Tarn Taran News: ਤਰਨਤਾਰਨ ਦੇ ਪਿੰਡ ਤੁੜ ਵਿੱਚ ਆਪਣੇ ਦੋਸਤਾਂ ਨਾਲ ਨਸ਼ਾ ਕਰਨ ਗਏ ਇੱਕ ਨੌਜਵਾਨ ਦੀ ਨਸ਼ੇ ਦਾ ਟੀਕੇ ਲਗਾਉਣ ਕਾਰਨ ਮੌਤ ਹੋ ਗਈ। ਗੋਇੰਦਵਾਲ ਥਾਣੇ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਚਮਕੌਰ ਸਿੰਘ (32 ਸਾਲ) ਵਜੋਂ ਹੋਈ ਹੈ ਤੇ ਉਹ ਨਸ਼ੇ ਦਾ ਆਦੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਚਮਕੌਰ ਸਿੰਘ ਇੱਕ ਟਰੱਕ ਲੈ ਕੇ ਕਿਤੇ ਗਿਆ ਸੀ। ਉਹ ਕੁਝ ਦਿਨ ਪਹਿਲਾਂ ਵਾਪਸ ਆਇਆ ਸੀ ਅਤੇ ਉਸਦੇ ਦੋਸਤ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਏ ਅਤੇ ਚਮਕੌਰ ਦੇ ਕਮਰੇ ਵਿੱਚ ਚਲੇ ਗਏ। ਕੁਝ ਸਮੇਂ ਬਾਅਦ ਦੋਵੇਂ ਕਮਰੇ ਤੋਂ ਵਾਪਸ ਆ ਕੇ ਆਪਣੇ-ਆਪੇ ਘਰਾਂ ਨੂੰ ਚਲੇ ਗਏ।
ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਚਮਕੌਰ ਦੇ ਦੋਸਤਾਂ ਦੇ ਜਾਣ ਤੋਂ ਬਾਅਦ, ਉਹ ਚਮਕੌਰ ਦੇ ਕਮਰੇ ਵਿੱਚ ਗਿਆ ਅਤੇ ਦੇਖਿਆ ਕਿ ਚਮਕੌਰ ਦਰਦ ਨਾਲ ਤੜਫ ਰਿਹਾ ਸੀ।
ਉਸਨੇ ਉਸਨੂੰ ਦੱਸਿਆ ਕਿ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਨੇ ਉਸਨੂੰ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਦਿੱਤੀ ਸੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Amritsar News: ਜਥੇਦਾਰ ਨੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਜਾਰੀ ਕੀਤੇ ਸਖ਼ਤ ਆਦੇਸ਼ ; ਅੰਮ੍ਰਿਤ ਛਕਣ ਦੇ ਹੁਕਮ
ਸਬੰਧਤ ਸਬ-ਡਵੀਜ਼ਨ ਦੇ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਇਸ ਸਬੰਧੀ ਭੁਪਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭੁਪਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਫੌਜ ਦਾ ਜਵਾਨ ਚੜ੍ਹ ਗਿਆ ਨਸ਼ੇ ਦੀ ਭੇਂਟ
ਕਾਬਿਲੇਗੌਰ ਹੈ ਕਿ ਬੀਤੇ ਦਿਨ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਛੁੱਟੀ ਆਏ ਫੌਜ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਮੌਤ ਹੋ ਗਈ ਸੀ। ਛੁੱਟੀ 'ਤੇ ਘਰ ਆਏ 28 ਸਾਲਾ ਫੌਜੀ ਜਵਾਨ ਕੁਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ।
ਉਸਦੀ ਲਾਸ਼ ਸਵੇਰੇ ਖੋਖਰਾਂ ਪਿੰਡ ਦੇ ਖੇਡ ਮੈਦਾਨ ਵਿੱਚ ਇੱਕ ਕਾਰ ਦੀ ਡਰਾਈਵਰ ਸੀਟ 'ਤੇ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਕੁਲਜੀਤ ਨੂੰ ਕੁਝ ਜਾਣਕਾਰ ਨੌਜਵਾਨਾਂ ਨੇ ਚਿੱਟਾ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਸੀ। ਕੁਲਜੀਤ ਸਿੰਘ ਫਤਿਹਗੜ੍ਹ ਵੀਰਾਂ ਪਿੰਡ ਦਾ ਰਹਿਣ ਵਾਲਾ ਸੀ ਅਤੇ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਇਸ ਸਮੇਂ ਰਾਜਸਥਾਨ ਦੇ ਕੋਟਾ ਵਿੱਚ ਸੇਵਾ ਨਿਭਾ ਰਿਹਾ ਸੀ। ਸ਼ਾਮ ਕਰੀਬ 4 ਵਜੇ ਉਹ ਕੱਪੜੇ ਖਰੀਦਣ ਲਈ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਸਵੇਰੇ ਉਸਦੀ ਲਾਸ਼ ਮਾਰੂਤੀ ਸਵਿਫਟ ਕਾਰ ਵਿੱਚੋਂ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ।
ਇਹ ਵੀ ਪੜ੍ਹੋ: ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