Home >>Punjab

Phillaur News: ਫਿਲੌਰ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਉਤੇ ਚੱਲਿਆ ਪੀਲਾ ਪੰਜਾ; ਪੁਲਿਸ ਨੇ ਸਮੱਗਲਰਾਂ ਨੂੰ ਦਿੱਤੀ ਚਿਤਾਵਨੀ

Phillaur News: ਪੰਜਾਬ 'ਚ ਨਸ਼ਾ ਤਸਕਰਾਂ ਖਿਲਾਫ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਅਤੇ ਨਸ਼ਾ ਵੇਚ ਕੇ ਬਣਾਈ ਗਈ ਦੌਲਤ ਦੀ ਕਾਫੀ ਚਰਚਾ ਹੈ। 

Advertisement
Phillaur News: ਫਿਲੌਰ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਉਤੇ ਚੱਲਿਆ ਪੀਲਾ ਪੰਜਾ; ਪੁਲਿਸ ਨੇ ਸਮੱਗਲਰਾਂ ਨੂੰ ਦਿੱਤੀ ਚਿਤਾਵਨੀ
Ravinder Singh|Updated: Mar 02, 2025, 03:50 PM IST
Share

Phillaur News: ਪੰਜਾਬ 'ਚ ਨਸ਼ਾ ਤਸਕਰਾਂ ਖਿਲਾਫ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਅਤੇ ਨਸ਼ਾ ਵੇਚ ਕੇ ਬਣਾਈ ਗਈ ਦੌਲਤ ਦੀ ਕਾਫੀ ਚਰਚਾ ਹੈ। ਜਲੰਧਰ ਦੇ ਫਿਲੌਰ 'ਚ ਨਸ਼ਿਆਂ ਲਈ ਮਸ਼ਹੂਰ ਪਿੰਡ ਖਾਨਪੁਰ 'ਚ ਅੱਜ ਐਤਵਾਰ ਸਵੇਰੇ ਦਿਹਾਤੀ ਪੁਲਸ ਦੀ ਟੀਮ ਨੇ ਨਸ਼ਾ ਤਸਕਰ ਜਸਬੀਰ ਸ਼ੀਰਾ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਸ ਤੋਂ ਬਾਅਦ ਫਿਲੌਰ ਦੇ ਮੰਡੀ ਪਿੰਡ ਵਿੱਚ ਪੁਲਿਸ ਨੇ ਨਸ਼ਾ ਸਮੱਗਲਰ ਦਾ ਘਰ ਤੋੜ ਦਿੱਤਾ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰੀ ਵੱਲੋਂ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਸ ਕਾਰਵਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੁਲਡੋਜ਼ਰ ਲੈ ਕੇ ਪਹੁੰਚੇ ਅਧਿਕਾਰੀ ਮਕਾਨ ਢਾਹੁਣ ਦੇ ਹੁਕਮ ਦੇ ਰਹੇ ਹਨ। ਨਸ਼ਾ ਤਸਕਰਾਂ ਖਿਲਾਫ ਇਸ ਕਾਰਵਾਈ ਦੀ ਇਸ ਸਮੇਂ ਪੂਰੇ ਪੰਜਾਬ 'ਚ ਚਰਚਾ ਹੋ ਰਹੀ ਹੈ। ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ 'ਤੇ 4 ਮਾਰਚ ਨੂੰ ਸੁਣਵਾਈ ਹੋਣੀ ਹੈ।

ਐਸ.ਐਸ.ਪੀ ਨੇ ਕਿਹਾ- ਡਰੱਗ ਮਨੀ ਨਾਲ ਬਣਾਈ ਜਾਇਦਾਦ ਖਿਲਾਫ ਹੋਵੇਗੀ ਕਾਰਵਾਈ
ਜਲੰਧਰ ਦੇਹਾਤ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ 'ਨਸ਼ੇ ਵਿਰੁੱਧ ਜੰਗ' ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਬਹੁਤ ਸਪੱਸ਼ਟ ਨੀਤੀ ਹੈ ਕਿ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਜੇਕਰ ਉਕਤ ਪੈਸੇ ਨਾਲ ਕੋਈ ਜਾਇਦਾਦ ਬਣਾਈ ਗਈ ਤਾਂ ਉਸ ਵਿਰੁੱਧ ਤੁਰੰਤ ਪ੍ਰਭਾਵ ਨਾਲ ਕਬਜ਼ਿਆਂ ਦੀ ਕਾਰਵਾਈ ਕੀਤੀ ਜਾਵੇਗੀ।

SSP ਨੇ ਕਿਹਾ- ਸਮੱਗਲਰ ਸ਼ੀਰਾ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ
ਐਸਐਸਪੀ ਖੱਖ ਨੇ ਅੱਗੇ ਦੱਸਿਆ ਕਿ ਅੱਜ ਇਹ ਕਾਰਵਾਈ ਫਿਲੌਰ ਦੇ ਖਾਨਪੁਰ ਵਿੱਚ ਨਸ਼ਾ ਤਸਕਰ ਜਸਬੀਰ ਸ਼ੀਰਾ ਖਿਲਾਫ਼ ਕੀਤੀ ਗਈ ਹੈ। ਸ਼ੀਰਾ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ ਅਤੇ ਉਸ ਨੇ ਪੰਚਾਇਤੀ ਜ਼ਮੀਨ ਉਤੇ ਕਬਜ਼ਾ ਕਰਕੇ ਇੱਥੇ ਮਕਾਨ ਬਣਾ ਲਿਆ ਸੀ। ਇਸ ਸਬੰਧੀ ਜਦੋਂ ਬੀਡੀਪੀਓ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਤਿਆਰੀ ਕਰ ਲਈ।

ਐਸਐਸਪੀ ਖੱਖ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਬੀਡੀਪੀਓ ਨਾਲ ਕਾਰਵਾਈ ਕਰਨ ਲਈ ਪਹੁੰਚੇ ਤਾਂ ਮਾਮਲਾ ਗਰਮਾ ਗਿਆ ਪਰ ਪੁਲਿਸ ਨੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਉਕਤ ਜਗ੍ਹਾ 'ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ। SSP ਖੱਖ ਨੇ ਕਿਹਾ- ਨਸ਼ਾ ਤਸਕਰਾਂ ਖਿਲਾਫ ਅਜਿਹੀ ਕਾਰਵਾਈ ਜਾਰੀ ਰਹੇਗੀ।

Read More
{}{}