Home >>Punjab

Fazilka news: ਫੌਜ ਦਾ ਜਵਾਨ ਰਚਾ ਰਿਹਾ ਸੀ ਵਿਆਹ; ਪੁਲਿਸ ਨੇ ਲਾੜੇ ਦੀ ਦੱਸੀ ਸਾਰੀ ਸੱਚਾਈ; ਫਿਰ ਕਢਵਾਈਆਂ ਨੱਕ ਨਾਲ ਲਕੀਰਾਂ

Fazilka news: ਫਾਜ਼ਿਲਕਾ ਦੇ ਪਿੰਡ ਬਖਸ਼ੂਸ਼ਾਹ ਵਿੱਚ ਵਿਆਹੁਤਾ ਸਖ਼ਸ਼ ਇੱਕ ਹੋਰ ਵਿਆਹ ਕਰਵਾਉਣ ਲਈ ਬਾਰਾਤ ਲੈ ਕੇ ਪੁੱਜ ਗਿਆ। ਵਿਆਹ ਦੀਆਂ ਰਸਮਾਂ ਵਿਚਾਲੇ ਪੁਲਿਸ ਆ ਗਈ।

Advertisement
Fazilka news: ਫੌਜ ਦਾ ਜਵਾਨ ਰਚਾ ਰਿਹਾ ਸੀ ਵਿਆਹ; ਪੁਲਿਸ ਨੇ ਲਾੜੇ ਦੀ ਦੱਸੀ ਸਾਰੀ ਸੱਚਾਈ; ਫਿਰ ਕਢਵਾਈਆਂ ਨੱਕ ਨਾਲ ਲਕੀਰਾਂ
Ravinder Singh|Updated: Apr 26, 2025, 06:40 PM IST
Share

Fazilka news: ਫਾਜ਼ਿਲਕਾ ਦੇ ਪਿੰਡ ਬਖਸ਼ੂਸ਼ਾਹ ਵਿੱਚ ਵਿਆਹੁਤਾ ਸਖ਼ਸ਼ ਇੱਕ ਹੋਰ ਵਿਆਹ ਕਰਵਾਉਣ ਲਈ ਬਾਰਾਤ ਲੈ ਕੇ ਪੁੱਜ ਗਿਆ। ਵਿਆਹ ਦੀਆਂ ਰਸਮਾਂ ਵਿਚਾਲੇ ਪੁਲਿਸ ਆ ਗਈ। ਪੁਲਿਸ ਨੇ ਲਾੜੇ ਦਾ ਪਹਿਲਾਂ ਹੀ ਵਿਆਹਿਆ ਹੋਣ ਦਾ ਤਰਕ ਦੇ ਕੇ ਵਿਆਹ ਸਮਾਗਮ ਰੁਕਵਾ ਦਿੱਤਾ। ਦਰਅਸਲ ਵਿੱਚ ਪੁਲਿਸ ਕੋਲ ਲਾੜੇ ਦੀ ਪਹਿਲੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਸੀ।

ਦੂਜੇ ਪਾਸੇ ਲਾੜੀ ਧਿਰ ਵਿੱਚ ਲੜਕੀ ਦੇ ਭਰਾਵਾਂ ਵੱਲੋਂ ਕਰਜ਼ ਚੁੱਕ ਕੇ ਬੁਲਟ ਮੋਟਰਸਾਈਕਲ, ਏਸੀ ਤੇ ਹੋਰ ਸਾਮਾਨ ਦੇਣ ਲਈ ਧੂਮਧਾਮ ਨਾਲ ਵਿਆਹ ਰਚਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਸਾਰੀਆਂ ਖੁਸ਼ੀਆਂ ਵਿਚਾਲੇ ਰਹਿ ਗਈਆਂ। ਇਸ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ। ਫਿਲਹਾਲ ਲੜਕੀ ਦੇ ਪਰਿਵਾਰਕ ਮੈਂਬਰ ਉਕਤ ਵਿਅਕਤੀ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਂ, ਭਰਾਵਾਂ ਤੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੋਨਾ ਨਾਨਕਾ ਤੇ ਮਹਾਤਮਾ ਨਗਰ ਇਲਾਕੇ ਦੇ ਰਹਿਣ ਵਾਲੇ ਫੌਜ ਵਿੱਚ ਤਾਇਨਾਤ ਨੌਜਵਾਨ ਨਾਲ ਉਨ੍ਹਾਂ ਦੀ ਲੜਕੀ ਦਾ ਵਿਆਹ ਰੱਖਿਆ ਗਿਆ ਸੀ। ਇਸ ਵਿਚਾਲੇ ਛੁੱਟੀ ਨਾ ਮਿਲਣ ਦਾ ਕਹਿ ਕੇ ਨੌਜਵਾਨ 5 ਦਿਨ ਦੇ ਅੰਦਰ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗਾ।

