Home >>Punjab

Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ

Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ। ਦਰਅਸਲ VIP ਸੁਰੱਖਿਆ ਦੇ ਗੰਨਮੈਨ ਤੋਂ ਪਿਸਤੌਲ ਖੋਹੀ ਸੀ। 

Advertisement
Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ
Riya Bawa|Updated: Sep 22, 2024, 10:47 AM IST
Share

Amritsar News/ਭਰਤ ਸ਼ਰਮਾ: ਪੰਜਾਬ ਦੇ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਕੰਪਲੈਕਸ 'ਚ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੀ.ਆਈ.ਪੀਜ਼ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸਨ ਜਿਸ ਦੇ ਨਾਲ ਬੰਦੂਕਧਾਰੀ ਮੌਜੂਦ ਸਨ। ਵੀਆਈਪੀ ਮੱਥਾ ਟੇਕਣ ਲਈ ਅੰਦਰ ਚਲੇ ਗਏ ਅਤੇ ਬੰਦੂਕਧਾਰੀ ਬਾਹਰ ਗਲਿਆਰੇ ਦੇ ਨੇੜੇ ਹੀ ਰਹੇ।

ਕੁਝ ਹੀ ਦੇਰ 'ਚ ਨੌਜਵਾਨ ਦੌੜਦਾ ਆਇਆ, ਉਸ ਨੇ ਬੰਦੂਕਧਾਰੀ ਦੀ ਪਿਸਤੌਲ ਖੋਹ ਲਈ ਅਤੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਪੁਲਿਸ ਮ੍ਰਿਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: Kapurthala News:  ਸੰਤ ਸੀਚੇਵਾਲ ਦੇ ਯਤਨਾ ਸਦਕਾ ਲਿਬਨਾਨ 'ਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ
 

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਜ਼ਖ਼ਮੀ ਗੂਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਹੈ ਪਰ ਸੂਤਰਾਂ ਮੁਤਾਬਕ ਉਸਦੀ ਮੌਕੇ ਉੱਤੇ ਮੌਤ ਹੋ ਗਈ ਸੀ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਸ਼ਿਨਾਖਤ ਨਹੀਂ ਹੋ ਸਕੀ ਹੈ। ਉਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Sri Guru Angad Dev Ji: ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਅੱਜ, CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਵਧਾਈ

ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਵੀ ਦੌੜ ਗਏ। ਪਰ ਉਦੋਂ ਤੱਕ ਨੌਜਵਾਨ ਉਥੇ ਹੀ ਡਿੱਗ ਚੁੱਕਾ ਸੀ। ਨੌਜਵਾਨ ਦੇ ਸਿਰ 'ਤੇ ਗੋਲੀ ਲੱਗੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਉਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅਜੇ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਇੰਨੀ ਸੁਰੱਖਿਆ ਦੇ ਬਾਵਜੂਦ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੌਜਵਾਨ ਦੀ ਪਛਾਣ ਵੀ ਕੀਤੀ ਜਾ ਰਹੀ ਹੈ।

Read More
{}{}