Home >>Punjab

ਫੋਨ ਕਰਕੇ ਕਹਿੰਦਾ ਬੇਟਾ ਤੁਹਾਡੇ ਲਈ ਕੱਪੜੇ ਤੇ ਬੂਟ ਲੈ ਕੇ ਆਇਆ ਹਾਂ; ਅੱਧੇ ਘੰਟੇ ਮਗਰੋਂ ਲਾਸ਼ ਮਿਲਣ ਨਾਲ ਟੁੱਟਿਆ ਕਹਿਰ

Fazilka News: ਫਾਜ਼ਿਲਕਾ ਵਿੱਚ ਇਕ ਨੌਜਵਾਨ ਨੇ ਘਰੇ ਫੋਨ ਕਰਕੇ ਬੱਚਿਆਂ ਨੂੰ ਦੱਸਿਆ ਕਿ ਬੇਟਾ ਤੁਹਾਡੇ ਲਈ ਕੱਪੜੇ ਤੇ ਬੂਟਾ ਖ਼ਰੀਦ ਕੇ ਲਿਆਇਆ ਹਾਂ। ਪਰ ਅੱਧੇ ਘੰਟੇ ਬਾਅਦ ਨੌਜਵਾਨ ਦੀ ਲਾਸ਼ ਮਿਲਣ ਨਾਲ ਪਰਿਵਾਰ ਉਤੇ ਕਹਿਰ ਟੁੱਟ ਪਿਆ ਹੈ।

Advertisement
ਫੋਨ ਕਰਕੇ ਕਹਿੰਦਾ ਬੇਟਾ ਤੁਹਾਡੇ ਲਈ ਕੱਪੜੇ ਤੇ ਬੂਟ ਲੈ ਕੇ ਆਇਆ ਹਾਂ; ਅੱਧੇ ਘੰਟੇ ਮਗਰੋਂ ਲਾਸ਼ ਮਿਲਣ ਨਾਲ ਟੁੱਟਿਆ ਕਹਿਰ
Ravinder Singh|Updated: Feb 19, 2025, 02:34 PM IST
Share

Fazilka News: ਫਾਜ਼ਿਲਕਾ-ਅਬੋਹਰ ਹਾਈਵੇ ਉਤੇ ਪਿੰਡ ਬੇਗਾਂਵਾਲੀ ਦੇ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ। ਫਾਜ਼ਿਲਕਾ ਵਿੱਚ ਖ਼ਰੀਦਦਾਰੀ ਕਰਕੇ ਬੱਚਿਆਂ ਲਈ ਨਵੇਂ ਕੱਪੜੇ ਅਤੇ ਬੂਟ ਲੈ ਕੇ ਘਰ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਦਾ ਮੋਟਰਸਾਈਕਲ ਮਿੱਟੀ ਦੇ ਢੇਰ ਉਤੇ ਬੇਕਾਬੂ ਹੋ ਕੇ ਨਗਰ ਕੰਢੇ ਜਾ ਟਕਰਾਇਆ। ਜਿਸ ਕਰਕੇ ਉਸ ਦੀ ਮੌਤ ਹੋ ਗਈ।

ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਨਹਿਰ ਕੰਢੇ ਚੱਲ ਰਹੇ ਕੰਮ ਦੌਰਾਨ ਰਿਫੈਲਕਟਰ ਨਾ ਲੱਗਣ ਕਾਰਨ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅੱਧਾ ਘੰਟਾ ਪਹਿਲਾਂ ਫੋਨ 'ਤੇ ਕਿਹਾ, ਬੇਟਾ ਮੈਂ ਤੁਹਾਡੇ ਲਈ ਨਵੇਂ ਕੱਪੜੇ ਅਤੇ ਜੁੱਤੀਆਂ ਲੈ ਕੇ ਆਇਆ ਹਾਂ, ਚਾਰ ਘੰਟੇ ਬਾਅਦ ਲਾਸ਼ ਮਿਲੀ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗਗਨ (35 ਸਾਲ) ਦੇ ਭਰਾ ਪਵਨਵੀਰ ਅਤੇ ਸਥਾਨਕ ਵਾਸੀ ਸੁਨੀਲ ਸਹਾਰਨ ਨੇ ਦੱਸਿਆ ਕਿ ਉਹ ਬੀਤੇ ਦਿਨ ਫਾਜ਼ਿਲਕਾ ਵਿੱਚ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਨਵੇਂ ਕੱਪੜੇ ਅਤੇ ਜੁੱਤੀਆਂ ਦੀ ਖਰੀਦਦਾਰੀ ਕਰਨ ਲਈ ਗਿਆ ਹੋਇਆ ਸੀ ਕਿ ਪਿੰਡ ਦੀ ਨਹਿਰ ਦੇ ਕਿਨਾਰੇ ਕੋਈ ਵੀ ਰਿਫਲੈਕਟਰ ਨਹੀਂ ਲੱਗਾ ਹੋਇਆ ਸੀ ਜਿਸ ਕਾਰਨ ਨਹਿਰ ਦੇ ਕੰਢੇ ਮਿੱਟੀ ਦੇ ਢੇਰ ਲੱਗੇ ਹੋਏ ਹਨ।

ਇਹ ਵੀ ਪੜ੍ਹੋ : Chandigarh News: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਸੁਰੱਖਿਆ ਟੀਮ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਟਕਰਾਅ

ਗਗਨ ਦਾ ਮੋਟਰਸਾਈਕਲ ਨਹਿਰ 'ਚ ਡਿੱਗ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦੋਂ ਗਗਨ ਘਰ ਨਹੀਂ ਪਹੁੰਚਿਆ ਤਾਂ ਉਸ ਨੂੰ ਰਾਤ 2 ਵਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ 'ਤੇ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਦੂਜੇ ਪਾਸੇ ਥਾਣਾ ਖੂਈਖੇੜਾ ਦੇ ਐਸਐਚਓ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ : Moga News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਦੀ ਸ਼ਿਕਾਇਤ ਉਤੇ ਇਮੀਗ੍ਰੇਸ਼ਨ ਏਜੰਟ ਸਮੇਤ 4 ਖਿਲਾਫ਼ ਮਾਮਲਾ ਦਰਜ

Read More
{}{}