Ludhiana News: ਲੁਧਿਆਣਾ ਦੇ ਆਦਰਸ਼ ਨਗਰ ਦੇ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ 42 ਸਾਲਾ ਵਿਅਕਤੀ ਦੀ ਕੁੱਟਮਾਰ ਕੀਤੀ। ਇਹ ਬਦਮਾਸ਼ 6 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਮਾੜੀ ਹਰਕਤ ਕਰਦਾ ਲੋਕਾਂ ਨੇ ਉਸ ਨੂੰ ਫੜ ਲਿਆ। ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਖੰਭੇ ਨਾਲ ਬੰਨ੍ਹ ਦਿੱਤਾ।
ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਮੌਕੇ ’ਤੇ ਬੁਲਾ ਕੇ ਮੁਲਜ਼ਮਾਂ ਨੂੰ ਹਵਾਲੇ ਕਰ ਦਿੱਤਾ। ਮੁਲਜ਼ਮ ਨੇ ਲੜਕੀ ਨੂੰ ਟਾਫੀਆਂ ਖਿਲਾਉਣ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਬਾਜ਼ਾਰ ਵਿਚੋਂ ਸਾਮਾਨ ਖ਼ਰੀਦ ਕੇ ਘਰ ਪਰਤ ਰਿਹਾ ਸੀ। ਗੁਆਂਢੀ ਸਵਿਤਾ ਅਤੇ ਸ਼ਾਲੂ ਨੇ ਮੈਨੂੰ ਦੱਸਿਆ ਕਿ ਦੋਸ਼ੀ ਮਨੋਜ ਪਾਸਵਾਨ ਆਪਣੇ ਕਮਰੇ ਦੇ ਬਾਹਰ ਮੇਰੀ ਬੇਟੀ ਨੂੰ ਟਾਫੀਆਂ ਖੁਆ ਰਿਹਾ ਸੀ।
ਦੋਸ਼ੀ ਗੰਦੇ ਇਰਾਦੇ ਨਾਲ ਉਸ ਦੇ ਗੁਪਤ ਅੰਗਾਂ ਨੂੰ ਛੂਹ ਰਿਹਾ ਸੀ। ਸਵਿਤਾ ਅਤੇ ਸ਼ਾਲੂ ਨੇ ਤੁਰੰਤ ਰੌਲਾ ਪਾ ਦਿੱਤਾ। ਜਦੋਂ ਉਸ ਨੇ ਮੁਲਜ਼ਮ ਮਨੋਜ ਪਾਸਵਾਨ ਤੋਂ ਪੁੱਛਿਆ ਕਿ ਉਹ ਲੜਕੀ ਨਾਲ ਗੰਦੀ ਹਰਕਤ ਕਿਉਂ ਕਰ ਰਿਹਾ ਹੈ ਤਾਂ ਮਨੋਜ ਨੇ ਵੀ ਉਸ ਨਾਲ ਬਦਸਲੂਕੀ ਕੀਤੀ। ਲੋਕਾਂ ਦੀ ਮਦਦ ਨਾਲ ਮਨੋਜ ਪਾਸਵਾਨ ਨੂੰ ਫੜ ਲਿਆ ਗਿਆ ਅਤੇ ਦੋਸ਼ੀ ਖਿਲਾਫ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋ ਗਏ ਅਤੇ ਮੁਲਜ਼ਮ ਖਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : Amritpal Singh: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਜਾਣਗੇ ਪੰਜਾਬ
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਮਨੋਜ ਪਾਸਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਆਂਢੀ ਔਰਤਾਂ ਨੇ ਦੋਸ਼ੀ ਨੂੰ ਲੜਕੀ ਨਾਲ ਛੇੜਛਾੜ ਕਰਦੇ ਦੇਖਿਆ, ਜਿਸ ਤੋਂ ਬਾਅਦ ਪੁਲਿਸ ਨੇ ਬਣਦੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ : NASA: ਪੁਲਾੜ ਸਟੇਸ਼ਨ ਉਤੇ ਪੁੱਜਿਆ ਕਰੂ-10 ਮਿਸ਼ਨ; ਜਾਣੋ ਸੁਨੀਤਾ ਵਿਲੀਅਮਸ ਤੇ ਵਿਲਮੋਰ ਕਦੋਂ ਹੋਣਗੇ ਧਰਤੀ ਲਈ ਰਵਾਨਾ