Home >>Punjab

Gurdaspur News: ਗੁਰਦਾਸਪੁਰ ਜ਼ਿਲ੍ਹੇ ਦਾ ਨੌਜਵਾਨ ਕਰਦਾ ਚੰਦਨ ਦੀ ਖੇਤੀ; ਪਿਤਾ ਦੀ ਮੌਤ ਮਗਰੋਂ ਚੁੱਕੀ ਜ਼ਿੰਮੇਵਾਰੀ

Gurdaspur News: ਚੰਦਨ ਦੇ ਦਰੱਖਤ ਜ਼ਿਆਦਾਤਰ ਦੱਖਣ ਭਾਰਤ ਵਿੱਚ ਹੀ ਲਗਾਏ ਜਾਂਦੇ ਹਨ ਪਰ ਗੁਰਦਾਸਪੁਰ ਵਿੱਚ ਇੱਕ ਕਿਸਾਨ ਨੇ ਅੱਠ ਸਾਲ ਪਹਿਲਾਂ ਆਪਣੀ ਦੋ ਕਨਾਲ ਜ਼ਮੀਨ ਵਿੱਚ ਚੰਦਨ ਦੇ ਬੂਟੇ ਲਗਾ ਦਿੱਤੇ। 

Advertisement
Gurdaspur News: ਗੁਰਦਾਸਪੁਰ ਜ਼ਿਲ੍ਹੇ ਦਾ ਨੌਜਵਾਨ ਕਰਦਾ ਚੰਦਨ ਦੀ ਖੇਤੀ; ਪਿਤਾ ਦੀ ਮੌਤ ਮਗਰੋਂ ਚੁੱਕੀ ਜ਼ਿੰਮੇਵਾਰੀ
Ravinder Singh|Updated: Feb 25, 2025, 03:00 PM IST
Share

Gurdaspur News (ਅਵਤਾਰ ਸਿੰਘ): ਚੰਦਨ ਦੇ ਦਰੱਖਤ ਜ਼ਿਆਦਾਤਰ ਦੱਖਣ ਭਾਰਤ ਵਿੱਚ ਹੀ ਲਗਾਏ ਜਾਂਦੇ ਹਨ ਪਰ ਗੁਰਦਾਸਪੁਰ ਵਿੱਚ ਇੱਕ ਕਿਸਾਨ ਨੇ ਅੱਠ ਸਾਲ ਪਹਿਲਾਂ ਆਪਣੀ ਦੋ ਕਨਾਲ ਜ਼ਮੀਨ ਵਿੱਚ ਚੰਦਨ ਦੇ 200 ਬੂਟੇ ਲਗਾ ਦਿੱਤੇ। ਹਾਲਾਂਕਿ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਇਨ੍ਹਾਂ ਵਿੱਚੋਂ ਸਿਰਫ 40 ਬੂਟੇ ਚੱਲ ਰਹੇ ਹਨ।

ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਖੋਖਰ ਦੇ ਰਹਿਣ ਵਾਲੇ ਕਿਸਾਨ ਦੀ ਚਾਰ ਮਹੀਨੇ ਪਹਿਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਤਾਂ ਉਸ ਦੇ 20 ਵਰ੍ਹਿਆਂ ਦੇ ਪੁੱਤਰ ਅਵਨੀਤ ਸਿੰਘ ਨੇ ‌ਆਪਣੇ ਪਿਓ ਦੀ ਇਸ ਵਿਰਾਸਤ ਨੂੰ ਸਾਂਭਿਆ ਤੇ ਚੰਦਨ ਬਾਰੇ ਜਾਣਕਾਰੀ ਹਾਸਿਲ ਕੀਤੀ। ਅਵਨੀਤ ਸਿੰਘ ਦਾ ਕਹਿਣਾ ਹੈ ਕਿ ਕਰੀਬ ਸੱਤ ਸਾਲ ਬਾਅਦ ਇਹ ਦਰੱਖਤ ਵੇਚਣ ਲਾਇਕ ਹੋ ਜਾਣਗੇ ਅਤੇ ਇੱਕ ਦਰੱਖਤ ਦੀ ਲੱਕੜੀ ਕਰੀਬ 10 ਲੱਖ ਰੁਪਏ ਦੀ ਵਿਕੇਗੀ।

