Home >>Punjab

Ludhiana News: ਬੀਅਰ ਖ਼ਰੀਦਣ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Ludhiana News:   ਲੁਧਿਆਣਾ ਵਿੱਚ ਐਤਵਾਰ ਸਵੇਰੇ 4 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੇ ਠੇਕੇ ਅੱਗੇ ਇੱਕ ਨੌਜਵਾਨ ਦੇ ਸਿਰ ਵਿੱਚ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 

Advertisement
Ludhiana News: ਬੀਅਰ ਖ਼ਰੀਦਣ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Ravinder Singh|Updated: Nov 24, 2024, 06:36 PM IST
Share

Ludhiana News:  ਲੁਧਿਆਣਾ ਵਿੱਚ ਐਤਵਾਰ ਸਵੇਰੇ 4 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੇ ਠੇਕੇ ਅੱਗੇ ਇੱਕ ਨੌਜਵਾਨ ਦੇ ਸਿਰ ਵਿੱਚ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਐਤਵਾਰ ਰੇਲਵੇ ਸਟੇਸ਼ਨ ਦੇ ਗੇਟ ਦੇ ਸਾਹਮਣੇ ਬਣੀ ਸ਼ਰਾਬ ਦੀ ਦੁਕਾਨ ਕੋਲ ਉਸ ਸਮੇਂ ਵਾਪਰੀ ਜਦ ਸ਼ਰਾਬ ਦੀ ਦੁਕਾਨ ਤੋਂ ਬੀਅਰ ਖਰੀਦਣ ਨੂੰ ਲੈ ਕੇ ਆਪਸ ਵਿੱਚ ਦੋ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ।

ਝਗੜਾ ਇੰਨਾ ਵਧ ਗਿਆ ਕਿ ਇਕ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਮੌਕੇ 'ਤੇ ਬੁਲਾਇਆ। ਨੌਜਵਾਨਾਂ ਨੇ ਦੂਜੇ ਨੌਜਵਾਨ ਉਤੇ ਬੇਸਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਦੌਰਾਨ ਨੌਜਵਾਨ ਦੇ ਦੋ ਦੋਸਤ ਮੌਕੇ ਤੋਂ ਭੱਜ ਗਏ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹਮਲਾਵਰਾਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਮ੍ਰਿਤਕ ਨੌਜਵਾਨ ਦੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਕਲੌਤਾ ਪੁੱਤਰ ਜਿਸ ਦੀ ਉਮਰ 19 ਸਾਲ ਦੇ ਕਰੀਬ ਸੀ। ਰਾਤ ਸਮੇਂ ਆਪਣੇ ਦੋਸਤਾਂ ਦੇ ਨਾਲ ਖਾਣ-ਪੀਣ ਲਈ ਘਰੋਂ ਨਿਕਲਿਆ ਸੀ। ਮ੍ਰਿਤਕ ਗੁਰੂ ਅਰਜੁਨ ਦੇਵ ਨਗਰ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Manpreet Badal News: ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਉਤੇ ਕੱਸਿਆ ਤੰਜ; ਕਿਹਾ ਵੜਿੰਗ ਜਿੰਨੀ ਦੌਲਤ ਹਰ ਗ਼ਰੀਬ ਕੋਲ ਹੋਵੇ

ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਮ੍ਰਿਤਕ ਦੀ ਦੇਹ ਰਖਵਾਈ ਗਈ ਹੈ। ਘਟਨਾ ਸਥਾਨ ਉਤੇ ਪੁੱਜੇ ਥਾਣਾ ਕਤਵਾਲੀ ਦੇ ਐਸਆਈ ਨੇ ਜਾਣਕਾਰੀ ਦਿੱਤੀ ਕਿ ਸ਼ਰਾਬ ਨੂੰ ਲੈ ਕੇ ਝਗੜਾ ਹੋਇਆ ਸੀ। ਮੁਲਜ਼ਮ ਮ੍ਰਿਤਕ ਦੇ ਜਾਣਕਾਰ ਹਨ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜਲਦ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Vaishno Devi: ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ! ਵੈਸ਼ਨੋ ਦੇਵੀ ਦੀ 7 ਘੰਟੇ ਦੀ ਚੜ੍ਹਾਈ ਹੁਣ ਸਿਰਫ਼ 1 ਘੰਟੇ 'ਚ ਹੋਵੇਗੀ ਪੂਰੀ

Read More
{}{}