Home >>Punjab

Bathinda News: ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੇ ਪੁਲਿਸ ਉਤੇ ਲਗਾਏ ਗੰਭੀਰ ਦੋਸ਼, ਐਸਐਚਓ ਲਾਈਨ ਹਾਜ਼ਰ

Bathinda News: ਬਠਿੰਡਾ ਜ਼ਿਲ੍ਹਾ ਦੇ ਪਿੰਡ ਭਾਈ ਬਖਤੌਰ ਵਿੱਚ ਨਸ਼ੇ ਦਾ ਮਾਮਲਾ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੇ ਐਸਐਚਓ ਉਤੇ ਗੰਭੀਰ ਦੋਸ਼ ਲਗਾਏ ਹਨ।

Advertisement
Bathinda News: ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੇ ਪੁਲਿਸ ਉਤੇ ਲਗਾਏ ਗੰਭੀਰ ਦੋਸ਼, ਐਸਐਚਓ ਲਾਈਨ ਹਾਜ਼ਰ
Ravinder Singh|Updated: Jun 03, 2025, 06:06 PM IST
Share

Bathinda News: ਬਠਿੰਡਾ ਜ਼ਿਲ੍ਹਾ ਦੇ ਪਿੰਡ ਭਾਈ ਬਖਤੌਰ ਵਿੱਚ ਨਸ਼ੇ ਦਾ ਮਾਮਲਾ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੇ ਐਸਐਚਓ ਉਤੇ ਗੰਭੀਰ ਦੋਸ਼ ਲਗਾਏ ਹਨ।

ਨੌਜਵਾਨ ਲਖਬੀਰ ਸਿੰਘ ਨੂੰ ਪੁਲਿਸ ਉਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ। ਲਖਬੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ ਹੈ। ਲਖਬੀਰ ਸਿੰਘ ਨੇ ਚਾਰ ਮਹੀਨੇ ਦੀ ਧੀ ਨੂੰ ਗੋਦ ਵਿੱਚ ਲੈ ਕੇ ਭਾਵੁਕ ਹੁੰਦਿਆਂ ਥਾਣਾ ਕੋਟਫੱਤਾ ਦੇ ਐਸਐਚਓ 'ਤੇ ਗੰਭੀਰ ਦੋਸ਼ ਲਾਏ ਹਨ। 

ਛੋਟੀ ਬੱਚੀ ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਪਾਈ ਜਿਸ ਵਿੱਚ ਉਸਨੇ ਥਾਣਾ ਕੋਟਫੱਤਾ ਦੇ ਐਸਐਚਓ ਉੱਪਰ ਇਲਜ਼ਾਮ ਲਗਾਏ ਕਿ ਉਹ ਮੈਨੂੰ ਫੋਨ ਕਰਕੇ ਡਰਾ ਰਿਹਾ ਹੈ ਕਿ ਮੈਂ ਤੇਰੇ ਉੱਪਰ ਮਾਮਲਾ ਦਰਜ ਕਰਾਂਗਾ ਅਤੇ ਤੇਰਾ ਡੋਪ ਟੈਸਟ ਵੀ ਕਰਾਵਾਂਗਾ ਜਿਸ ਤੋਂ ਬਾਅਦ ਲੱਕੀ ਭਾਵੁਕ ਹੋ ਕੇ ਮਰਨ ਮਰਾਉਣ ਤੱਕ ਦੀਆਂ ਗੱਲਾਂ ਕਰਨ ਲੱਗਾ ਸੀ।

ਇਸ ਵੀਡੀਓ ਨੂੰ ਜ਼ੀ ਮੀਡੀਆ ਦੇ ਉੱਪਰ ਜਦ ਚਲਾਇਆ ਗਿਆ ਤਾਂ ਤੁਰੰਤ ਐਕਸ਼ਨ ਵਿੱਚ ਪੁਲਿਸ ਆਈ ਪੁਲਿਸ ਨੇ ਐਸਐਚਓ ਨੰਦਗੜ੍ਹ ਸੰਦੀਪ ਸਿੰਘ ਭਾਟੀ ਨੂੰ ਲਖਬੀਰ ਲੱਖੀ ਦੇ ਨਾਲ ਗੱਲਬਾਤ ਕਰਨ ਲਈ ਭੇਜਿਆ ਤੇ ਉਸ ਦੀ ਤਸੱਲੀ ਕਰਵਾਈ। ਹੁਣ ਐਸਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਰਾਤ ਨੂੰ ਉਸ ਨੂੰ ਕੁਝ ਗਲਤ ਫਹਿਮੀ ਹੋ ਗਈ ਸੀ ਪਰ ਪੁਲਿਸ ਨੇ ਉਸ ਨਾਲ ਸਾਰੀ ਗੱਲਬਾਤ ਕਰਕੇ ਮਾਮਲਾ ਸੁਲਝਾ ਦਿੱਤਾ ਹੈ।

ਲਖਬੀਰ ਲੱਖੀ ਨੇ ਇਹ ਵੀ ਇਲਜ਼ਾਮ ਲਗਾਏ ਸੀ ਕਿ 20-20 ਹਜ਼ਾਰ ਰੁਪਏ ਲੈ ਕੇ ਛੱਡ ਦਿੰਦੇ ਹਨ ਤਾਂ ਹਿਨਾ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਵੀ ਅਸੀਂ ਜਾਂਚ ਕਰਾਂਗੇ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਐਸਐਚਓ ਕੋਟਫੱਤਾ ਮਨੀਸ਼ ਕੁਮਾਰ ਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਹਥਿਆਰਾਂ ਨਾਲ ਲੈਸ ਤਿੰਨ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਸਰਗਰਮ ਮੈਂਬਰ ਤੇ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਘੇਰ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਉਹ ਇਸ ਸਮੇਂ ਬਠਿੰਡਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਸ ਸਭ ਤੋਂ ਬਾਅਦ ਲਖਬੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਜਿੱਥੇ ਇਸ ਮੁੱਦੇ ਨੂੰ ਚੁੱਕਿਆ ਸੀ ਤੇ ਪਿੰਡ ਵਿਕਾਊ ਹੋਣ ਦਾ ਪੋਸਟਰ ਵੀ ਲਗਾਇਆ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਨੂੰ ਲਖਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਵੀਡੀਓ ਪਾ ਕੇ ਥਾਣਾ ਕੋਟ ਫੱਤਾ ਮੁਖੀ 'ਤੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨਾਂ ਹਮਲਾਵਰਾਂ ਵਿਚੋਂ ਦੋ ਨੂੰ ਵਾਰਦਾਤ ’ਚ ਵਰਤੇ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕਰ ਲਿਆ ਗਿਆ ਹੈ।

Read More
{}{}