Amritsar News (ਭਰਤ ਸ਼ਰਮਾ): ਅੰਮ੍ਰਿਤਸਰ ਤੋਂ ਅਜਨਾਲਾ ਰੋਡ ਤੇ ਮੋਟਰਸਾਈਕਲ ਉਤੇ ਜਾ ਰਹੇ ਇਕ ਕਰੀਬ 18 ਸਾਲਾ ਨੌਜਵਾਨ ਪਵਨ ਦੀ ਗਲੇ ਵਿੱਚ ਚਾਈਨਾ ਡੋਰ ਫਿਰਨ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਮੋਟਰਸਾਈਕਲ ਉਪਰ ਜਾ ਰਿਹਾ ਸੀ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾ ਕੱਟਿਆ ਗਿਆ ਜਿਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਮੌਕੇ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਨੇ ਦੱਸਿਆ ਕੀ ਪਵਨ ਘਰੋਂ ਗਿਆ ਸੀ ਪਤਾ ਲਗਾ ਕਿ ਉਸ ਦੇ ਚਾਈਨਾ ਡੋਰ ਗਲੇ ਉਤੇ ਫਿਰ ਗਈ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਚਾਇਨਾ ਡੋਰ ਨੂੰ ਮੁਕੰਮਲ ਤੌਰ ਉਤੇ ਬੈਨ ਕੀਤਾ ਜਾਵੇ।
ਇਸ ਮੌਕੇ ਡਾਕਟਰ ਰੇਮਨ ਨੇ ਦੱਸਿਆ ਕੀ ਇਕ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਦੀ ਮੌਤ ਹੋ ਚੁੱਕੀ ਹੈ। ਚਾਇਨਾ ਡੋਰ ਨਾਲ ਨੌਜਵਾਨ ਦੀ ਮੌਤ ਹੋਈ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਬਿਲੇਗੌਰ ਹੈ ਕਿ ਦੋ ਦਿਨ ਪਹਿਲਾਂ ਜਲੰਧਰ ਦੇ ਆਦਮਪੁਰ ਨੇੜੇ ਮੋਟਰਸਾਈਕਲ 'ਤੇ ਰਿਹਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ ਸੀ। ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਰੈਫਰ ਕੀਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਬਸੰਤ ਦਾ ਤਿਉਹਾਰ ਨੇੜੇ ਆਉਂਦਾ ਹੈ ਹੀ ਚਾਈਨਾ ਡੋਰ ਦੀ ਵਿਕਰੀ ਦੀ ਖੇਡ ਸ਼ੁਰੂ ਹੋ ਜਾਂਦੀ। ਭਾਵੇਂ ਹਰ ਤਿਉਹਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਚਾਈਨਾ ਡੋਰ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਜਾਨਲੇਵਾ ਡੋਰ ਉਤੇ ਪਾਬੰਦੀ ਲਾਏ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਖ਼ਤਰਨਾਕ ਡੋਰ ਦੀ ਵਿਕਰੀ ਬੰਦ ਨਹੀਂ ਹੋਈ।
ਇਹੀ ਕਾਰਨ ਹੈ ਕਿ ਹਰ ਸਾਲ ਚਾਇਨਾ ਡੋਰ ਕਾਰਨ ਕਈ ਲੋਕ ਅਤੇ ਜਾਨਵਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਦੋ ਦਿਨ ਪਹਿਲਾਂ ਆਦਮਪੁਰ ਦੇ ਇੱਕ ਵਿਅਕਤੀ ਨੂੰ ਚਾਇਨਾ ਡੋਰ ਕਾਰਨ ਉਸ ਦੇ ਗਲੇ ਦੀ ਨਾੜ ਕੱਟ ਦਿੱਤੀ ਗਈ ਸੀ। ਉਕਤ ਵਿਅਕਤੀ ਦੀ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਹਰਪ੍ਰੀਤ ਸਿੰਘ ਵਜੋਂ ਹੋਈ ਹੈ।