Zirakpur News: ਅੰਬਾਲਾ ਤੋਂ ਵਾਇਆ ਡੇਰਾਬੱਸੀ ਜ਼ੀਰਕਪੁਰ ਰਾਹੀਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਲਈ ਰਾਹਤ ਦੀ ਖਬਰ ਹੈ। ਜ਼ੀਰਕਪੁਰ ਵਿੱਚ ਲੱਗਣ ਵਾਲੇ ਲੰਬੇ ਜਾਮ ਤੋਂ ਵਾਹਨ ਚਾਲਕਾਂ ਨੂੰ ਰਾਹਤ ਮਿਲਦੀ ਮਹਿਸੂਸ ਹੋ ਰਹੀ ਹੈ। ਜਿਸਦੇ ਪਿੱਛੇ ਕਾਰਨ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਡੇਰਾਬਸੀ ਜ਼ੀਰਕਪੁਰ ਹਾਈਵੇ ਤੇ ਸਿੰਘਪੁਰਾ ਫਲਾਈ ਓਵਰ ਵਨ ਵੇ ਚਾਲੂ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਸਿੰਘਪੁਰਾ ਰੋਡ ਤੇ ਵਾਹਨਾਂ ਦੇ ਲੱਗਣ ਵਾਲੇ ਵੱਡੇ ਜਾਮ ਦੇ ਵਿੱਚ 70 ਪ੍ਰਤੀਸ਼ਤ ਦੀ ਰਾਹਤ ਨਜ਼ਰ ਆਈ ਹੈ।
ਡੇਰਾਬੱਸੀ ਜ਼ੀਰਕਪੁਰ ਖੇਤਰ ਚ ਲੱਗਣ ਵਾਲੇ ਟ੍ਰੈਫਿਕ ਜਾਮ ਨਾਲ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਨੂੰ ਲੈ ਕੇ Zee Media ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਨਾਲ ਵੱਡਾ ਅਸਰ ਵਾਹਨ ਚਾਲਕਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ।।
ਦੂਜੇ ਪਾਸੇ ਜ਼ੀਰਕਪੁਰ ਚ ਹਾਈਵੇ ਦੇ ਚੱਲ ਰਹੇ ਕੰਸਟਰਕਸ਼ਨ ਦੇ ਕੰਮ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਵੱਲੋਂ ਬੈਰੀਗੇਡਿੰਗ ਲਗਾ ਕੇ ਵਾਹਨਾਂ ਨੂੰ ਲੰਘਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਵਾਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਕਮੀ ਆਈ ਹੈ। ਜਿਸ ਨਾਲ ਟਰੈਫਿਕ ਜਾਮ ਪੁਆਇੰਟ ਤੇ ਬਹੁਤ ਜ਼ਿਆਦਾ ਘੱਟ ਗਿਆ ਹੈ।