ਇਸ ਮਗਰੋਂ ਉਨ੍ਹਾਂ ਨੇ ਜ਼ਮੀਨ ਗਿਰਵੀ ਰੱਖ ਕੇ ਜ਼ਿਆਦਾ ਵਿਆਜ ਉਥੇ ਪੈਸੇ ਇਕੱਠੇ ਕਰਕੇ ਲੜਕੀ ਲਈ ਦਾਜ ਦਾ ਸਮਾਨ ਤਿਆਰ ਕੀਤਾ। ਉਨ੍ਹਾਂ ਨੇ ਬੁਲਟ ਮੋਟਰਸਾਈਕਲ, ਬੈਡ, ਫਰਿੱਜ, ਏਸੀ ਤੇ ਹੋਰ ਦਾਜ ਦਾ ਸਮਾਨ ਖ਼ਰੀਦਿਆ ਗਿਆ ਅਤੇ ਵਿਆਹ ਵਾਲੇ ਦਿਨ ਅਚਾਨਕ ਪੁਲਿਸ ਪੁੱਜ ਗਈ ਤੇ ਵਿਆਹ ਸਮਾਗਮ ਰੁਕਵਾ ਦਿੱਤਾ। ਇਸ ਦੌਰਾਨ ਲੋਕਾਂ ਨੇ ਲਾੜੇ ਤੋਂ ਨੱਕ ਨਾਲ ਲਕੀਰਾਂ ਕਢਵਾਈਆਂ ਤੇ ਉਸ ਨੇ ਵਿਆਹ ਵਾਲੇ ਸਮਾਗਮ ਦੌਰਾਨ ਮੁਆਫੀ ਮੰਗੀ।

ਉਨ੍ਹਾਂ ਨੂੰ ਪੁਲਿਸ ਕੋਲੋਂ ਪਤਾ ਚੱਲਿਆ ਕਿ ਜਿਸ ਲੜਕੇ ਨਾਲ ਉਨ੍ਹਾਂ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ, ਉਹ ਪਹਿਲਾਂ ਹੀ ਵਿਆਹੁਤਾ ਹੈ। ਇਹ ਸੁਣ ਕੇ ਉਨ੍ਹਾਂ ਦੇ ਪੈਰੋਂ ਥੱਲਿਓਂ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਉਹ ਇਸ ਮਾਮਲੇ ਵਿੱਚ ਲਾੜੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਦੇ ਸਿਰ ਉਤੇ ਪਿਤਾ ਦਾ ਸਾਇਆ ਨਹੀਂ ਹੈ। ਇਸ ਲਈ ਦੋਵੇਂ ਭਰਾਵਾਂ ਜ਼ਮੀਨ ਗਹਿਣੇ ਰੱਖ ਕੇ ਮਹਿੰਗੇ ਵਿਆਜ ਉਤੇ ਕਰਜ਼ਾ ਚੁੱਕ ਕੇ ਭੈਣ ਦਾ ਵਿਆਹ ਕਰਵਾਉਣ ਜਾ ਰਹੇ ਸਨ।

ਉਧਰ ਸਦਰ ਥਾਣਾ ਪੁਲਿਸ ਦੇ ਐਸਐਚਓ ਹਰਦੇਵ ਸਿੰਘ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉਕਤ ਵਿਅਕਤੀ ਦੀ ਪਹਿਲੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਗ਼ੈਰਕਾਨੂੰਨੀ ਢੰਗ ਨਾਲ ਦੂਜਾ ਵਿਆਹ ਕਰਵਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਉਤੇ ਪੁੱਜ ਕੇ ਵਿਆਹ ਰੁਕਵਾ ਦਿੱਤਾ ਤੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਜਾਣ ਵਾਲੇ ਬਿਆਨ ਦੇ ਆਧਾਰ ਉਤੇ ਮੁਲਜ਼ਮ ਲਾੜੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Read More
{}{}