ਹੁਣ ਉਹ ਇਸ ਦਾ ਬੀਜ ਵੀ ਤਿਆਰ ਕਰ ਰਿਹਾ ਹੈ ਅਤੇ ਆਪਣੇ ਖੇਤ ਵਿੱਚ ਹੋਰ ਵੀ ਪੌਦੇ ਲਗਾਏਗਾ ਅਤੇ ਪਿਤਾ ਦੇ ਇਲਾਜ ਉਤੇ ਚੁੱਕਿਆ ਲੱਖਾਂ ਰੁਪਏ ਦਾ ਕਰਜ਼ਾ ਉਹ ਹੁਣ ਚੰਦਨ ਦੀ ਲੱਕੜੀ ਵੇਚ ਕੇ ਹੀ ਉਤਾਰੇਗਾ। ਜੇਕਰ ਪੰਜਾਬ ਦਾ ਕਿਸਾਨ ਜਾਣਕਾਰੀ ਹਾਸਿਲ ਕਰਕੇ ਸਫੈਦਾ ਤੇ ਪਾਪੂਲਰ ਦੀ ਬਜਾਏ ਚੰਦਨ ਦੇ ਦਰੱਖਤ ਲਗਾਉਣ ਤਾਂ ਵੀ ਲੱਖਾਂ ਰੁਪਏ ਕਮਾ ਸਕਦੇ ਹਨ।

ਚਿੱਟੇ ਚੰਦਨ ਦੇ ਫਾਇਦੇ 

ਚਿੱਟੇ ਚੰਦਨ ਦੀ ਮੰਗ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਵੇਖਣ ਨੂੰ ਮਿਲ ਰਹੀ ਹੈ, ਅਜਿਹੇ 'ਚ ਕਿਸਾਨਾਂ ਲਈ ਇਹ ਲਾਹੇਵੰਦ ਸੌਦਾ ਸਾਬਤ ਹੋ ਸਕਦਾ ਹੈ। ਚੰਦਨ ਦੀ ਵਧਦੀ ਕੀਮਤ ਇਸ ਨੂੰ ਹੋਰ ਵੀ ਮੁਨਾਫ਼ਾ ਕਮਾ ਰਹੀ ਹੈ। ਇਸ ਦੇ ਨਾਲ, ਚੰਦਨ ਦੇ ਰੁੱਖਾਂ ਨੂੰ ਉਗਾਉਣ ਲਈ ਸਮਾਂ ਵੀ ਬਹੁਤ ਜ਼ਿਆਦਾ ਹੁੰਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਇਸ ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਲਾਭ ਵੱਡੇ ਪੱਧਰ 'ਤੇ ਮਿਲਦੇ ਹਨ।

ਚੰਦਨ ਦੀ ਖੇਤੀ ਦਾ ਤਰੀਕਾ 
ਚੰਦਨ ਦੀ ਖੇਤੀ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜੈਵਿਕ ਖੇਤੀ ਅਤੇ ਰਵਾਇਤੀ ਖੇਤੀ। ਆਰਗੈਨਿਕ ਤਰੀਕੇ ਨਾਲ ਚੰਦਨ ਦੀ ਕਾਸ਼ਤ ਜ਼ਿਆਦਾ ਸਮਾਂ ਲੈਂਦੀ ਹੈ ਜਦ ਕਿ ਰਵਾਇਤੀ ਤਰੀਕੇ ਨਾਲ ਇਸ ਵਿੱਚ 20 ਤੋਂ 25 ਸਾਲ ਲੱਗ ਸਕਦੇ ਹਨ। ਖੇਤੀ ਦੌਰਾਨ ਪਸ਼ੂਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਪੌਦਿਆਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਚਿੱਟੇ ਚੰਦਨ ਵਿੱਚ ਲਾਗਤ ਤੇ ਮੁਨਾਫਾ
ਇੱਕ ਹੈਕਟੇਅਰ ਚੰਦਨ ਦੀ ਕਾਸ਼ਤ ਕਰਨ 'ਤੇ ਲਗਭਗ 30 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਸ ਵਿੱਚ ਰੁੱਖ ਲਗਾਉਣ, ਰੱਖ-ਰਖਾਅ, ਬੀਜ ਆਦਿ ਦਾ ਖਰਚਾ ਸ਼ਾਮਲ ਹੈ। ਪਰ ਇਸ ਤੋਂ 1.25 ਕਰੋੜ ਤੋਂ 1.5 ਕਰੋੜ ਰੁਪਏ ਤੱਕ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਚੰਦਨ ਦੀ ਕਾਸ਼ਤ ਦੌਰਾਨ ਧੀਰਜ, ਲਗਾਤਾਰ ਸਖ਼ਤ ਮਿਹਨਤ ਅਤੇ ਮਾਹਿਰਾਂ ਦੇ ਸੁਝਾਵਾਂ ਦੀ ਪਾਲਣਾ ਜ਼ਰੂਰੀ ਹੈ।

Read More
{}{}