Home >>Punjab

Mansa Murder News: ਦਿਲ ਦਹਿਲਾ ਦੇਣ ਵਾਲੀ ਘਟਨਾ; ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ

Mansa Murder News: ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਤੇਲ ਛਿੜਕ ਕੇ ਸਾੜਨ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 

Advertisement
Mansa Murder News: ਦਿਲ ਦਹਿਲਾ ਦੇਣ ਵਾਲੀ ਘਟਨਾ; ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ
Ravinder Singh|Updated: Dec 07, 2024, 04:17 PM IST
Share

Mansa Murder News: ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਤੇਲ ਛਿੜਕ ਕੇ ਸਾੜਨ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬੋੜਾਵਾਲਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।

ਮੇਜਰ ਸਿੰਘ ਨਾਮ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਸਿਰ ਉਪਰ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਤੇਲ ਛਿੜਕ ਕੇ ਸਾੜ ਦਿੱਤਾ ਅਤੇ ਉਸ ਤੋਂ ਬਾਅਦ ਖੁਦ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਮੇਜਰ ਸਿੰਘ ਨੇ ਲੜਕੀ ਮਨਜੀਤ ਕੌਰ ਨੂੰ ਘੜੀਸ ਕੇ ਆਪਣੇ ਘਰ ਲੈ ਗਿਆ ਅਤੇ ਉਸ ਦੇ ਸਿਰ ਉਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਤੇਲ ਛਿੜਕ ਕੇ ਉਸ ਨੂੰ ਸਾੜ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਪਿੰਡ ਬੋੜਾਵਾਲ ਵਿਖੇ ਮਨਜੀਤ ਕੌਰ ਦੇ ਪਤੀ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਬੋੜਾਵਾਲ ਦੇ ਮੇਜਰ ਸਿੰਘ ਨਾਂਅ ਦੇ ਵਿਅਕਤੀ ਨਾਲ ਉਸ ਦੀ ਪਤਨੀ ਦੀ ਗੱਲਬਾਤ ਸੀ ਪਰ ਉਹ ਹੁਣ ਉਸ ਤੋਂ ਨਫ਼ਰਤ ਕਰਦੀ ਸੀ ਪਰ ਮੇਜਰ ਸਿੰਘ ਉਸ ਦਾ ਖਹਿੜਾ ਨਹੀਂ ਛੱਡ ਰਿਹਾ ਸੀ। ਉਸਦੀ ਪਤਨੀ ਬੁਢਲਾਡਾ ਵਿਖੇ ਸਿਲਾਈ ਦਾ ਕੰਮ ਕਰਦੀ ਸੀ। 

ਕੱਲ੍ਹ ਸ਼ਾਮ ਨੂੰ ਕੰਮ ਤੋਂ ਦੇਰੀ ਹੋਣ ਕਾਰਨ ਉਹ ਆਪਣੀ ਪਤਨੀ ਨੂੰ ਘਰੋਂ ਲੈਣ ਲਈ ਜਾ ਰਿਹਾ ਸੀ ਪਰ ਉਸ ਦੀ ਪਤਨੀ ਪੈਦਲ ਘਰ ਆ ਰਹੀ ਸੀ ਤਾਂ ਅਚਾਨਕ ਮੇਜਰ ਸਿੰਘ ਉਸ ਦੀ ਪਤਨੀ ਨੂੰ ਘੜੀਸ ਕੇ ਆਪਣੇ ਘਰ ਲੈ ਗਿਆ ਅਤੇ ਉਹ ਵੀ ਉਸ ਦੇ ਪਿੱਛੇ ਗਿਆ ਤਾਂ ਉਸ ਦੇ ਵੇਖਦੇ-ਵੇਖਦੇ ਮੇਜਰ ਸਿੰਘ ਨੇ ਟੂਟੀ ਵਾਲੀ ਪਾਈਪ ਉਸ ਦੀ ਪਤਨੀ ਦੇ ਸਿਰ 'ਤੇ ਮਾਰੀ ਅਤੇ ਉਹ ਬੇਹੋਸ਼ ਹੋ ਗਈ।

ਫਿਰ ਉਸ ਨੇ ਤੇਲ ਵਾਲੀ ਕੈਨੀ ਵਿਚੋਂ ਤੇਲ ਪਾ ਕੇ ਮਨਜੀਤ ਕੌਰ ਨੂੰ ਅੱਗ ਲਗਾ ਦਿੱਤੀ, ਜਿਸ ਦੀ ਕਾਰਨ ਮੌਕੇ ਉਤੇ ਮੌਤ ਹੋ ਗਈ ਅਤੇ ਮੌਕੇ ਤੋਂ ਮੇਜਰ ਸਿੰਘ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਮਨਜੀਤ ਕੌਰ ਦੇ ਪਤੀ ਦੇ ਬਿਆਨ ਮੇਜਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਦੇਰ ਰਾਤ ਮੇਜਰ ਸਿੰਘ ਨੇ ਆਪਣੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ।

Read More
{}{}