Ludhiana News: ਲੁਧਿਆਣਾ ਵਿੱਚ ਮੰਦਰ ਬਗਲਾਮੁਖੀ ਧਾਮ ਵਿੱਚ ਦੁਨੀਆਂ ਦਾ ਸਭ ਤੋਂ ਵੱਡੇ ਮਹਾ ਹਵਨ ਯੱਗ ਦੀ ਸ਼ੁਰੂਆਤ ਹੋਈ ਹੈ। 225 ਦੇ ਘੰਟੇ ਦੇ ਇਸ ਹਵਨ ਯੱਗ ਵਿੱਚ 20 ਲੱਖ ਤੋਂ ਵੱਧ ਭਗਤਾਂ ਦੇ ਪਹੁੰਚਣ ਦਾ ਅਨੁਮਾਨ ਹੈ। ਰੋਜ਼ਾਨਾ 60 ਤੋਂ 70 ਹਜ਼ਾਰ ਭਗਤ ਨਤਮਸਤਕ ਹੋ ਰਹੇ ਹਨ। ਧਾਮ ਦੇ ਮਹੰਤ ਪ੍ਰਵੀਨ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਮੰਦਿਰ ਬਗਲਾ ਮੁਖੀ ਧਾਮ ਵਿੱਚ 225 ਘੰਟੇ ਦਾ ਮਹਾ ਹਵਨ ਯੱਗ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਸ਼ਾਂਤੀ ਭਾਈਚਾਰਕ ਸਾਂਝ ਅਤੇ ਏਕਤਾ ਲਈ ਹੋ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਹਵਨ ਯੱਗ 24 ਘੰਟੇ ਮਾ ਬਗਲਾ ਮੁਖੀ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਹਵਨ ਯੱਗ ਦੀ ਸ਼ੁਰੂਆਤ ਸਾਲ 2014 ਤੋਂ 72 ਹਵਨ ਯੱਗ ਤੋਂ ਸ਼ੁਰੂ ਹੋਈ ਸੀ।
ਹੁਣ ਇਹ ਹਵਨ ਯੱਗ 225 ਘੰਟੇ ਲਈ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰੋਜ਼ਾਨਾ 24 ਘੰਟੇ ਵਿੱਚ 60 ਤੋਂ 70 ਹਜ਼ਾਰ ਲੋਕ ਹਵਨ ਵਿੱਚ ਅਹੂਤੀ ਪਾਉਂਦੇ ਹਨ ਅਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ 225 ਘੰਟੇ ਵਿੱਚ 20 ਤੋਂ 25 ਲੱਖ ਲੋਕ ਇਸ ਹਵਨ ਯੱਗ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਯਗ ਵਿੱਚ ਲੰਗਰ ਦੀ ਵਿਵਸਥਾ ਬਿਲਕੁਲ ਸ਼ਾਹੀ ਢੰਗ ਨਾਲ ਕੀਤੀ ਗਈ ਹੈ ਉਥੇ ਹੀ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ।
ਇਸ ਮਹਾ ਹਵਨ ਯੱਗ ਵਿੱਚ ਰੋਜ਼ਾਨਾ ਹਰ ਭਾਈਚਾਰੇ ਦੇ ਲੋਕ ਪਹੁੰਚ ਰਹੇ ਹਨ। ਖਾਸ ਕਰਕੇ ਹਵਨ ਯੱਗ ਵਿੱਚ ਕ੍ਰਿਸਚਨ ਕਮਿਊਨਿਟੀ ਨੂੰ ਸਬੰਧ ਰੱਖਣ ਵਾਲੇ ਭਾਈਚਾਰੇ ਦੇ ਮੋਢੀ ਵੀ ਪਹੁੰਚੇ ਤੇ ਉਨ੍ਹਾਂ ਨੇ ਹਵਨ ਯੱਗ ਵਿੱਚ ਪਹੁੰਚ ਕੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਅਹੂਤੀ ਪਾਈ। ਉਨ੍ਹਾਂ ਨੇ ਕਿਹਾ ਕਿ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਕਾਫੀ ਸ਼ਾਂਤੀ ਮਿਲੀ ਹੈ ਤੇ ਅਤੇ ਮਹੰਤ ਪਰਵੀਨ ਚੌਧਰੀ ਵੱਲੋਂ ਜੋ ਸੰਦੇਸ਼ ਦਿੱਤਾ ਗਿਆ।
ਉਨ੍ਹਾਂ ਨੇ ਭਾਈਚਾਰਕ ਸਾਂਝ ਅਤੇ ਏਕਤਾ ਦਾ ਸੱਦਾ ਦਿੱਤਾ ਗਿਆ। ਧਾਮ ਦੇ ਮੁੱਖ ਮਹੰਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਮਾਂ ਬਗਲਾ ਮੁਖੀ ਦੇ ਆਸ਼ੀਰਵਾਦ ਨਾਲ ਇਹ ਮਹਾਹਵਨ ਯੱਗ ਪਾਇਆ ਜਾ ਰਿਹਾ ਹੈ। ਇਸ ਵਿੱਚ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਪਹੁੰਚ ਰਹੇ ਹਨ ਉਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵੀ ਹਾਜ਼ੀਰੀ ਲਵਾ ਰਹੇ ਹਨ।