Home >>Punjab

Nurmahal News: ਸਾਊਦੀ ਵਿੱਚ ਫਸਿਆ ਨੌਜਵਾਨ 6 ਸਾਲਾਂ ਬਾਅਦ ਘਰ ਵਾਪਸ ਆਇਆ

Nurmahal News: ਝੂਠੇ ਇਲਜ਼ਾਮਾਂ ਤਹਿਤ ਸਾਊਦੀ ਦੀ ਜੇਲ੍ਹ ਵਿੱਚ ਫਸੇ ਨੂਰਮਹਿਲ ਦੇ ਨਜ਼ਦੀਕ ਮਿੱਠਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਨੌਜਵਾਨ ਨੇ ਅੱਜ ਸੰਤ ਸੀਚੇਵਾਲ ਦੇ ਯਤਨਾਂ ਸਦਕਾ 6 ਸਾਲਾਂ ਬਾਅਦ ਘਰ ਵਾਪਸੀ ਕੀਤੀ ਹੈ।

Advertisement
Nurmahal News: ਸਾਊਦੀ ਵਿੱਚ ਫਸਿਆ ਨੌਜਵਾਨ 6 ਸਾਲਾਂ ਬਾਅਦ ਘਰ ਵਾਪਸ ਆਇਆ
Ravinder Singh|Updated: Mar 29, 2025, 12:55 PM IST
Share

Nurmahal News(ਚੰਦਰ ਮੜੀਆ): ਝੂਠੇ ਇਲਜ਼ਾਮਾਂ ਤਹਿਤ ਸਾਊਦੀ ਦੀ ਜੇਲ੍ਹ ਵਿੱਚ ਫਸੇ ਨੂਰਮਹਿਲ ਦੇ ਨਜ਼ਦੀਕ ਮਿੱਠਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਨੌਜਵਾਨ ਨੇ ਅੱਜ ਸੰਤ ਸੀਚੇਵਾਲ ਦੇ ਯਤਨਾਂ ਸਦਕਾ 6 ਸਾਲਾਂ ਬਾਅਦ ਘਰ ਵਾਪਸੀ ਕੀਤੀ ਹੈ। ਇਸ ਵਾਪਸੀ ਦੌਰਾਨ ਨੌਜਵਾਨ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਕੰਪਨੀ ਤੋਂ ਛੁੱਟੀ ਮੰਗਣ ਉਤੇ ਪਹਿਲਾਂ ਤਾਂ ਕੰਪਨੀ ਵੱਲੋਂ ਛੁੱਟੀ ਦੇਣ ਸੰਬੰਧੀ ਸਾਫ ਇਨਕਾਰ ਕਰ ਦਿੱਤਾ ਗਿਆ ਅਤੇ ਇਹ ਕਹਿਕੇ ਗੱਲ ਹਰ ਵਾਰ ਟਾਲ ਦਿੱਤੀ ਜਾਂਦੀ ਕਿ ਅਜੇ ਸਬਰ ਕਰੋ ਪਰ ਹਰ ਵਾਰ ਛੁੱਟੀ ਮੰਗਣ ਉਤੇ ਨੌਜਵਾਨ ਹੱਥ ਨਿਰਾਸ਼ਾ ਹੀ ਲੱਗਦੀ।

ਕੁਝ ਦਿਨਾਂ ਦੇ ਸਬਰ ਮਗਰੋਂ ਜਦ ਨੌਜਵਾਨ ਨੇ ਇਸ ਗੱਲ ਦਾ ਵਿਰੌਧ ਕੀਤਾ ਤਾਂ ਕੰਪਨੀ ਦੇ ਇੱਕ ਅਧਿਕਾਰੀ ਵੱਲੋਂ ਉਸਨੂੰ ਉਥੋਂ ਦੇ ਪੁਲਿਸ ਥਾਣੇ ਲਿਜਾਕੇ ਚੋਰੀ ਦੇ ਝੂਠੇ ਇਲਜ਼ਾਮਾਂ ਤਹਿਤ ਫਸਾ ਦਿੱਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ। ਕਰੀਬ ਇਕ ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਹਰ ਵਾਰ ਦੀ ਤਰ੍ਹਾਂ ਪਰਵਾਸੀ ਨੌਜਵਾਨਾਂ ਲਈ ਮਸੀਹਾ ਬਣੇ ਸੰਤ ਸੀਚੇਵਾਲ ਨੇ ਇਸ ਵਾਰ ਵੀ ਇਸ ਨੌਜਵਾਨ ਦੀ ਮਦਦ ਕੀਤੀ ਤੇ ਘਰ ਵਾਪਸੀ ਕਰਵਾਈ। ਘਰ ਵਾਪਸੀ ਕਰਨ ਮਗਰੋਂ ਨੌਜਵਾਨ ਨੇ ਜਿੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਸੰਤ ਸੀਚੇਵਾਲ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਉਤੇ ਉਨ੍ਹਾਂ ਨਾਲ ਕੰਧ ਬਣ ਖੜ੍ਹੇ ਰਹੇ ਅਤੇ ਕਿਸੇ ਵੀ ਸਥਿਤੀ ਵਿੱਚ ਡੋਲਣ ਨਹੀਂ ਦਿੱਤਾ।

ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਅੱਖਾਂ ਵਿੱਚ ਬਿਹਤਰ ਭਵਿੱਖ ਦਾ ਸੁਪਨਾ ਲੈਕੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਹੀ ਤਰੀਕੇ ਨਾਲ ਜਾ ਰਹੇ ਹਨ ਜਾਂ ਗਲਤ ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੀ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਹਨ ਜੋ ਸਿਰਫ਼ ਇਸ ਆਸ ਉਤੇ ਜਿਉਂਦੇ ਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਜੋ ਵੀ ਜੀਅ ਵਿਦੇਸ਼ ਗਿਆ ਹੋਵੇ ਉਹ ਹਮੇਸ਼ਾ ਸੁਰੱਖਿਅਤ ਹੋਵੇ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇੱਕ ਸਹੀ ਰਾਹ ਅਤੇ ਇੱਕ ਸਹੀ ਦਿਸ਼ਾ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਸਮੇਤ ਆਪਣੇ ਪਰਿਵਾਰਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ।

 

Read More
{}{}