Home >>Punjab

Dog Attack News: ਲੁਧਿਆਣਾ 'ਚ ਕੁੱਤਿਆਂ ਦਾ ਕਹਿਰ; ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਦਰਦਨਾਕ ਮੌਤ

Dog Attack News:  ਜਗਰਾਓਂ ਦੇ ਪਿੰਡ ਮਲਸੀਆਂ ਭਾਈਕੇ ਵਿਖੇ ਨੌਜਵਾਨ ਨੂੰ ਸ਼ਰਾਬ ਦੇ ਨਸ਼ੇ ਵਿੱਚ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ । ਇਸ ਕਾਰਨ ਉਸ ਦੀ ਮੌਤ ਹੋ ਗਈ।

Advertisement
Dog Attack News: ਲੁਧਿਆਣਾ 'ਚ ਕੁੱਤਿਆਂ ਦਾ ਕਹਿਰ; ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਦਰਦਨਾਕ ਮੌਤ
Ravinder Singh|Updated: Apr 29, 2024, 04:46 PM IST
Share

Dog Attack News (ਰਜਨੀਸ਼ ਬਾਂਸਲ) : ਜਗਰਾਓਂ ਦੇ ਪਿੰਡ ਮਲਸੀਆਂ ਭਾਈਕੇ ਵਿਖੇ ਇੱਕ 35 ਸਾਲ ਦੇ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾਧਾ। ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ। 

ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਪਰ ਪਰਿਵਾਰ ਨੂੰ ਸੋਮਵਾਰ ਸਵੇਰੇ ਇਸ ਦਾ ਪਤਾ ਲੱਗਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੁਪਹਿਰ ਬਾਅਦ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਇਸ ਨੂੰ ਵਾਪਸ ਲਿਆਉਣ ਦੀ ਕਈ ਵਾਰ ਯਤਨ ਕੀਤੇ। ਪੰਚਾਇਤ ਨੂੰ ਵੀ ਬੁਲਾਇਆ ਗਿਆ ਪਰ ਉਹ ਆਉਣ ਨੂੰ ਤਿਆਰ ਨਹੀਂ ਸੀ। ਐਤਵਾਰ ਦੇਰ ਸ਼ਾਮ ਹਰਦੀਪ ਸਿੰਘ ਆਪਣੀ ਪਤਨੀ ਨੂੰ ਮਨਾਉਣ ਲਈ ਰਾਮਗੜ੍ਹ ਭੁੱਲਰ ਆਇਆ ਸੀ। ਉੱਥੇ ਉਸ ਨੇ ਆਪਣੇ ਸਹੁਰੇ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਵਾਪਸ ਪਰਤ ਆਇਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਜਦੋਂ ਪਿੰਡ ਦੇ ਲੋਕਾਂ ਨੇ ਲਾਸ਼ ਦੇਖ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Anandpur Sahib Loksabha seat: CM ਮਾਨ ਅੱਜ ਰੋਪੜ 'ਚ ਕਰਨਗੇ ਰੋਡ ਸ਼ੋਅ, ਮਾਲਵਿੰਦਰ ਕੰਗ ਦੇ ਹੱਕ 'ਚ ਕਰਨਗੇ ਪ੍ਰਚਾਰ

ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਨੇ ਮ੍ਰਿਤਕ ਨੂੰ ਨਾ ਸਿਰਫ਼ ਰਗੜਿਆ ਸਗੋਂ ਉਸ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਵਿੱਚੋਂ ਮਾਸ ਵੀ ਕੱਢ ਕੇ ਖਾ ਲਿਆ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਮ੍ਰਿਤਕ ਵਿਅਕਤੀ ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : Guru Tegh Bahadur Jayanti: 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਸੰਗਤ ਗੁਰੂ ਘਰ ਹੋ ਰਹੀ ਨਤਮਸਤਕ

Read More
{}{}