Punjab Murder: ਅੰਮ੍ਰਿਤਸਰ ਵਿੱਚ ਕਤਲ ਤੇ ਹੋਰ ਵਾਰਦਾਤਾਂ ਰੁਕਣ ਦਾ ਨਾਮ ਲੈ ਰਹੀਆਂ ਹਨ। ਦੇਰ ਸ਼ਾਮ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਵੇਰਕਾ ਵਿੱਚ ਇਕੱਤਰ ਹੋਏ ਨੌਜਵਾਨਾਂ ਦਰਮਿਆਨ ਮੁੜ ਤਕਰਾਰ ਹੋ ਗਈ। ਝਗੜੇ ਦੇ ਰਾਜੀਨਾਮੇ ਲਈ ਕੁੱਝ ਨੌਜਵਾਨ ਇਕੱਠੇ ਹੋਏ ਸਨ। ਕੁਝ ਦੇਰ ਬਾਅਦ ਹੀ ਇੱਕ ਢਾਬੇ ਉਤੇ ਇਕ ਧਿਰ ਵੱਲੋਂ ਆਏ ਹਥਿਆਰਾਂ ਨਾਲ ਲੈਸ 15 ਦੇ ਕਰੀਬ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕੁਲਦੀਪ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਸੂਚਨਾ ਮਿਲਣ ਉਤੇ ਘਟਨਾ ਵਾਲੇ ਸਥਾਨ ਉਤੇ ਪੁੱਜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਮ੍ਰਿਤਕ ਦੇ ਚਾਚੇ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ ਉਸ ਦੇ ਭਤੀਜੇ ਦੇ ਨਾਲ ਕੁਝ ਨੌਜਵਾਨਾਂ ਦੇ ਝਗੜੇ ਦੇ ਮਾਮਲੇ ਵਿੱਚ ਰਾਜੀਨਾਮਾ ਕਰਨ ਦੀ ਗੱਲ ਆਖੀ ਗਈ ਸੀ ਅਤੇ ਬਾਅਦ ਵਿਚ ਰਾਜੀਨਾਮੇ ਲਈ ਢਾਬੇ ਉਤੇ ਬੁਲਾ ਕੇ ਉਸ ਦੇ ਭਤੀਜੇ ਗੋਪੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜੋ ਕਿ ਪਲੋ ਵਾਲੀ ਪਤੀ ਵੇਰਕਾ ਦਾ ਰਹਿਣ ਵਾਲਾ ਹੈ ਜਿਸਦੇ ਛਾਤੀ ਅਤੇ ਪੱਟ ਉਤੇ ਛੇ ਗੋਲੀਆਂ ਲੱਗੀਆਂ ਹਨ।
ਇਹ ਵੀ ਪੜ੍ਹੋ : Ludhiana West Bypoll: ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਐਲਾਨਿਆ ਉਮੀਦਵਾਰ; ਜਾਣੋ ਕੌਣ ਹਨ ਜੀਵਨ ਗੁਪਤਾ
ਇਸ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਈਸਟ ਸ਼ੀਤਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਮੱਖਣ ਢਾਬੇ ਉਤੇ ਨੌਜਵਾਨ ਨੂੰ ਗੋਲੀ ਲੱਗੀ ਹੈ ਜਿਸ ਸਬੰਧੀ ਮੌਕੇ ਉਪਰ ਪਹੁੰਚਣ ਉਤੇ ਜਾਂਚ ਕਰਨ ਉਤੇ ਪਤਾ ਲੱਗਿਆ ਕਿ ਰਾਜੀਨਾਮੇ ਦੇ ਚੱਕਰ ਵਿਚ ਇਸ ਢਾਬੇ ਉਤੇ ਪਹੁੰਚੇ ਕਾਕੇ ਵੱਲੋਂ ਕੁਲਦੀਪ ਸਿੰਘ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਏਸੀਪੀ ਸਤੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪੂਰੇ ਇਲਾਕੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : Batala Police: ਬਟਾਲਾ ਪੁਲਿਸ ਵੱਲੋਂ ਹੈਪੀ ਪਸੀਆ ਸਮੇਤ 5 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