾਨਾ 30 ਮਿੰਟ ਸਰੀਰਕ ਗਤੀਵਿਧੀ ਜ਼ਰੂਰ ਕਰੋ
  • ਖਾਣ-ਪੀਣ ਵਿੱਚ ਬਦਲਾਅ ਕਰੋ, ਜਿਸ ਤਰ੍ਹਾਂ ਕਿ ਲੂਣ ਦਾ ਸੇਵਨ ਘੱਟ ਕਰੋ।
  • ਤਣਾਅ ਘੱਟ ਕਰਨ ਦੇ ਹੱਲ ਅਪਣਾਓ
  • ਨਿਯਮਿਤ ਚੈੱਕਅੱਪ ਕਰਵਾਓ
  • ਸਿਗਰਟ ਤੇ ਸ਼ਰਾਬ ਤੋਂ ਦੂਰ ਰਹੋ
  • ਮੈਡੀਟੇਸ਼ਨ ਅਤੇ ਯੋਗਾ ਜ਼ਰੂਰ ਕਰੋ
  • ਸੰਤੁਲਤ ਆਹਾਰ ਲਵੋ, ਜਿਸ ਵਿੱਚ ਫਲ, ਸਬਜ਼ੀਆਂ ਅਤੇ ਘੱਟ ਚਰਬੀਆਂ ਵਾਲੇ ਉਤਪਾਦ ਸ਼ਾਮਲ ਹੋਣ

ਹਾਈ ਬੀਪੀ ਦੇ ਲੱਛਣ

  • ਸਿਰ ਦਰਦ
  • ਚੱਕਰ ਆਉਣਾ
  • ਧੁੰਦਲਾ ਦਿਸਣਾ
  • ਸੀਨੇ ਵਿੱਚ ਦਰਦ
  • ਸਾਹ ਲੈਣ ਵਿੱਚ ਤਕਲੀਫ
  • ਦਿਲ ਦੀ ਧੜਕਣ ਤੇਜ਼ ਹੋਣਾ
  • ਥਕਾਨ

 

ਇਹ ਵੀ ਪੜ੍ਹੋ :  Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}